ਵੱਡੀ ਖ਼ਬਰ : ਚੋਟੀ ਦੇ ਕਬੱਡੀ ਖਿਡਾਰੀ ਜਗਦੀਪ ਮੀਨੂੰ ਦੀ ਮੌਤ

Monday, Aug 19, 2024 - 06:23 PM (IST)

ਬਨੂੜ (ਗੁਰਪਾਲ) : ਵਿਸ਼ਵ ਪੱਧਰ ’ਤੇ ਬਨੂੜ ਸ਼ਹਿਰ ਦਾ ਨਾਂ ਚਮਕਾਉਣ ਵਾਲੇ ਹਰਫਨ ਮੌਲਾ ਕਬੱਡੀ ਖਿਡਾਰੀ ਜਗਦੀਪ ਮੀਨੂੰ ਦੀ ਬੇਵਕਤੀ ਮੌਤ ਨਾਲ ਖੇਡ ਜਗਤ ਤੇ ਉਸ ਦੇ ਪਰਿਵਾਰ ਵਿਚ ਮਾਤਮ ਛਾ ਗਿਆ ਹੈ। ਜਗਦੀਪ ਮੀਨੂੰ ਨੂੰ ਕੁੱਝ ਦਿਨ ਪਹਿਲਾਂ ਸੱਪ ਨੇ ਡੱਸ ਲਿਆ ਸੀ, ਜਿਸ ਦਾ ਪੀ. ਜੀ. ਆਈ. ਚੰਡੀਗੜ੍ਹ ਵਿਚ ਇਲਾਜ ਚੱਲ ਰਿਹਾ ਸੀ, ਜਿੱਥੇ ਉਸਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਨੌਜਵਾਨ ਨੇ ਟ੍ਰੇਨ ਅੱਗੇ ਛਾਲ ਮਾਰ ਕੀਤੀ ਖ਼ੁਦਕੁਸ਼ੀ, ਟੋਟੇ-ਟੋਟੇ ਹੋਇਆ ਸਰੀਰ, ਗੁੱਟ 'ਤੇ ਬੰਨ੍ਹੀ ਰਹਿ ਗਈ ਰੱਖੜੀ

ਕੌਂਸਲਰ ਭਜਨ ਲਾਲਾ ਨੰਦਾ ਨੇ ਦੱਸਿਆ ਕਿ ਜਗਦੀਪ ਮੀਨੂੰ (30) ਪੁੱਤਰ ਹਦੈਤ ਰਾਮ ਕੁਝ ਦਿਨ ਪਹਿਲਾਂ ਪਸ਼ੂਆਂ ਲਈ ਚਾਰਾ ਵੱਢਣ ਗਿਆ ਸੀ। ਇਸ ਦੌਰਾਨ ਉਸ ਨੂੰ ਸੱਪ ਨੇ ਡੱਸ ਲਿਆ। ਇਸ ਸਬੰਧੀ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਜੋ ਉਸ ਨੂੰ ਨੇੜੇ ਦੇ ਨਿੱਜੀ ਹਸਪਤਾਲ ਵਿਚ ਲੈ ਗਏ। ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਖਰਾਬ ਹੁੰਦੀ ਵੇਖ ਉਸ ਨੂੰ ਚੰਡੀਗੜ੍ਹ ਪੀ. ਜੀ. ਆਈ. ਰੈਫਰ ਕਰ ਦਿੱਤਾ, ਜਿੱਥੇ ਦੇਰ ਰਾਤ ਉਸ ਨੇ ਦਮ ਤੋੜ ਦਿੱਤਾ।

ਇਹ ਵੀ ਪੜ੍ਹੋ : 8 ਮਹੀਨੇ ਬਾਅਦ ਹੋਇਆ ਜਬਰ-ਜ਼ਿਨਾਹ ਦਾ ਖ਼ੁਲਾਸਾ, 7 ਸਾਲਾ ਬੱਚੀ ਮੂੰਹੋਂ ਸੱਚ ਸੁਣ ਦੰਗ ਰਹਿ ਗਿਆ ਪਰਿਵਾਰ

ਆਪਣੇ ਪਿੱਛੇ ਦੋ ਬੱਚੇ ਅਤੇ ਪਤਨੀ ਛੱਡ ਗਿਆ ਮ੍ਰਿਤਕ

ਮੀਨੂੰ ਦੀ ਇਸ ਦੁਖਦਾਈ ਮੌਤ ਦੇ ਚੱਲਦੇ ਪੂਰੇ ਸ਼ਹਿਰ ਵਿਚ ਸੋਗ ਦੀ ਲਹਿਰ ਛਾਈ ਹੋਈ ਹੈ। ਮੀਨੂੰ ਨਾਲ ਖੇਡਦੇ ਖਿਡਾਰੀਆਂ ਤੇ ਉਸ ਦੇ ਸਾਥੀ ਬਬਲੂ ਬਨੂੜ ਨੇ ਦੱਸਿਆ ਕਿ ਮੀਨੂੰ ਨੇ ਸਕੂਲ ਸਮੇਂ ਤੋਂ ਉਨ੍ਹਾਂ ਨਾਲ 45 ਕਿੱਲੋ ਵਰਗ ਤੋਂ ਖੇਡਣਾ ਸ਼ੁਰੂ ਕੀਤਾ ਸੀ, ਜਿਸ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਲਗਾਤਾਰ ਅੱਗੇ ਵੱਧਦਾ ਗਿਆ। ਉਨ੍ਹਾਂ ਕਿਹਾ ਕਿ ਮੀਨੂੰ ਦੇ ਸਿਰ ਉੱਤੇ ਬਨੂੜ ਦਾ ਨਾਂ ਚਮਕਦਾ ਸੀ ਕਿਉਂਕਿ ਉਸਦੇ ਦਮ ’ਤੇ ਹਰ ਜਗ੍ਹਾ ਬਨੂੜ ਦੀ ਟੀਮ ਦਾ ਨਾਂ ਪੈਂਦਾ ਸੀ।ਮੀਨੂੰ ਦੀ ਮੌਤ ਦੀ ਖਬਰ ਜਿਉਂ ਹੀ ਸ਼ਹਿਰ ਵਿਚ ਫੈਲੀ ਤਾਂ ਉਨ੍ਹਾਂ ਦੇ ਚਾਹੁਣ ਵਾਲਿਆਂ ਦਾ ਘਰ ਤਾਂਤਾ ਲੱਗਣਾ ਸ਼ੁਰੂ ਹੋ ਗਿਆ। ਵੱਡੀ ਗਿਣਤੀ ਵਿਚ ਖੇਡ ਜਗਤ ਨਾਲ ਜੁੜੀਆਂ ਹਸਤੀਆਂ ਵੀ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜ ਰਹੀਆਂ ਹਨ। ਕਬੱਡੀ ਦੇ ਉੱਘੇ ਖਿਡਾਰੀ ਅਤੇ ਪੀ. ਐੱਸ. ਐੱਚ. ਸੀ. ਦੇ ਉੱਪ ਚੇਅਰਮੈਨ ਮਨਿੰਦਰਜੀਤ ਸਿੰਘ ਵਿੱਕੀ ਘਨੌਰ ਨੇ ਕਬੱਡੀ ਖਿਡਾਰੀ ਦੀ ਮੌਤ ’ਤੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਖਬਰ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News