ਹੜ੍ਹ ਕਾਰਨ ਪੁੱਤਾਂ ਵਾਂਗ ਪਾਲੀ ਫ਼ਸਲ ਹੋਈ ਖ਼ਰਾਬ, ਸਦਮੇ ’ਚ ਪਤੀ-ਪਤਨੀ ਨੇ ਤੋੜਿਆ ਦਮ

08/30/2023 7:19:57 PM

ਗੁਰੂਹਰਸਹਾਏ (ਮਨਜੀਤ) : ਪੰਜਾਬ ਅੰਦਰ ਆਏ ਹੜ੍ਹਾਂ ਕਾਰਨ ਜਿਥੇ ਸੈਂਕੜੇ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਹਨ ਅਤੇ ਨਾਲ-ਨਾਲ ਪਸ਼ੂਆਂ ਦੀਆਂ ਵੀ ਜਾਨਾਂ ਗਈਆਂ ਹਨ ਅਤੇ ਕਈ ਹਜ਼ਾਰਾਂ ਏਕੜ ਕਿਸਾਨਾਂ ਦੀਆਂ ਫਸਲਾਂ ਵੀ ਬਰਬਾਦ ਹੋ ਗਈ। ਇਸੇ ਅਧੀਨ ਹਲਕਾ ਗੁਰੂਹਰਸਹਾਏ ਦੇ ਸਹਰੱਦੀ ਪਿੰਡ ਸਤਲੁਜ ਦਰਿਆ ਤੋਂ ਪਾਰ ਵੱਸੇ ਪਿੰਡ ਢਾਣੀ ਵੱਲੂ ਸਿੰਘ ਵਾਲੀ ਦੇ ਇਕ ਕਿਸਾਨ ਪਰਿਵਾਰ ਦੀ ਪੁੱਤਾਂ ਵਾਂਗ ਪਾਲੀ ਸਾਰੀ ਫ਼ਸਲ ਖ਼ਰਾਬ ਹੋਣ ’ਤੇ ਇਹ ਮੰਜ਼ਰ ਸਹਾਰ ਨਾ ਸਕਿਆ ਅਤੇ ਸਜਾਵਰ ਸਿੰਘ ਦੀ ਪਤਨੀ ਜਗਿੰਦਰੋ ਬਾਈ ਦੀ 14-7-2023 ਨੂੰ ਮੌਤ ਹੋ ਗਈ ਸੀ। ਇਸ ਤੋਂ ਬਾਅਦ ਸਤਲੁਜ ’ਚ ਦੁਬਾਰਾ ਪਾਣੀ ਵਧਣ ਕਾਰਨ ਅਤੇ ਘਰ ਅੰਦਰ ਪਾਣੀ ਦਾਖ਼ਲ ਹੋਣ ਕਾਰਨ ਉਹ ਹੜ੍ਹ ਦੀ ਮਾਰ ਨਾ ਸਹਿ ਸਕਿਆ ਅਤੇ ਉਹ ਵੀ ਇਸ ਸੰਸਾਰ ਨੂੰ 17-8-2023 ਨੂੰ ਅਲਵਿਦਾ ਕਹਿ ਗਿਆ ਅਤੇ ਪਿੱਛੇ ਦੋ ਛੋਟੇ ਬੱਚੇ ਛੱਡ ਗਏ। ਸਤਲੁਜ ਦਰਿਆ ਨੇ ਐਨੀ ਮਾਰ ਮਾਰੀ ਕਿ ਸਾਰਾ ਘਰ ਹੀ ਤਬਾਹ ਹੋ ਗਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਤਲੁਜ ਦਰਿਆ ਉਪਰ ਪੁਲ ਨਹੀਂ ਹੈ ਅਤੇ ਬੇੜੀ ਵੀ ਬਹੁਤ ਮਾੜੀ ਸੀ।

ਇਹ ਵੀ ਪੜ੍ਹੋ : ਬਜ਼ੁਰਗ ਪਿਓ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਣ ਵਾਲੇ ਕੈਨੇਡਾ ਤੋਂ ਆਏ ਪੁੱਤ ਦੇ ਮਾਮਲੇ 'ਚ ਸਾਹਮਣੇ ਆਈ ਇਹ ਗੱਲ

ਉਨ੍ਹਾਂ ਕਿਹਾ ਕਿ ਦਰਿਆ ਉਪਰ ਪੁਲ ਹੁੰਦਾ ਤਾਂ ਸ਼ਾਇਦ ਇਹ ਕਿਸਾਨ ਸਜ਼ਾਵਾਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੂੰ ਸ਼ਹਿਰ ਅੰਦਰ ਕਿਸੇ ਚੰਗੇ ਹਸਪਤਾਲ ਲਿਜਾ ਕੇ ਬਚਾਇਆ ਵੀ ਜਾ ਸਕਦਾ ਸੀ। ਇਸੇ ਅਧੀਨ ਉਨ੍ਹਾਂ ਦੇ ਬੱਚਿਆਂ ਅਤੇ ਪਿੰਡ ਵਾਸੀਆਂ ਨੇ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਇਸ ਕਿਸਾਨ ਸਜਾਵਰ ਸਿੰਘ ਦੇ ਪਿੱਛੇ 2 ਛੋਟੇ ਬੱਚੇ ਇਕ ਬੇਟੀ ਤੇ ਇਕ ਬੇਟੇ ਨੂੰ ਵਿੱਤੀ ਮਦਦ ਦੇਵੇ ਤਾਂ ਜੋ ਇਹ ਬੱਚੇ ਆਪਣਾ ਸਹੀ ਤਰੀਕੇ ਨਾਲ ਪਾਲਣ-ਪੋਸ਼ਣ ਕਰ ਸਕਣ।

ਇਹ ਵੀ ਪੜ੍ਹੋ : ਗਵਰਨਰ ਬਨਵਾਰੀ ਲਾਲ ਦਾ ਚੰਡੀਗੜ੍ਹ ਵਾਸੀਆਂ ਨੂੰ ਵੱਡਾ ਤੋਹਫ਼ਾ, ਉਲੰਪਿਕ ’ਚ ਮੈਡਲ ਜਿੱਤਣ ’ਤੇ ਮਿਲਣਗੇ 6 ਕਰੋੜ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


Anuradha

Content Editor

Related News