ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਗਏ ਨੌਜਵਾਨ ਦੀ ਚੜ੍ਹਾਈ ਚੜ੍ਹਦਿਆਂ ਮੌਤ
Tuesday, Aug 06, 2024 - 06:18 PM (IST)
ਗੁਰੂਹਰਸਹਾਏ (ਵਿਪਨ) : ਮੰਡੀ ਪੰਜੇ ਕੇ ਉਤਾੜ ਦੇ ਨਿਵਾਸੀਆਂ ਨੂੰ ਬਹੁਤ ਮੰਦਭਾਗੀ ਖ਼ਬਰ ਮਿਲਣ ਦੇ ਨਾਲ ਇਲਾਕੇ ’ਚ ਸੋਂਗ ਦੀ ਲਹਿਰ ਦੌੜ ਗਈ। ਮੰਡੀ ਪੰਜੇ ਕੇ ਉਤਾੜ ਦਾ ਨੌਜਵਾਨ ਗੁਰਪ੍ਰੀਤ ਸਿੰਘ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਆਪਣੇ ਪਿਤਾ ਨਾਲ ਗਿਆ ਹੋਇਆ ਸੀ ਤਾਂ ਅਚਾਨਕ ਮੰਦਰ ਦੀ ਚੜ੍ਹਾਈ ਚੜ੍ਹਦੇ ਸਮੇਂ ਉੁਸਨੂੰ ਸਾਹ ਦੀ ਤਕਲੀਫ ਹੋਣ ਕਾਰਨ ਉਸ ਦੀ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਕੈਸ਼ੀਅਰ ਗੋਰਾ ਨਰੂਲਾ ਨੇ ਦੱਸਿਆ ਕਿ ਮਾਤਾ ਚਿੰਤਪੁਰਨੀ ਸੇਵਕ ਸਭਾ ਪੰਜੇ ਕੇ ਉਤਾੜ ਦੇ ਪ੍ਰਧਾਨ ਗੁਰਮੀਤ ਸਿੰਘ ਉਰਫ ਗੀਤਾ ਰਾਜਪੂਤ ਦੇ ਇਕਲੌਤੇ ਪੁੱਤਰ ਜਿਸ ਦੀ ਉਮਰ 18 ਸਾਲ ਦੇ ਕਰੀਬ ਹੈ ਅਤੇ ਬੀਤੀ ਸ਼ਾਮ ਨੂੰ ਰਾਤ ਦੇ 10 ਵਜੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਚੜ੍ਹਾਈ ਚੜ੍ਹਦੇ ਸਮੇਂ ਸਾਹ ਦੀ ਤਕਲੀਫ਼ ਹੋ ਗਈ।
ਇਹ ਵੀ ਪੜ੍ਹੋ : ਹੁੰਮਸ ਭਰੀ ਗਰਮੀ ਦਾ ਸਾਹਮਣਾ ਕਰ ਰਹੇ ਪੰਜਾਬ ਵਾਸੀਆਂ ਲਈ ਚੰਗੀ ਖ਼ਬਰ, ਇਸ ਦਿਨ ਪੈ ਸਕਦੈ ਭਾਰੀ ਮੀਂਹ
ਇਸ ਦੌਰਾਨ ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਪਰ ਸਿਹਤ ਜ਼ਿਆਦਾ ਖਰਾਬ ਹੋਣ ਕਾਰਨ ਉਸ ਦੀ ਮੌਤ ਹੋ ਗਈ। ਗੋਰਾ ਨਰੂਲਾ ਨੇ ਦੱਸਿਆ ਕਿ 26 ਸ਼ਰਧਾਲੂਆਂ ਦਾ ਜਥਾ ਪੰਜੇ ਕੇ ਉਤਾੜ ਤੋਂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਗਿਆ ਹੋਇਆ ਸੀ। ਇਸ ਘਟਨਾਂ ਦੇ ਵਾਪਰਨ ਨਾਲ ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਬੇਹੱਦ ਅਹਿਮ ਖ਼ਬਰ, ਜਾਰੀ ਹੋਈ ਐਡਵਾਈਜ਼ਰੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8