ਮੋਟਰਸਾਈਕਲ ਅੱਗੇ ਗਾਂ ਆਉਣ ਨਾਲ ਨੌਜਵਾਨ ਦੀ ਮੌਤ

Tuesday, Oct 03, 2017 - 04:07 AM (IST)

ਮੋਟਰਸਾਈਕਲ ਅੱਗੇ ਗਾਂ ਆਉਣ ਨਾਲ ਨੌਜਵਾਨ ਦੀ ਮੌਤ

ਭੁਲੱਥ,   (ਭੂਪੇਸ਼)-  ਇਥੋਂ ਦੇ ਨੇੜਲੇ ਪਿੰਡ ਖੱਸਣ ਦੇ 19 ਸਾਲਾ ਨੌਜਵਾਨ ਸਿਮਰਨਜੀਤ ਸਿੰਘ ਦੀ ਗੁਰਾਇਆ ਨੇੜੇ ਸੜਕ ਹਾਦਸੇ 'ਚ ਦਰਦਨਾਕ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਸਿਮਰਨਜੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ, ਜੋ ਕਿ ਆਪਣੇ ਦੋਸਤ ਜਸਕਰਨ ਸਿੰਘ ਦੇ ਨਾਲ ਦੁਸਹਿਰੇ ਵਾਲੇ ਦਿਨ ਆਈਲੈਟਸ ਦਾ ਪੇਪਰ ਲੁਧਿਆਣਾ ਵਿਖੇ ਦਿਵਾਉਣ ਲਈ ਮੋਟਰਸਾਈਕਲ 'ਤੇ ਗਿਆ ਸੀ, ਪੇਪਰ ਤੋਂ ਬਾਅਦ ਵਾਪਸ ਪਰਤਦੇ ਕਸਬਾ ਗੁਰਾਇਆ ਵਿਖੇ ਇਕ ਬੇਸਹਾਰਾ ਗਾਂ ਉਨ੍ਹਾਂ ਦੇ ਮੋਟਰਸਾਈਕਲ ਅੱਗੇ ਆ ਗਈ, ਜਿਸ ਨਾਲ ਦੋਨੋਂ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਸਿਮਰਨਜੀਤ ਸਿੰਘ ਦੀ ਵਧੇਰੇ ਗੰਭੀਰ ਹਾਲਤ ਹੋਣ ਕਰਕੇ ਮੌਤ ਹੋ ਗਈ, ਜਦ ਕਿ ਨਡਾਲਾ ਵਾਸੀ ਜਸਕਰਨ ਸਿੰਘ ਵੀ ਇਸੇ ਹਸਪਤਾਲ 'ਚ ਜ਼ੇਰੇ ਇਲਾਜ ਹੈ ।


Related News