ਹੋਲੀ ਮਨਾ ਕੇ ਕੰਮ 'ਤੇ ਪਰਤਿਆ ਨੌਜਵਾਨ ਸੇਫਟੀ ਬੈਲਟ ਟੁੱਟਣ ਕਾਰਨ ਡਿੱਗਿਆ ਹੇਠਾਂ, ਮੌਕੇ 'ਤੇ ਹੋਈ ਦਰਦਨਾਕ ਮੌਤ
Tuesday, Mar 26, 2024 - 09:25 PM (IST)
ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਦੀਨਾਨਗਰ ਤੋਂ ਬਹਿਰਾਮਪੁਰ ਰੋਡ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਚੱਲ ਰਹੇ ਰੇਲਵੇ ਓਵਰ ਬ੍ਰਿਜ 'ਤੇ ਕੰਮ ਕਰ ਰਹੇ ਨੌਜਵਾਨ ਬਲਦੇਵ ਸਿੰਘ ਦੀ ਪੁਲ ਤੋਂ ਹੇਠਾਂ ਡਿੱਗ ਕੇ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਠੱਠੀਆਂ ਖੁਰਦ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਹੈ।
ਬਲਦੇਵ ਸਿੰਘ ਆਪਣੇ ਪਰਿਵਾਰ ਦੇ ਨਾਲ ਹੋਲੀ ਮਨਾ ਕੇ ਬੀਤੇ ਦਿਨ ਹੀ ਵਾਪਸ ਆਇਆ ਸੀ। ਜਦੋਂ ਸਵੇਰੇ ਉਕਤ ਨੌਜਵਾਨ ਰੇਲਵੇ ਬ੍ਰਿਜ ਦੇ 'ਤੇ ਕੰਸਟ੍ਰਕਸ਼ਨ ਦਾ ਕੰਮ ਕਰ ਰਿਹਾ ਸੀ ਤਾਂ ਅਣਗਹਿਲੀ ਕਾਰਨ ਪੁੱਲ ਦੇ ਉੱਪਰੋਂ ਸੇਫਟੀ ਬੈਲਟ ਟੁੱਟਣ ਦੇ ਕਾਰਨ ਨੌਜਵਾਨ ਪੁਲ ਤੋਂ ਸਿੱਧਾ ਹੇਠਾਂ ਮੂੰਹ ਭਾਰ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਗਈ।
ਇਹ ਵੀ ਪੜ੍ਹੋ- ਦੇਖੋ ਚੋਰ ਦਾ ਜਿਗਰਾ ! ਇਕੋ ਦਿਨ, ਇਕੋ ਘਰ 'ਚ 2 ਵਾਰ ਕੀਤਾ ਹੱਥ ਸਾਫ਼, ਫ਼ਿਰ ਵੀ ਫਰਾਰ ਹੋਣ 'ਚ ਹੋਇਆ ਕਾਮਯਾਬ
ਜਦੋਂ ਉਕਤ ਨੌਜਵਾਨ ਹੇਠਾਂ ਡਿੱਗਿਆ ਤਾਂ ਇਕ ਪਲ 'ਚ ਆਸੇ-ਪਾਸੇ ਹਾਹਾਕਾਰ ਮਚ ਗਈ। ਨੇੜੇ ਕੰਮ ਕਰ ਰਹੇ ਨੌਜਵਾਨਾਂ ਨੇ ਉਸ ਨੂੰ ਤੁਰੰਤ ਨਜ਼ਦੀਕੀ ਨਿੱਜੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪਿਛਲੇ ਕਈ ਸਾਲਾਂ ਤੋਂ ਬਣ ਰਹੇ ਇਸ ਰੇਲਵੇ ਓਵਰ ਬ੍ਰਿਜ ਦੇ ਕਾਰਨ ਕਈ ਹਾਦਸੇ ਪੇਸ਼ ਆ ਚੁੱਕੇ ਹਨ ਪਰ ਹਾਲੇ ਤੱਕ ਰੇਲਵੇ ਓਵਰ ਬ੍ਰਿਜ ਦਾ ਕੰਮ ਪੂਰਾ ਨਹੀਂ ਹੋ ਸਕਿਆ ਹੈ।
ਇੱਥੋਂ ਤੱਕ ਕਿ ਇੱਥੋਂ ਗੁਜ਼ਰਨ ਵਾਲੇ ਕਈ ਪਿੰਡਾਂ ਦੇ ਲੋਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਨਾਲ ਹੀ ਆਪਣੇ ਘਰ ਤੱਕ ਜਾਣ ਲਈ ਵੀ ਉਨ੍ਹਾਂ ਨੂੰ ਕਈ ਕਿਲੋਮੀਟਰ ਲੰਬਾ ਚੱਕਰ ਲਗਾ ਕੇ ਜਾਣਾ ਪੈਂਦਾ ਹੈ, ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਦੇ ਨਾਲ-ਨਾਲ ਸਮਾਂ ਵੀ ਬਰਬਾਦ ਹੋ ਰਿਹਾ ਹੈ। ਕਈ ਲੋਕ ਆਪਣਾ ਸਮਾਂ ਬਚਾਉਣ ਲਈ ਇਸ ਰੇਲਵੇ ਲਾਈਨ ਨੂੰ ਕ੍ਰਾਸ ਕਰਦੇ ਹਨ, ਜਿੱਥੇ ਕੋਈ ਫਾਟਕ ਤੱਕ ਨਹੀਂ ਹੈ, ਜਿਸ ਕਾਰਨ ਕਿਸੇ ਵੀ ਸਮੇਂ ਕੋਈ ਸੜਕ ਹਾਦਸਾ ਪੇਸ਼ ਆ ਸਕਦਾ ਹੈ। ਆਖਿਰ ਬਣਨ ਤੋਂ ਪਹਿਲਾਂ ਹੀ ਇਹ ਪੁਲ ਇਕ ਨੌਜਵਾਨ ਲਈ ਕਾਲ ਬਣ ਗਿਆ ਹੈ। ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਪੁਲ ਦੇ ਨਿਰਮਾਣ ਦਾ ਕੰਮ ਮੁਕੰਮਲ ਕਰਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਖੱਜਲ-ਖੁਆਰੀ ਤੋਂ ਛੁਟਕਾਰਾ ਮਿਲ ਸਕੇ।
ਇਹ ਵੀ ਪੜ੍ਹੋ- ਹੋਲੀ ਵਾਲੇ ਦਿਨ ਮਾਲਕ ਨੇ ਛੁੱਟੀ ਦੇਣ ਤੋਂ ਕੀਤਾ ਇਨਕਾਰ, ਗੁੱਸੇ 'ਚ ਆਏ ਨੌਜਵਾਨ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ (ਵੀਡੀਓ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e