ਬਟਾਲਾ ''ਚ ਵਾਪਰਿਆ ਭਿਆਨਕ ਹਾਦਸਾ, ਗੰਨਿਆਂ ਦੀ ਟਰਾਲੀ ਹੇਠ ਆਉਣ ਕਾਰਨ ਅਧਿਆਪਕਾ ਦੀ ਮੌਤ

01/20/2024 6:23:35 PM

ਬਟਾਲਾ (ਸਾਹਿਲ)- ਪਿੰਡ ਬਲਵੰਡਾ ਨੇੜੇ ਗੰਨਿਆਂ ਨਾਲ ਲੱਦੀ ਟਰਾਲੀ ਹੇਠ ਆਉਣ ਨਾਲ ਇਕ ਸਕੂਲ ਅਧਿਆਪਕਾ ਦੀ ਮੌਤ ਹੋਣ ਦਾ ਅੱਤ ਦੁਖਦਾਈ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ ਨੇੜਲੇ ਪਿੰਡ ਜਾਗੋਵਾਲ ਬੇਟ ਤੋਂ ਸਕੂਲ ਅਧਿਆਪਕਾ ਕੁਲਵੰਤ ਕੌਰ ਪਤਨੀ ਰਾਕੇਸ਼ ਕੁਮਾਰ ਆਪਣੇ ਪੁੱਤਰ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਭੈਣੀ ਮੀਆਂ ਖਾਂ ਵਿਖੇ ਕਿਸੇ ਪ੍ਰਾਈਵੇਟ ਸਕੂਲ ’ਚ ਪੜ੍ਹਾਉਣ ਲਈ ਜਾ ਰਹੀ ਸੀ।

ਇਹ ਵੀ ਪੜ੍ਹੋ : ਅੰਮ੍ਰਿਤਸਰ ਹਾਈਵੇਅ 'ਤੇ ਵਾਪਰਿਆ ਵੱਡਾ ਹਾਦਸਾ, ਪੰਜਾਬ ਰੋਡਵੇਜ਼ ਦੀ ਬੱਸ ਦੇ ਉੱਡੇ ਪਰਖੱਚੇ

PunjabKesari

ਜਦੋਂ ਮਾਂ-ਪੁੱਤ ਪਿੰਡ ਬਲਵੰਡਾ ਨੇੜੇ ਪੁੱਜੇ ਤਾਂ ਗੰਨੇ ਨਾਲ ਲੱਦੀ ਟਰਾਲੀ ਨੂੰ ਲੈ ਜਾ ਰਹੇ ਟਰੈਕਟਰ ਤੋਂ ਅੱਗੇ ਲੰਘਣ ਸਮੇਂ ਅਚਾਨਕ ਉਨ੍ਹਾਂ ਦੇ ਮੋਟਰਸਾਈਕਲ ਦਾ ਟਾਇਰ ਸਲਿੱਪ ਕਰ ਗਿਆ, ਜਿਸ ਕਾਰਨ ਕੁਲਵੰਤ ਕੌਰ ਦੀ ਟਰਾਲੀ ਦੇ ਟਾਇਰ ਹੇਠਾਂ ਆਉਣ ਨਾਲ ਮੌਤ ਹੋ ਗਈ, ਜਦਕਿ ਉਸਦਾ ਲੜਕਾ ਵਾਲ-ਵਾਲ ਬਚ ਗਿਆ। ਥਾਣਾ ਮੁਖੀ ਨੇ ਅੱਗੇ ਦੱਸਿਆ ਕਿ ਪੁਲਸ ਨੇ ਮੌਕੇ ’ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਲਈ ਭੇਜ ਦਿੱਤਾ ਅਤੇ ਵਾਰਿਸਾਂ ਦੇ ਬਿਆਨ ਦੇ ਆਧਾਰ ’ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਛੁੱਟੀ 'ਤੇ ਆਏ ਫੌਜੀ ਦਾ ਸ਼ਰਮਨਾਕ ਕਾਰਾ, ਪ੍ਰੇਮਿਕਾ ਨਾਲ ਕਰ 'ਤਾ ਵੱਡਾ ਕਾਂਡ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Shivani Bassan

Content Editor

Related News