ਸੜਕ ਹਾਦਸੇ ''ਚ ਵਿਅਕਤੀ ਦੀ ਮੌਤ
Sunday, Nov 19, 2017 - 02:36 AM (IST)

ਡੇਰਾਬੱਸੀ, (ਅਨਿਲ)- ਮੁਬਾਰਕਪੁਰ-ਰਾਮਗੜ੍ਹ ਮਾਰਗ 'ਤੇ ਪੀ. ਸੀ. ਸੀ. ਪੀ. ਐੱਲ. ਕੰਪਨੀ ਦੇ ਸਾਹਮਣੇ ਜੇ. ਸੀ. ਬੀ. ਦੀ ਲਪੇਟ ਵਿਚ ਆ ਕੇ ਐਕਟਿਵਾ ਸਵਾਰ 42 ਸਾਲਾ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੰਜੀਵ ਭਾਰਦਵਾਜ ਵਾਸੀ ਡੇਰਾਬੱਸੀ ਦੇ ਰੂਪ ਵਿਚ ਹੋਈ ਹੈ।
ਜਾਣਕਾਰੀ ਅਨੁਸਾਰ ਸੰਜੀਵ ਪਿੰਜੌਰ ਵਿਖੇ ਇਕ ਨਿੱਜੀ ਕੰਪਨੀ ਵਿਚ ਨੌਕਰੀ ਕਰਦਾ ਸੀ ਤੇ ਅੱਜ 6 ਵਜੇ ਡਿਊਟੀ ਤੋਂ ਐਕਟਿਵਾ 'ਤੇ ਵਾਪਸ ਆ ਰਿਹਾ ਸੀ । ਹਾਦਸੇ ਵਿਚ ਸੰਜੀਵ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।