ਭਣੇਵੇਂ ਦੇ ਵਿਆਹ ’ਤੇ ਜਾ ਰਹੇ ਨੂੰ ਰਾਹ ’ਚ ਮੌਤ ਨੇ ਪਾਇਆ ਘੇਰਾ, ਇੰਝ ਉਜੜਣਗੀਆਂ ਖੁਸ਼ੀਆਂ ਸੋਚਿਆ ਨਾ ਸੀ

Friday, Sep 08, 2023 - 06:13 PM (IST)

ਭਣੇਵੇਂ ਦੇ ਵਿਆਹ ’ਤੇ ਜਾ ਰਹੇ ਨੂੰ ਰਾਹ ’ਚ ਮੌਤ ਨੇ ਪਾਇਆ ਘੇਰਾ, ਇੰਝ ਉਜੜਣਗੀਆਂ ਖੁਸ਼ੀਆਂ ਸੋਚਿਆ ਨਾ ਸੀ

ਗੁਰਦਾਸਪੁਰ : ਕਹਿੰਦੇ ਹਨ ਕਿ ਮੌਤ ਕਦੇ ਵੀ ਦੱਸ ਕੇ ਨਹੀਂ ਆਉਂਦੀ। ਅਜਿਹੀ ਹੀ ਘਟਨਾ ਉਸ ਸਮੇਂ ਵਾਪਰੀ ਜਦੋਂ ਭਣੇਵੇਂ ਦੇ ਵਿਆਹ ਸਮਾਗਮ ’ਤੇ ਜਾ ਰਹੇ ਵਿਅਕਤੀ ਦੀ ਹਾਦਸੇ ਵਿਚ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਹਰਵਿੰਦਰ ਸਿੰਘ ਮੋਟਰਸਾਈਕਲ ’ਤੇ ਵਿਆਹ ਸਮਾਗਮ ਵਿਚ ਸ਼ਮੂਲੀਅਤ ਕਰਨ ਲਈ ਜਾ ਰਿਹਾ ਸੀ। ਇਸ ਦੌਰਾਨ ਹਰਵਿੰਦਰ ਨੂੰ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਨੇ ਟੱਕਰ ਮਾਰ ਦਿੱਤੀ। ਜਿਸ ਵਿਚ ਉਸ ਦੀ ਮੌਤ ਹੋ ਗਈ ਜਦਕਿ ਦੋ ਬੀਬੀਆਂ ਜ਼ਖਮੀ ਹੋ ਗਈਆਂ। 

ਇਹ ਵੀ ਪੜ੍ਹੋ : 17 ਪਟਵਾਰੀਆਂ ਵੱਲੋਂ ਅਸਤੀਫ਼ੇ ਦੀਆਂ ਖ਼ਬਰਾਂ ’ਤੇ ਜਲੰਧਰ ਦੇ ਡੀ. ਸੀ. ਦਾ ਵੱਡਾ ਬਿਆਨ

ਇਸ ਹਾਦਸੇ ਨੂੰ ਲੈ ਕੇ ਮ੍ਰਿਤਕ ਹਰਵਿੰਦਰ ਸਿੰਘ ਦੇ ਪਰਿਵਾਰਿਕ ਮੈਂਬਰ ਨੇ ਦੱਸਿਆ ਕਿ ਹਰਵਿੰਦਰ ਸਿੰਘ ਆਪਣੀ ਪਤਨੀ ਅਤੇ ਭਰਜਾਈ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੇ ਭਣੇਵੇਂ ਦੇ ਵਿਆਹ ਸਮਾਗਮ ’ਤੇ ਜਾ ਰਿਹਾ ਸੀ ਕਿ ਰਸਤੇ ਵਿਚ ਘੁਮਾਣ ਮਹਿਤਾ ਰੋਡ ’ਤੇ ਸਾਈਡ ਤੋਂ ਨਿਕਲੇ ਮੋਟਰਸਾਈਕਲ ਨਾਲ ਆਪਸੀ ਟੱਕਰ ਹੋਣ ਨਾਲ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਹਰਵਿੰਦਰ ਸਿੰਘ ਦੀ ਮੌਤ ਹੋ ਗਈ ਅਤੇ ਉਸਦੀ ਪਤਨੀ ਅਤੇ ਭਰਜਾਈ ਗੰਭੀਰ ਜ਼ਖਮੀ ਹੋ ਗਏ।ਇਸ ਹਾਦਸੇ ਤੋਂ ਪਰਿਵਾਰ ਪਰਿਵਾਰ ਵਿਚ ਮਾਤਮ ਛਾ ਗਿਆ। ਫਿਲਹਾਲ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਕੰਮ ’ਤੇ ਗਿਆ ਪਤੀ ਪਿੱਛੋਂ ਪ੍ਰੇਮੀ ਨਾਲ ਪਤਨੀ ਨੇ ਚਾੜ੍ਹ ’ਤਾ ਚੰਨ, ਨਹੀਂ ਸੋਚਿਆ ਸੀ ਹੋਵੇਗਾ ਇਹ ਕੁੱਝ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News