ਦਿੱਲੀ ਮੋਰਚੇ 'ਚੋਂ ਪਰਤੇ ਕਪਿਆਲ ਪਿੰਡ ਦੇ ਕਿਸਾਨ ਦੀ ਮੌਤ
Monday, Nov 29, 2021 - 05:27 PM (IST)
ਭਵਾਨੀਗੜ੍ਹ (ਵਿਕਾਸ) : ਕਾਲੇ ਖ਼ੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿਖੇ ਚੱਲ ਰਹੇ ਮੋਰਚੇ 'ਚ ਹਾਜਰੀ ਲਵਾ ਕੇ ਪਰਤੇ ਨੇੜਲੇ ਪਿੰਡ ਕਪਿਆਲ ਦੇ 60 ਸਾਲਾ ਕਿਸਾਨ ਗੁਰਜੰਟ ਸਿੰਘ ਪੁੱਤਰ ਜਗਰੂਪ ਸਿੰਘ ਦੀ ਸਿਹਤ ਜਿਆਦਾ ਖ਼ਰਾਬ ਹੋ ਜਾਣ ਕਾਰਨ ਮੌਤ ਹੋ ਗਈ। ਕਿਸਾਨ ਗੁਰਜੰਟ ਸਿੰਘ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜਥੇਬੰਦੀ ਦਾ ਮੈਂਬਰ ਸੀ ਅਤੇ ਕਿਸਾਨ ਮੋਰਚੇ ’ਚ ਲਗਾਤਾਰ ਹਾਜ਼ਰੀ ਲਗਵਾਉਂਦਾ ਆ ਰਿਹਾ ਸੀ। ਭਾਕਿਯੂ ਦੇ ਆਗੂ ਤੇਜਵੰਤ ਸਿੰਘ ਕਪਿਆਲ ਨੇ ਦੱਸਿਆ ਕਿ ਦਿੱਲੀ ਕਿਸਾਨ ਮੋਰਚੇ ’ਚ ਲੰਮੀ ਹਾਜ਼ਰੀ ਲਗਵਾਉਣ ਤੋਂ ਬਾਅਦ ਗੁਰਜੰਟ ਸਿੰਘ ਬੀਤੀ 25 ਨਵੰਬਰ ਨੂੰ ਆਪਣੇ ਪਿੰਡ ਵਾਪਸ ਆਇਆ ਸੀ, ਘਰ ਪਹੁੰਚਣ ਤੋਂ ਬਾਅਦ ਉਸ ਦੀ ਸਿਹਤ ਬਹੁਤ ਜਿਆਦਾ ਖ਼ਰਾਬ ਹੋ ਗਈ।
ਇਹ ਵੀ ਪੜ੍ਹੋ : ਫੂਡ ਸਪਲਾਈ ਵਿਭਾਗ ਨੇ ਰੋਕਿਆ ਭੁਗਤਾਨ, ਕਿਸਾਨਾਂ ਦਾ ਆਰਥਿਕ ਗ੍ਰਾਫ ਡਾਵਾਂਡੋਲ
ਦੇਖਦੇ ਹੀ ਦੇਖਦੇ ਉਹ ਮੰਜੇ 'ਤੇ ਪੈ ਗਿਆ ਅਤੇ ਹਾਲਤ ’ਚ ਸੁਧਾਰ ਨਾ ਹੋਣ ਕਾਰਨ ਉਸਦੀ ਮੌਤ ਹੋ ਗਈ। ਜਥੇਬੰਦੀ ਦੇ ਜ਼ਿਲ੍ਹਾ ਵਿੱਤ ਸਕੱਤਰ ਕਸ਼ਮੀਰ ਸਿੰਘ ਕਾਕੜਾ ਅਤੇ ਮੀਤ ਪ੍ਰਧਾਨ ਤਰਲੋਚਨ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਜਥੇਬੰਦੀ ਦੇ ਆਗੂਆਂ ਵੱਲੋਂ ਕਿਸਾਨੀ ਝੰਡੇ ਦੀ ਸਲਾਮੀ ਦੇ ਕੇ ਗੁਰਜੰਟ ਸਿੰਘ ਦਾ ਸਸਕਾਰ ਕੀਤਾ ਗਿਆ।
ਇਹ ਵੀ ਪੜ੍ਹੋ : ਕਾਂਗਰਸ ’ਚ ਤੇਜ਼ ਹੋਈ ਬਗਾਵਤ, ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਪਰਨੀਤ ਕੌਰ ਦਾ ਵੱਡਾ ਧਮਾਕਾ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ