ਨਸ਼ੇ ਨੇ ਉਜਾੜਿਆ ਇਕ ਹੋਰ ਹੱਸਦਾ-ਵੱਸਦਾ ਪਰਿਵਾਰ, ਹਸਪਤਾਲ ਦੇ ਬਾਥਰੂਮ 'ਚੋਂ ਮਿਲੀ ਨੌਜਵਾਨ ਦੀ ਲਾਸ਼
Wednesday, Mar 23, 2022 - 02:33 PM (IST)
ਭੁਲੱਥ (ਰਜਿੰਦਰ)- ਸਬ-ਡਿਵੀਜ਼ਨ ਹਸਪਤਾਲ ਭੁਲੱਥ ਦੇ ਬਾਥਰੂਮ ’ਚ ਮੰਗਲਵਾਰ ਨੂੰ ਦੁਪਹਿਰ ਵੇਲੇ ਨਸ਼ੇ ਦੀ ਓਵਰਡੋਜ਼ ਲੈਣ ਨਾਲ 1 ਨੌਜਵਾਨ ਦੀ ਮੌਤ ਹੋ ਗਈ, ਜਿਸ ਦੀ ਪਛਾਣ ਚੰਚਲ ਸਿੰਘ ਉਰਫ਼ ਗੋਲਡੀ ਵਾਸੀ ਭਗਵਾਨਪੁਰ ਥਾਣਾ ਭੁਲੱਥ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਗੋਲਡੀ ਮੰਗਲਵਾਰ ਦੁਪਹਿਰ ਦੇ ਕਰੀਬ ਡੇਢ ਕੁ ਵਜੇ ਭੁਲੱਥ ਦੇ ਸਬ-ਡਿਵੀਜ਼ਨ ਹਸਪਤਾਲ ਦੇ ਐਮਰਜੈਂਸੀ ਬਲਾਕ ’ਚ ਗਿਆ, ਜਿੱਥੇ ਉਹ ਬਾਥਰੂਮ ’ਚ ਚਲਾ ਗਿਆ।
ਇਹ ਵੀ ਪੜ੍ਹੋ: ਪੰਜਾਬ ਦੀਆਂ ਜੇਲ੍ਹਾਂ 'ਚ ਸੁਧਾਰ ਕਰਨ ਲਈ ਸੁਖਜਿੰਦਰ ਰੰਧਾਵਾ ਨੇ ਨਵੇਂ ਜੇਲ੍ਹ ਮੰਤਰੀ ਨੂੰ ਦਿੱਤਾ ਸੁਝਾਅ
ਉਕਤ ਨੌਜਵਾਨ ਦੇ ਕਰੀਬ ਅੱਧਾ ਘੰਟਾ ਵਾਪਸ ਨਾ ਆਉਣ ’ਤੇ ਹਸਪਤਾਲ ਸਟਾਫ਼ ਵੱਲੋਂ ਜਦੋਂ ਬਾਥਰੂਮ ਚੈੱਕ ਕੀਤਾ ਗਿਆ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ ਅਤੇ ਕੋਈ ਆਵਾਜ਼ ਨਹੀਂ ਸੀ ਦੇ ਰਿਹਾ, ਜਿਸ ਕਰਕੇ ਮੌਕੇ ’ਤੇ ਦਰਵਾਜ਼ੇ ਨੂੰ ਤੋੜ ਕੇ ਜਦੋਂ ਅੰਦਰ ਵੇਖਿਆ ਗਿਆ ਤਾਂ ਨੌਜਵਾਨ ਗੋਲਡੀ ਬਾਥਰੂਮ ’ਚ ਡਿੱਗਾ ਪਿਆ ਸੀ। ਇਸ ਸਬੰਧੀ ਜਦੋਂ ਥਾਣਾ ਭੁਲੱਥ ਦੇ ਐੱਸ. ਐੱਚ. ਓ. ਰਛਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਗੋਲਡੀ ਹਸਪਤਾਲ ਦੇ ਬਾਥਰੂਮ ਅੰਦਰ ਡਿੱਗਾ ਪਿਆ ਸੀ, ਜੋਕਿ ਮ੍ਰਿਤਕ ਹਾਲਤ ’ਚ ਸੀ ਅਤੇ ਉਸ ਕੋਲ ਇਕ ਸਰਿੰਜ ਵੀ ਪਈ ਸੀ ਅਤੇ ਨਸ਼ੇ ਦੀ ਓਵਰਡੋਜ਼ ਲੈਣ ਕਰਕੇ ਹੀ ਇਸ ਦੀ ਮੌਤ ਹੋਈ ਹੈ। ਐੱਸ. ਐੱਚ. ਓ. ਭੁਲੱਥ ਨੇ ਹੋਰ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਭਰਾ ਨੇ ਵੀ ਪੁਲਸ ਨੂੰ ਦਿੱਤੇ ਬਿਆਨਾਂ ਰਾਹੀਂ ਦੱਸਿਆ ਹੈ ਕਿ ਗੋਲਡੀ ਆਟੋ ਚਲਾਉਂਦਾ ਸੀ, ਜੋਕਿ ਨਸ਼ੇ ਕਰਨ ਦਾ ਆਦੀ ਹੋ ਗਿਆ ਅਤੇ ਅੱਜ ਵੀ ਉਸ ਦੀ ਮੌਤ ਨਸ਼ੇ ਦੀ ਵੱਧ ਡੋਜ਼ ਲੈਣ ਨਾਲ ਹੋਈ ਹੈ।
ਇਹ ਵੀ ਪੜ੍ਹੋ: ਅਰਵਿੰਦ ਕੇਜਰੀਵਾਲ ਦੀ ‘ਆਪ’ ਵਿਧਾਇਕਾਂ ਨਾਲ ਪਲੇਠੀ ਮੀਟਿੰਗ, ਦਿੱਤੀਆਂ ਸਖ਼ਤ ਹਦਾਇਤਾਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ