ਇੰਗਲੈਂਡ ਤੋਂ ਆਏ ਨੌਜਵਾਨ ਦੀ ਵਿਆਹ ਦੇ 15 ਦਿਨਾਂ ਬਾਅਦ ਪਤਨੀ ਸਮੇਤ ਮੌਤ
Friday, Aug 17, 2018 - 04:00 AM (IST)
ਲੁਧਿਆਣਾ, (ਰਿਸ਼ੀ)- ਇੰਗਲੈਂਡ ਤੋਂ ਆਏ ਰੇਲਵੇ ਕਾਲੋਨੀ ਨੰ. 11, ਸਿਵਲ ਲਾਈਨ ’ਚ ਰਹਿਣ ਵਾਲੇ ਰੇਲਵੇ ਕਰਮਚਾਰੀ ਪੁਸ਼ਕਰ ਸਿੰਘ ਰਾਣਾ ਦੇ ਪੁੱਤਰ ਸੰਨੀ ਦੀ ਵਿਆਹ ਤੋਂ 15 ਦਿਨਾਂ ਬਾਅਦ ਹੀ ਸਡ਼ਕ ਹਾਦਸੇ ’ਚ ਪਤਨੀ ਸਮੇਤ ਮੌਤ ਹੋ ਗਈ। ਹਾਦਸੇ ਦਾ ਪਤਾ ਲਗਦੇ ਹੀ ਪੂਰੇ ਇਲਾਕੇ ’ਚ ਸੰਨਾਟਾ ਛਾ ਗਿਆ। ®ਗੁਆਂਢੀਅਾਂ ਨੇ ਦੱਸਿਆ ਕਿ ਮ੍ਰਿਤਕ ਸੰਨੀ ਆਪਣੇ ਮਾਂ-ਬਾਪ ਦਾ ਇਕਲੌਤਾ ਪੁੱਤਰ ਸੀ, ਇਕ ਭੈਣ ਦਾ ਪਹਿਲਾਂ ਹੀ ਵਿਆਹ ਹੋ ਚੁੱਕਾ ਹੈ ਤੇ ਪਿਤਾ ਰੇਲਵੇ ਦੇ ਬਿਜਲੀ ਵਿਭਾਗ ’ਚ ਤਾਇਨਾਤ ਹੈ। 7 ਸਾਲ ਇੰਗਲੈਂਡ ’ਚ ਕੰਮ ਕਰਨ ਤੋਂ ਬਾਅਦ ਅਪ੍ਰੈਲ ਮਹੀਨੇ ’ਚ ਸੰਨੀ ਵਾਪਸ ਆਇਆ ਸੀ ਤੇ 1 ਅਗਸਤ ਨੂੰ ਉਸ ਦਾ ਵਿਆਹ ਕੀਤਾ ਗਿਆ ਸੀ। ਵੀਰਵਾਰ ਸਵੇਰੇ ਲਗਭਗ 10 ਵਜੇ ਉਹ ਪਤਨੀ ਨੂੰ ਪੇਕੇ ਘਰ ਗੁਰਦਾਸਪੁਰ ਛੱਡਣ ਲਈ ਗਿਆ ਸੀ, ਜਿੱਥੇ ਰਸਤੇ ’ਚ ਹੋਏ ਸਡ਼ਕ ਹਾਦਸੇ ’ਚ ਦੋਵਾਂ ਨੇ ਦਮ ਤੋਡ਼ ਦਿੱਤਾ। ਆਪਣੇ ਪੁੱਤਰ ਦੀ ਮੌਤ ਦੀ ਸੂਚਨਾ ਮਿਲਦੇ ਹੀ ਮਾਂ ਅਨੀਤਾ, ਭੈਣ ਰਜਨੀ ਤੇ ਪੂਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ।