ਖੁਦ ਨੂੰ ਅੱਗ ਲਾਉਣ ਵਾਲੀ ਔਰਤ ਦੀ ਮੌਤ

Friday, Jan 12, 2018 - 01:22 AM (IST)

ਖੁਦ ਨੂੰ ਅੱਗ ਲਾਉਣ ਵਾਲੀ ਔਰਤ ਦੀ ਮੌਤ

ਫਾਜ਼ਿਲਕਾ(ਨਾਗਪਾਲ)-1 ਜਨਵਰੀ ਨੂੰ ਖੁਦ ਨੂੰ ਅੱਗ ਲਾਉਣ ਵਾਲੀ ਸਥਾਨਕ ਔਰਤ ਦੀ ਬੀਤੀ ਸ਼ਾਮ ਪੀ.ਜੀ.ਆਈ. ਚੰਡੀਗੜ੍ਹ ਵਿਚ ਮੌਤ ਹੋ ਗਈ। ਮ੍ਰਿਤਕਾ ਦਾ ਅੱਜ ਬਾਅਦ ਦੁਪਹਿਰ ਸਥਾਨਕ ਸਿਵਲ ਹਸਪਤਾਲ ਵਿਚ ਪੋਸਟ ਮਾਰਟਮ ਕੀਤਾ ਗਿਆ। ਪ੍ਰਾਪਤ ਜਾਣਕਾਰੀ  ਮੁਤਾਬਕ ਸਥਾਨਕ ਕੈਲਾਸ਼ ਨਗਰ ਵਾਸੀ ਸੁਨੀਤਾ ਰਾਣੀ (38) ਦਾ ਪਤੀ ਸੰਜੀਵ ਕੁਮਾਰ ਬੀਤੇ ਲਗਭਗ ਡੇਢ ਸਾਲ ਤੋਂ ਕੇਂਦਰੀ ਜੇਲ ਫਿਰੋਜ਼ਪੁਰ ਵਿਚ ਇਕ ਮਾਮਲੇ ਵਿਚ ਨਜ਼ਰਬੰਦ ਹੈ। ਜਿਸ ਕਾਰਨ ਉਹ ਦਿਮਾਗੀ ਰੂਪ ਨਾਲ ਪ੍ਰੇਸ਼ਾਨ ਰਹਿੰਦੀ ਸੀ। ਦੱਸਿਆ ਜਾਂਦਾ ਹੈ ਕਿ ਸੁਨੀਤਾ ਨੇ 1 ਜਨਵਰੀ ਨੂੰ ਖੁਦ 'ਤੇ ਪੈਟਰੋਲ ਪਾ ਕੇ ਆਪਣੀ ਜੀਵਨਲੀਲਾ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ। ਉਸਨੂੰ ਸਥਾਨਕ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੋਂ ਉਸਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ 4 ਜਨਵਰੀ ਨੂੰ ਉਸ ਨੂੰ ਅਗਲੇ ਇਲਾਜ ਲਈ ਪੀ.ਜੀ.ਆਈ. ਭੇਜ ਦਿੱਤਾ ਗਿਆ। ਉੱਥੇ ਬੀਤੇ ਦਿਨ ਉਸਦੀ ਮੌਤ ਹੋ ਗਈ। ਥਾਣਾ ਸਿਟੀ ਦੇ ਏ. ਐੱਸ. ਆਈ. ਕ੍ਰਿਸ਼ਨ ਲਾਲ ਉਸਦੀ ਦੇਹ ਫਾਜ਼ਿਲਕਾ ਲਿਆਏ ਜਿਥੇ ਸਿਟੀ ਪੁਲਸ ਨੇ ਉਸਦੇ ਪਤੀ ਦੇ ਬਿਆਨ 'ਤੇ ਧਾਰਾ 174 ਦੇ ਤਹਿਤ ਕਾਰਵਾਈ ਕੀਤੀ ਹੈ। 


Related News