ਦਿੱਲੀ ਤੋਂ ਜਲੰਧਰ ਧੀ ਦਾ ਵਿਆਹ ਕਰਨ ਲਈ ਆਇਆ ਸੀ ਪਰਿਵਾਰ, BSF ਚੌਂਕ ਨੇੜੇ ਹੋਇਆ ਉਹ ਜੋ ਸੋਚਿਆ ਨਾ ਸੀ
Sunday, Feb 12, 2023 - 03:50 PM (IST)
ਜਲੰਧਰ (ਵਰੁਣ)–ਸ਼ਹਿਰ ਵਿਚ ਵਿਆਹ ਕਰਕੇ ਵਾਪਸ ਦਿੱਲੀ ਜਾ ਰਹੇ ਪਰਿਵਾਰ ਦੀਆਂ 2 ਗੱਡੀਆਂ ਵਿਚੋਂ ਇਕ ਗੱਡੀ ਵਿਚ ਸਵਾਰ ਮੈਂਬਰਾਂ ’ਤੇ ਕਾਰ ਸਵਾਰ ਕੁਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਗੱਡੀ ਚਾਲਕ ’ਤੇ ਲੋਹੇ ਦੀ ਰਾਡ ਨਾਲ ਹਮਲਾ ਕੀਤਾ। ਜਦੋਂ ਪਰਿਵਾਰ ਨੇ ਰੌਲਾ ਪਾਇਆ ਤਾਂ ਹਮਲਾਵਰ ਗੱਡੀ ਛੱਡ ਕੇ ਭੱਜ ਗਏ। ਥਾਣਾ ਨਵੀਂ ਬਾਰਾਦਰੀ ਦੀ ਪੁਲਸ ਕੋਲ ਪੀੜਤ ਧਿਰ ਵੱਲੋਂ ਸ਼ਿਕਾਇਤ ਦਿੱਤੀ ਗਈ ਹੈ। ਥਾਣਾ ਇੰਚਾਰਜ ਅਨਿਲ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਅਜੈ ਸੂਰੀ ਪੁੱਤਰ ਮਹਿੰਦਰ ਸੂਰੀ ਨਿਵਾਸੀ ਦਿੱਲੀ ਆਪਣੀ ਧੀ ਦਾ ਵਿਆਹ ਕਰਨ ਲਈ ਜਲੰਧਰ ਆਏ ਸਨ ਅਤੇ ਵੈਸਟ ਇਲਾਕੇ ਵਿਚ ਰੁਕੇ ਸਨ। ਵਿਆਹ ਕਰਕੇ ਉਹ 2 ਗੱਡੀਆਂ ਵਿਚ ਸਵਾਰ ਹੋ ਕੇ ਵਾਪਸ ਜਾ ਰਹੇ ਸਨ।
ਇਹ ਵੀ ਪੜ੍ਹੋ : ਕਿਸਾਨਾਂ ਨਾਲ ਸੰਵਾਦ ਤੋਂ ਬਾਅਦ CM ਮਾਨ ਦਾ ਵੱਡਾ ਐਲਾਨ, ਗੰਨਾ ਮਿੱਲਾਂ ਨੂੰ ਜਾਰੀ ਕੀਤੇ ਇਹ ਹੁਕਮ
ਕੇਸਰ ਪੈਟਰੋਲ ਪੰਪ ਤੋਂ ਪੈਟਰੋਲ ਭਰਵਾ ਕੇ ਉਹ ਅੱਗੇ ਨਿਕਲੇ ਤਾਂ ਰਸਤੇ ਵਿਚ ਕਾਲੇ ਰੰਗ ਦੀ ਗੱਡੀ ਨੇ ਅਜੈ ਸੂਰੀ ਦੀ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਅਜੈ ਦੀ ਗੱਡੀ ਦਾ ਉਹ ਲਗਾਤਾਰ ਪਿੱਛਾ ਕਰ ਰਹੇ ਸਨ। ਅਜੈ ਨੇ ਦੂਜੀ ਗੱਡੀ ਵਿਚ ਸਵਾਰ ਆਪਣੇ ਪਿਤਾ ਨੂੰ ਫੋਨ ਕਰਕੇ ਇਸ ਦੀ ਜਾਣਕਾਰੀ ਦਿੱਤੀ ਤਾਂ ਉਨ੍ਹਾਂ ਬੀ. ਐੱਸ. ਐੱਫ਼. ਚੌਂਕ ਨੇੜੇ ਸਥਿਤ ਪੈਟਰੋਲ ਪੰਪ ’ਤੇ ਗੱਡੀ ਰੋਕਣ ਨੂੰ ਕਿਹਾ, ਉਹ ਵੀ ਉਥੇ ਰੁਕ ਗਏ। ਜਿਉਂ ਹੀ ਅਜੈ ਸੂਰੀ ਨੇ ਗੱਡੀ ਰੋਕੀ ਤਾਂ ਪਿੱਛਾ ਕਰਦੇ ਆਏ ਗੱਡੀ ਵਿਚ ਸਵਾਰ ਨੌਜਵਾਨਾਂ ਨੇ ਉਸ ਦੇ ਸਿਰ ’ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ। ਜਦੋਂ ਸਾਰਾ ਪਰਿਵਾਰ ਰੌਲਾ ਪਾਉਣ ਲੱਗਾ ਤਾਂ ਲੋਕ ਇਕੱਠੇ ਹੋ ਗਏ, ਜਿਸ ਤੋਂ ਬਾਅਦ ਹਮਲਾਵਰ ਆਪਣੀ ਗੱਡੀ ਛੱਡ ਕੇ ਭੱਜ ਗਏ। ਪਰਿਵਾਰ ਦੇ ਮੈਂਬਰਾਂ ਨੇ ਗੁੱਸੇ ਵਿਚ ਹਮਲਾਵਰਾਂ ਦੀ ਗੱਡੀ ਦੀ ਭੰਨਤੋੜ ਕਰ ਦਿੱਤੀ ਅਤੇ ਫਿਰ ਪੁਲਸ ਨੂੰ ਸੂਚਨਾ ਦਿੱਤੀ। ਇੰਸ. ਅਨਿਲ ਕੁਮਾਰ ਨੇ ਕਿਹਾ ਕਿ ਝਗੜਾ ਸਾਈਡ ਨੂੰ ਲੈ ਕੇ ਹੋਇਆ ਲੱਗਦਾ ਹੈ। ਦੋਵਾਂ ਪਾਰਟੀਆਂ ਨੂੰ ਐਤਵਾਰ ਸ਼ਾਮੀਂ ਥਾਣੇ ਵਿਚ ਬੁਲਾਇਆ ਗਿਆ ਹੈ।
ਇਹ ਵੀ ਪੜ੍ਹੋ : ਨਸ਼ੇ ਦੇ ਨਾਜਾਇਜ਼ ਕਾਰੋਬਾਰ ਸਬੰਧੀ ਫਿਰ ਚਰਚਾ ’ਚ ਫਿਲੌਰ ਦੀ ਪੰਜਾਬ ਪੁਲਸ ਅਕੈਡਮੀ, ਖੁੱਲ੍ਹੇ ਵੱਡੇ ਰਾਜ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।