ਬਾਈਕ ਸਵਾਰ ਨੌਜਵਾਨਾਂ ਨੇ ਕਾਂਗਰਸੀ ਆਗੂ ''ਤੇ ਕੀਤਾ ਜਾਨਲੇਵਾ ਹਮਲਾ, ਪੈਸਿਆਂ ਨਾਲ ਭਰਿਆ ਬੈਗ ਖੋਹਿਆ

Monday, Dec 04, 2023 - 11:18 PM (IST)

ਬਾਈਕ ਸਵਾਰ ਨੌਜਵਾਨਾਂ ਨੇ ਕਾਂਗਰਸੀ ਆਗੂ ''ਤੇ ਕੀਤਾ ਜਾਨਲੇਵਾ ਹਮਲਾ, ਪੈਸਿਆਂ ਨਾਲ ਭਰਿਆ ਬੈਗ ਖੋਹਿਆ

ਲੁਧਿਆਣਾ : ਲੁਧਿਆਣਾ 'ਚ ਇਕ ਕਾਂਗਰਸੀ ਆਗੂ 'ਤੇ ਹਮਲਾ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ 'ਚ ਲਗਾਈ ਗਈ ਪ੍ਰਦਰਸ਼ਨੀ ਦੇ ਬਾਹਰ ਪਾਰਕਿੰਗ ਦੀ ਕੁਲੈਕਸ਼ਨ ਲੈ ਕੇ ਜਾ ਰਹੇ ਕਾਂਗਰਸੀ ਆਗੂ 'ਤੇ ਕੁਝ ਬਾਈਕ ਸਵਾਰ ਨੌਜਵਾਨਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਦੌਰਾਨ ਉਕਤ ਆਗੂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਜ਼ਖ਼ਮੀ ਅੱਬਾਸ ਰਾਜਾ ਦੇ ਸਿਰ, ਚਿਹਰੇ ਅਤੇ ਨੱਕ 'ਤੇ ਸੱਟਾਂ ਲੱਗੀਆਂ ਹਨ। ਇੰਨਾ ਹੀ ਨਹੀਂ, ਬਦਮਾਸ਼ਾਂ ਨੇ ਕੁੱਟਮਾਰ ਕਰਦਿਆਂ ਉਸ ਤੋਂ ਪੈਸਿਆਂ ਨਾਲ ਭਰਿਆ ਇਕ ਬੈਗ ਵੀ ਖੋਹ ਲਿਆ।

ਇਹ ਵੀ ਪੜ੍ਹੋ : ਮੋਬਾਇਲ ਖਰੀਦਣ ਨੂੰ ਲੈ ਹੋਈ ਤਕਰਾਰ ਦੌਰਾਨ ਘਰ ’ਚ ਆ ਕੇ ਮਾਰੀ ਗੋਲ਼ੀ, 4 ਨਾਮਜ਼ਦ

ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਜ਼ਖ਼ਮੀ ਆਗੂ ਅੱਬਾਸ ਰਾਜਾ ਨੇ ਦੱਸਿਆ ਕਿ ਉਹ ਪਾਰਕਿੰਗ ਦਾ ਹਿਸਾਬ-ਕਿਤਾਬ ਦੇਖਦਾ ਹੈ। ਕੁਝ ਦਿਨ ਪਹਿਲਾਂ ਉਸ ਨੇ ਇਕ ਨੌਜਵਾਨ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ, ਇਸੇ ਰੰਜਿਸ਼ ਕਾਰਨ ਅੱਜ ਉਸ 'ਤੇ ਹਮਲਾ ਕੀਤਾ ਗਿਆ ਹੈ। ਇਸ ਦੌਰਾਨ ਹਮਲਾਵਰਾਂ ਨੇ ਉਸ ਕੋਲੋਂ ਪੈਸਿਆਂ ਨਾਲ ਭਰਿਆ ਬੈਗ ਵੀ ਖੋਹ ਲਿਆ, ਜਿਸ ਵਿੱਚ ਕਰੀਬ 35 ਹਜ਼ਾਰ ਰੁਪਏ ਸਨ। ਫਿਲਹਾਲ ਘਟਨਾ ਸਬੰਧੀ ਸ਼ਿਕਾਇਤ ਪੁਲਸ ਕੋਲ ਨਹੀਂ ਪੁੱਜੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News