ਖ਼ਾਲੀ ਪਲਾਟ 'ਚ ਖੜ੍ਹੀ ਕਾਰ 'ਚੋਂ ਮਿਲੀ ਇੰਜੀਨੀਅਰ ਦੀ ਲਾਸ਼, 5 ਦਿਨਾਂ ਤੋਂ ਸੀ ਲਾਪਤਾ

Sunday, Aug 11, 2024 - 05:13 PM (IST)

ਖ਼ਾਲੀ ਪਲਾਟ 'ਚ ਖੜ੍ਹੀ ਕਾਰ 'ਚੋਂ ਮਿਲੀ ਇੰਜੀਨੀਅਰ ਦੀ ਲਾਸ਼, 5 ਦਿਨਾਂ ਤੋਂ ਸੀ ਲਾਪਤਾ

ਲੁਧਿਆਣਾ (ਰਾਜ)-ਈਸ਼ਵਰ ਨਗਰ ਇਲਾਕੇ ’ਚ ਇਕ ਖ਼ਾਲੀ ਪਲਾਟ ’ਚ ਖੜ੍ਹੀ ਕਾਰ ’ਚੋਂ ਇਕ ਵਿਅਕਤੀ ਦੀ ਲਾਸ਼ ਮਿਲੀ ਹੈ। ਸੁਚਨਾ ਤੋਂ ਬਾਅਦ ਥਾਣਾ ਫੋਕਲ ਪੁਆਇੰਟ ਦੀ ਪੁਲਸ ਮੌਕੇ ’ਤੇ ਪੁੱਜੀ। ਮ੍ਰਿਤਕ ਵਿਵੇਕ ਦੱਤ (45) ਹੈ, ਜੋਕਿ ਅਮ੍ਰਿਤਸਰ ਦਾ ਰਹਿਣ ਵਾਲਾ ਹੈ ਅਤੇ ਲੁਧਿਆਣੇ ਆਪਣੇ ਚਾਚੇ ਦੇ ਕੋਲ ਰਹਿੰਦਾ ਸੀ। ਪੁਲਸ ਨੇ ਲਾਸ਼ ਨੂੰ ਕਬਜੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰੱਖਵਾ ਦਿੱਤਾ ਹੈ।

ਜਾਣਕਾਰੀ ਅਨੁਸਾਰ ਸ਼ਨੀਵਾਰ ਰਾਤ ਨੂੰ ਇਸ਼ਵਰ ਨਗਰ ਇਲਾਕੇ ’ਚ ਸਥਿਤ ਸ਼ਰਾਬ ਦੇ ਠੇਕੇ ਦੇ ਪਿੱਛੇ ਬਣੇ ਖਾਲੀ ਪਲਾਟ 'ਚ ਇਕ ਕਾਰ ਖੜ੍ਹੀ ਹੋਈ ਸੀ। ਇਸ ਦੌਰਾਨ ਜਦੋਂ ਲੋਕਾਂ ਨੇ ਵੇਖਿਆ ਤਾਂ ਅੰਦਰ ਇਕ ਵਿਅਕਤੀ ਬੇਸੁੱਧ ਹਾਲਤ 'ਚ ਪਿਆ ਹੋਇਆ ਸੀ। ਉਸ ਨੂੰ ਤੁਰੰਤ ਪੁਲਸ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਇਹ ਵੀ ਪੜ੍ਹੋ- ਪੁਲਸ ਦੀ ਵੱਡੀ ਸਫ਼ਲਤਾ, ਸਾਬਕਾ ਫ਼ੌਜੀ ਦੇ ਘਰ 'ਚ ਲੁੱਟਖੋਹ ਤੇ ਹਮਲਾ ਕਰਨ ਵਾਲੇ 10 ਮੁਲਜ਼ਮ ਹਥਿਆਰਾਂ ਸਣੇ ਗ੍ਰਿਫ਼ਤਾਰ

ਪੁਲਸ ਜਾਂਚ ’ਚ ਪਤਾ ਲੱਗਿਆ ਕਿ ਮ੍ਰਿਤਕ ਵਿਵੇਕ ਦੱਤ ਹੈ, ਜੋਕਿ ਇੰਜੀਨੀਅਰ ਹੈ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ। ਉਹ ਅੰਮ੍ਰਿਤਸਰ ’ਚ ਰਹਿੰਦਾ ਸੀ ਪਰ ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਫੋਕਲ ਪੁਆਇੰਟ ਸਥਿਤ ਨੀਚੀ ਮੰਗਲੀ ਇਲਾਕੇ 'ਚ ਆਪਣੇ ਚਾਚਾ ਦੇ ਨਾਲ ਰਹਿਣ ਲੱਗ ਗਿਆ ਸੀ। ਉਹ ਪਿਛਲੇ ਪੰਜ ਦਿਨਾਂ ਤੋਂ ਲਾਪਤਾ ਚੱਲ ਰਿਹਾ ਸੀ। ਉਥੇ ਹੀ ਚੌਂਕੀ ਇਸ਼ਰ ਨਗਰ ਦੇ ਇੰਚਾਰਜ ਏ. ਐੱਸ. ਆਈ. ਗੁਰਮੁੱਖ ਸਿੰਘ ਨੇ ਦੱਸਿਆ ਕਿ ਫਿਲਹਾਲ ਲਾਸ਼ ਨੂੰ ਮੋਰਚਰੀ 'ਚ ਰੱਖਵਾ ਦਿੱਤਾ ਹੈ। ਪਰਿਵਾਰ ਨੂੰ ਸੁਚਨਾ ਭੇਜ ਦਿੱਤੀ ਹੈ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਬਰਾਤੀਆਂ ਨਾਲ ਭਰੀ ਇਨੋਵਾ ਗੱਡੀ ਖੱਡ 'ਚ ਡਿੱਗਣ ਕਾਰਨ ਪਾਣੀ 'ਚ ਰੁੜੀ, 10 ਲੋਕਾਂ ਦੀ ਮੌਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News