ਜਲੰਧਰ ਦੇ ਭਾਰਗਵ ਕੈਂਪ ''ਚ ਪਬਲਿਕ ਟਾਇਲਟ ''ਚੋਂ ਮਿਲੀ ਵਿਅਕਤੀ ਦੀ ਲਾਸ਼, ਫ਼ੈਲੀ ਸਨਸਨੀ

Monday, Nov 13, 2023 - 02:54 PM (IST)

ਜਲੰਧਰ ਦੇ ਭਾਰਗਵ ਕੈਂਪ ''ਚ ਪਬਲਿਕ ਟਾਇਲਟ ''ਚੋਂ ਮਿਲੀ ਵਿਅਕਤੀ ਦੀ ਲਾਸ਼, ਫ਼ੈਲੀ ਸਨਸਨੀ

ਜਲੰਧਰ (ਸ਼ੋਰੀ)- ਜਲੰਧਰ ਦੇ ਭਾਰਗਵ ਕੈਂਪ 'ਚ ਮਾਡਲ ਹਾਊਸ ਨੇੜੇ ਮਾਤਾ ਰਾਣੀ ਚੌਂਕ 'ਚ ਬਣੇ ਪਬਲਿਕ ਟਾਇਲਟ 'ਚ ਇਕ ਵਿਅਕਤੀ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ। ਮੁੱਢਲੀ ਜਾਂਚ 'ਚ ਇਹ ਮਾਮਲਾ ਓਵਰਡੋਜ਼ ਲੱਗ ਰਿਹਾ ਸੀ ਪਰ ਇਸ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ। ਪੁਲਸ ਨੇ ਨੌਜਵਾਨ ਦੀ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ। 

ਉਥੇ ਹੀ ਮ੍ਰਿਤਕ ਦੀ ਪਛਾਣ ਆਯੁਸ਼ਮਾਨ ਧਵਨ ਵਾਸੀ ਈਸ਼ਵਰ ਨਗਰ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਆਯੁਸ਼ਮਾਨ ਐਕਟਿਵਾ 'ਤੇ ਮਾਤਾ ਰਾਣੀ ਚੌਂਕ ਨੇੜੇ ਬਣੇ ਬਾਥਰੂਮ ਵਿਚ ਗਿਆ ਸੀ, ਜਿੱਥੇ ਉਸ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਉਥੇ ਹੀ ਐੱਸ. ਐੱਚ. ਓ. ਹਰਦੇਵ ਸਿੰਘ ਦਾ ਕਹਿਣਾ ਹੈ ਕਿ ਇਹ ਮੌਤ ਓਵਰਡੋਜ਼ ਦੇ ਕਾਰਨ ਨਹੀਂ ਹੋਈ ਹੈ ਸਗੋਂ ਇਹ ਕੁਦਰਤੀ ਮੌਤ ਹੈ।  

ਇਹ ਵੀ ਪੜ੍ਹੋ:  ਭਾਈ-ਦੂਜ ਤੋਂ ਪਹਿਲਾਂ ਭੈਣ-ਭਰਾ ਨੇ ਇਕੱਠਿਆਂ ਦੁਨੀਆ ਨੂੰ ਕਿਹਾ ਅਲਵਿਦਾ, ਮੰਜ਼ਰ ਵੇਖ ਸਹਿਮੇ ਲੋਕ

PunjabKesari

ਪਬਲਿਕ ਟਾਇਲਟ ਵਿਚ ਕੰਮ ਕਰਨ ਵਾਲੇ ਖ਼ੁਸ਼ੀ ਰਾਮ ਨੇ ਦੱਸਿਆ ਕਿ ਉਹ ਇਸ ਪਬਲਿਕ ਟਾਇਲਟ ਵਿਚ ਸਫ਼ਾਈ ਦਾ ਕੰਮ ਕਰਦਾ ਹੈ। ਸ਼ਨੀਵਾਰ ਦੇਰ ਰਾਤ ਉਹ ਪਬਲਿਕ ਟਾਇਲਟ ਦੇ ਅੰਦਰ ਹੀ ਮੌਜੂਦ ਸੀ ਅਤੇ ਇਸ ਦੌਰਾਨ ਇਕ ਵਿਅਕਤੀ ਸਕੂਟਰੀ 'ਤੇ ਸਵਾਰ ਹੋ ਕੇ ਆਇਆ ਅਤੇ ਟਾਇਲਟ ਅੰਦਰ ਚਲਾ ਗਿਆ ਸੀ। ਕਾਫ਼ੀ ਦੇਰ ਤੱਕ ਉਹ ਬਾਥਰੂਮ ਵਿਚੋਂ ਬਾਹਰ ਨਹੀਂ ਆਇਆ। ਉਸ ਨੇ ਅੱਗੇ ਦੱਸਿਆ ਕਿ ਫਿਰ ਉਹ ਬਾਥਰੂਮ ਦੀ ਸਫ਼ਾਈ ਕਰਨ ਲਈ ਗਿਆ ਤਾਂ ਇਸ ਦੌਰਾਨ ਕਈ ਵਾਰ ਦਰਵਾਜਾ ਖੜ੍ਹਕਾਉਣ ਦੇ ਬਾਅਦ ਵੀ ਅੰਦਰੋਂ ਵਿਅਕਤੀ ਨੇ ਦਰਵਾਜ਼ਾ ਨਾ ਖੋਲ੍ਹਿਆ। ਫਿਰ ਉਸ ਨੇ ਦਰਵਾਜ਼ੇ ਉਪਰੋਂ ਝਾਤੀ ਮਾਰ ਕੇ ਵੇਖਿਆ ਤਾਂ ਉਕਤ ਵਿਅਕਤੀ ਅੰਦਰ ਬੇਹੋਸ਼ ਪਿਆ ਸੀ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ:  ਜਲੰਧਰ 'ਚ ਮਨਾਇਆ ਗਿਆ ਰੌਸ਼ਨੀਆਂ ਦਾ ਤਿਉਹਾਰ ਦੀਵਾਲੀ, ਲੋਕਾਂ ਨੇ ਖ਼ੂਬ ਚਲਾਏ ਪਟਾਕੇ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711


author

shivani attri

Content Editor

Related News