ਜ਼ੀਰਕਪੁਰ ਪੁਲਸ ਨੂੰ ਏਅਰਪੋਰਟ ਰੋਡ ਤੋਂ ਮਿਲੀ ਲਾਸ਼
Saturday, Jun 14, 2025 - 02:27 PM (IST)

ਜ਼ੀਰਕਪੁਰ (ਜੁਨੇਜਾ) : ਜ਼ੀਰਕਪੁਰ ਪੁਲਸ ਨੂੰ ਏਅਰਪੋਰਟ ਰੋਡ ’ਤੇ ਸੜਕ ਦੇ ਕਿਨਾਰੇ ਇਕ ਲਾਸ਼ ਮਿਲੀ ਹੈ। ਜਾਂਚ ਤੋਂ ਬਾਅਦ ਮ੍ਰਿਤਕ ਦੀ ਪਛਾਣ ਅਵਧੇਸ਼ ਰਾਏ ਵਜੋਂ ਹੋਈ, ਜੋ ਕਿ ਬਿਹਾਰ ਦਾ 43 ਸਾਲਾ ਨਿਵਾਸੀ ਸੀ ਅਤੇ ਜ਼ੀਰਕਪੁਰ ’ਚ ਰਹਿ ਰਿਹਾ ਸੀ। ਉਹ ਐਮਿਟੀ ਯੂਨੀਵਰਸਿਟੀ ਦੇ ਨਜ਼ਦੀਕ ਇਲੈਕਟ੍ਰੀਸ਼ਨ ਦਾ ਕੰਮ ਕਰਦਾ ਸੀ। ਪੜਤਾਲੀਆ ਅਫ਼ਸਰ ਰਾਜੇਸ਼ ਚੌਹਾਨ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਡੇਰਾਬੱਸੀ ਹਸਪਤਾਲ ਭੇਜਿਆ ਗਿਆ ਹੈ।
ਮੰਨਿਆ ਜਾ ਰਿਹਾ ਹੈ ਕਿ ਅਵਧੇਸ਼ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰੀ ਹੈ, ਜੋ ਮੌਕੇ ਤੋਂ ਫ਼ਰਾਰ ਹੋ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਇਸ ਸਮੇਂ ਕਿਸੇ ਵੀ ਗਵਾਹ ਜਾਂ ਸਬੂਤ ਦੀ ਭਾਲ ਕਰ ਰਹੀ ਹੈ। ਜ਼ੀਰਕਪੁਰ ਪੁਲਸ ਨੇ ਘਟਨਾ ਬਾਰੇ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਅੱਗੇ ਆਉਣ ਅਤੇ ਜਾਂਚ ’ਚ ਸਹਾਇਤਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ।