ਵਿਧਾਨ ਸਭਾ 'ਚ ਬਾਜਵਾ ਦਾ ਵੱਡਾ ਦਾਅਵਾ: ਪੰਜਾਬ ਪੁਲਸ ਦੇ ਅਫਸਰਾਂ ਦਾ ਗੈਂਗਸਟਰਾਂ ਨਾਲ ਤਾਲਮੇਲ

Thursday, Aug 06, 2026 - 12:14 PM (IST)

ਵਿਧਾਨ ਸਭਾ 'ਚ ਬਾਜਵਾ ਦਾ ਵੱਡਾ ਦਾਅਵਾ: ਪੰਜਾਬ ਪੁਲਸ ਦੇ ਅਫਸਰਾਂ ਦਾ ਗੈਂਗਸਟਰਾਂ ਨਾਲ ਤਾਲਮੇਲ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ 'ਚ ਗੈਂਗਸਟਰਾਂ ਵੱਲੋਂ ਫਿਰੌਤੀ ਦੇ ਮਾਮਲਿਆਂ 'ਤੇ ਬੋਲਦਿਆਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੱਡਾ ਦਾਅਵਾ ਕੀਤਾ ਹੈ। ਬਾਜਵਾ ਨੇ ਕਿਹਾ ਕਿ ਅਮਰੀਕਾ ਦੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (FBI) ਦੀ ਰਿਪੋਰਟ ਮੁਤਾਬਕ ਅਮਰੀਕੀ, ਕੈਨੇਡੀਅਨ ਅਤੇ ਯੂਰਪੀਅਨ ਪੁਲਸ ਏਜੰਸੀਆਂ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ ਜੁੱਗੂ ਭਗਵਾਨਪੁਰੀਆ ਦੇ ਗੈਂਗਾਂ 'ਤੇ ਨੇੜਿਓਂ ਨਜ਼ਰ ਰੱਖ ਰਹੀਆਂ ਹਨ।

ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਵਿਭਾਗ ਨੇ ਜਾਰੀ ਕੀਤੀ ਭਵਿੱਖਬਾਣੀ

ਇਸ ਦੌਰਾਨ ਬਾਜਵਾ ਨੇ ਕਿਹਾ ਪਰ ਇੱਥੇ ਪੰਜਾਬ ਪੁਲਸ ਦੇ ਕਈ ਅਫਸਰ ਇਨ੍ਹਾਂ ਗੈਂਗਸਟਰਾਂ ਨਾਲ ਤਾਲਮੇਲ ਕਰਕੇ ਲੋਕਾਂ ਤੋਂ ਫਿਰੌਤੀ ਵਸੂਲਣ 'ਚ ਸ਼ਾਮਲ ਹਨ। ਉਨ੍ਹਾਂ ਕਿਹਾ ਹੈਰਾਨੀ ਦੀ ਗੱਲ ਹੈ ਕਿ ਡਰੱਗ ਕੇਸ 'ਚ ਏ. ਆਈ. ਜੀ. ਅਫਸਰ ਵੀ ਸ਼ਾਮਲ ਹੈ ਅਤੇ ਲਾਰੈਂਸ ਬਿਸ਼ਨੋਈ ਦੀ ਜੇਲ੍ਹ 'ਚ ਇੰਟਰਵਿਊ ਕਰਵਾਉਣ ਵਾਲੇ ਡੀ. ਐੱਸ. ਪੀ. ਨੂੰ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਸੀ। ਇਸ ਦੌਰਾਨ ਉਨ੍ਹਾਂ ਕਿਹਾ ਪੰਜਾਬ 'ਚ ਕੋਈ ਪੱਕਾ ਡੀ. ਜੀ. ਪੀ. ਨਹੀਂ ਹੈ। ਜੇਕਰ ਸਰਕਾਰ ਪਿਛਲੇ 4 ਸਾਲਾਂ 'ਚ ਗੰਭੀਰ ਹੁੰਦੀ ਤਾਂ ਘੱਟੋ-ਘੱਟ ਡੀ. ਜੀ. ਪੀ. ਦਾ ਪੱਕਾ ਪ੍ਰਬੰਧ ਕਰਦੀ, ਪਰ ਇੰਝ ਨਹੀਂ ਹੋਇਆ।

ਇਹ ਵੀ ਪੜ੍ਹੋ- ਗੁਰਦਸਾਪੁਰ ਵਾਸੀ ਦੇਣ ਧਿਆਨ, ਤੁਹਾਡੇ ਜ਼ਿਲ੍ਹੇ 'ਚ ਲੱਗ ਗਈਆਂ ਕਈ ਪਾਬੰਦੀਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News