ਨਵਾਂਗਰਾਓਂ ਦੇ ਬੰਦ ਘਰ ’ਚ ਫਰਸ਼ ’ਤੇ ਪਈ ਮਿਲੀ ਲਾਸ਼

Tuesday, Jun 27, 2023 - 11:52 AM (IST)

ਨਵਾਂਗਰਾਓਂ ਦੇ ਬੰਦ ਘਰ ’ਚ ਫਰਸ਼ ’ਤੇ ਪਈ ਮਿਲੀ ਲਾਸ਼

ਨਵਾਂਗਰਾਓਂ (ਮੁਨੀਸ਼) : ਸ਼ਿਵਾਲਿਕ ਵਿਹਾਰ ਦੇ ਇਕ ਬੰਦ ਘਰ ’ਚ ਲਾਸ਼ ਬਰਾਮਦ ਹੋਈ, ਜਿਸ ਨੂੰ ਪੁਲਸ ਨੇ ਸਿਵਲ ਹਸਪਤਾਲ ਖਰੜ ਦੀ ਮੋਰਚਰੀ ’ਚ ਰੱਖਵਾ ਦਿੱਤਾ ਹੈ। ਉੱਥੇ ਹੀ ਐੱਸ. ਐੱਚ. ਓ. ਜੈਦੀਪ ਜਾਖੜ ਨੇ ਦੱਸਿਆ ਕਿ ਸ਼ਿਵਾਲਿਕ ਵਿਹਾਰ ਦੇ ਇਕ ਬੰਦ ਘਰ ’ਚੋਂ ਲਾਸ਼ ਮਿਲੀ ਹੈ, ਜਿਸ ਦੀ ਪਛਾਣ 50 ਸਾਲਾ ਜਸਕਰਨ ਸਿੰਘ ਦੇ ਰੂਪ ’ਚ ਹੋਈ। ਉਹ ਘਰ ’ਚ ਇਕੱਲਾ ਰਹਿੰਦਾ ਸੀ। ਘਰ ’ਚੋਂ ਬਦਬੂ ਆਉਣ ’ਤੇ ਗੁਆਂਢੀਆਂ ਨੇ ਪੁਲਸ ਨੂੰ ਸੂਚਨਾ ਦਿੱਤੀ। ਮੌਕੇ ’ਤੇ ਪਹੁੰਚੀ ਪੁਲਸ ਨੇ ਵੇਖਿਆ ਕਿ ਮ੍ਰਿਤਕ ਫਰਸ਼ ’ਤੇ ਡਿੱਗਿਆ ਪਿਆ ਸੀ। ਪੁਲਸ ਨੇ ਲਾਸ਼ ਸਿਵਲ ਹਸਪਤਾਲ ’ਚ ਰੱਖਵਾ ਦਿੱਤੀ ਹੈ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ। ਇਹ ਵਿਅਕਤੀ ਜਿਸ ਘਰ ’ਚ ਰਹਿੰਦਾ ਸੀ, ਉਹ ਉਸ ਦਾ ਆਪਣਾ ਮਕਾਨ ਸੀ।
ਬਦਬੂ ਆਉਣ ’ਤੇ ਸੂਚਨਾ ਦਿੱਤੀ ਗੁਆਂਢੀਆਂ ਨੇ
ਪੁਲਸ ਅਨੁਸਾਰ ਵਿਅਕਤੀ 3-4 ਦਿਨਾਂ ਤੋਂ ਫਰਸ਼ ’ਤੇ ਡਿੱਗਿਆ ਪਿਆ ਸੀ। ਲਾਸ਼ ਦੀ ਬਦਬੂ ਘਰ ’ਚੋਂ ਬਾਹਰ ਆਉਣ ਲੱਗੀ ਤਾਂ ਗੁਆਂਢੀਆਂ ਨੇ ਪੁਲਸ ਨੂੰ ਸੂਚਿਤ ਕੀਤਾ। ਐੱਸ. ਐੱਚ. ਓ. ਜੈਦੀਪ ਨੇ ਦੱਸਿਆ ਕਿ ਲਾਸ਼ ਫੁੱਲੀ ਹੋਈ ਸੀ। ਉਹ ਘਰ ’ਚ ਇਕੱਲਾ ਰਹਿੰਦਾ ਸੀ। ਉੱਥੇ ਹੀ ਪੁਲਸ ਵੱਲੋਂ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਮੌਕੇ ’ਤੇ ਫੋਰੈਂਸਿੰਗ ਟੀਮ ਵੀ ਪਹੁੰਚੀ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
 


author

Babita

Content Editor

Related News