DC ਉਮਾ ਸ਼ੰਕਰ ਗੁਪਤਾ ਨੇ ਪਿੰਡ ਬੁੱਟਰ ਕਲਾਂ ਦੇ ਖ਼ੇਤ ''ਚ ਲੱਗੀ ਅੱਗ ਨੂੰ ਖੁਦ ਜਾ ਕੇ ਬੁਝਾਇਆ

Sunday, Oct 20, 2024 - 05:52 PM (IST)

DC ਉਮਾ ਸ਼ੰਕਰ ਗੁਪਤਾ ਨੇ ਪਿੰਡ ਬੁੱਟਰ ਕਲਾਂ ਦੇ ਖ਼ੇਤ ''ਚ ਲੱਗੀ ਅੱਗ ਨੂੰ ਖੁਦ ਜਾ ਕੇ ਬੁਝਾਇਆ

ਗੁਰਦਾਸਪੁਰ, (ਹਰਮਨ)- ਐਤਵਾਰ ਨੂੰ ਜਦੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਉਮਾ ਸ਼ੰਕਰ ਗੁਪਤਾ, ਕਾਹਨੂੰਵਾਨ ਅਤੇ ਕਾਦੀਆਂ ਦਾਣਾ ਮੰਡੀ ਦਾ ਦੌਰਾ ਕਰਕੇ ਵਾਪਸ ਗੁਰਦਾਸਪੁਰ ਨੂੰ ਆ ਰਹੇ ਸਨ ਤਾਂ ਉਨ੍ਹਾਂ ਪਿੰਡ ਬੁੱਟਰ ਕਲਾਂ ਨੇੜੇ ਖੇਤ ਵਿੱਚ ਲੱਗੀ ਅੱਗ ਨੂੰ ਦੇਖਿਆ। ਡਿਪਟੀ ਕਮਿਸ਼ਨਰ ਵਲੋਂ ਤੁਰੰਤ ਕਾਰ ਰੋਕ ਕੇ, ਖੁਦ ਖੇਤ ਵਿੱਚ ਗਏ ਤੇ ਲੱਗੀ ਅੱਗ ਨੂੰ ਬੁਝਾ ਦਿੱਤਾ। ਐਤਵਾਰ ਨੂੰ ਜਿਥੇ ਡਿਪਟੀ ਕਮਿਸ਼ਨਰ ਵਲੋਂ ਦਾਣਾ ਮੰਡੀਆਂ ਦਾ ਦੌਰਾ ਕੀਤਾ ਗਿਆ, ਉਥੇ ਉਨਾਂ ਵਲੋਂ ਪਿੰਡ ਡੇਅਰੀਵਾਲ, ਧਾਰੀਵਾਲ ਕਲਾਂ, ਛੀਨਾ ਰੇਤ ਵਾਲਾ, ਗਿੱਲ ਮੰਜ, ਮੱਲੀਆਂ, ਕਾਲਾ ਬਾਲਾ, ਕੋਟ ਯੋਗਰਾਜ, ਸਠਿਆਲੀ , ਬੁੱਟਰ ਕਲਾਂ ਅਤੇ ਠੱਕਰ ਸੰਧੂ ਦਾ ਦੌਰਾ ਕਰਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਗਈ।

PunjabKesari

ਇਸ ਮੌਕੇ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਮੁੱਚਾ ਪ੍ਰਸ਼ਾਸਨ ਜਿਸ ਵਿੱਚ ਸਿਵਲ ਤੇ ਪੁਲਿਸ ਵਿਭਾਗ ਸ਼ਾਮਲ ਹੈ, ਵਲੋਂ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਮਿਲ ਰਹੇ ਹਨ ਅਤੇ ਪਰਾਲੀ ਨਾ ਸਾੜਨ ਦੀ ਅਪੀਲ ਤੇ ਪਰਾਲੀ ਪ੍ਰਬੰਧਨ ਲਈ ਪ੍ਰੇਰਿਤ ਕਰ ਰਹੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿਸਾਨ ਵੀਰਾਂ ਤੋਂ ਵੀ ਸਹਿਯੋਗ ਵੀ ਮਿਲ ਰਿਹਾ ਹੈ ਅਤੇ ਜਦ ਕਿਤੇ ਕੋਈ ਕਿਸਾਨ ਪਰਾਲੀ ਸਾੜਦਾ ਹੈ ਤਾਂ ਉਸ ਨੂੰ ਸਮਝਾਉਣ ਲਈ ਵੀ ਯਤਨ ਕੀਤੇ ਗਏ ਹਨ।

PunjabKesari

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿਸਾਨਾਂ ਨੂੰ ਖੇਤੀ ਮਸ਼ੀਨਰੀ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਪਿੰਡ ਪੱਧਰ ਤੱਕ ਨੋਡਲ ਅਫਸਰ ਤਾਇਨਾਤ ਕੀਤੇ ਗਏ ਹਨ, ਜੋ ਕਿਸਾਨਾਂ ਨੂੰ ਆਸਾਨੀ ਨਾਲ ਖੇਤੀ ਮਸ਼ੀਨਰੀ ਮੁਹੱਈਆ ਕਰਵਾਉਣ ਲਈ ਪਾਬੰਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜਿਲ੍ਹੇ ਵਿੱਚ ਕਰੀਬ 400 ਸੁਪਰਸੀਡਰ ਅਤੇ 200 ਬੇਲਰ ਹਨ।


author

Rakesh

Content Editor

Related News