ਸੇਖੋਵਾਲ ਕਤਲ ਕੇਸ ''ਚ ਕਾਤਲਾਂ ਨੂੰ ਸਜ਼ਾ ਦਿਵਾ ਕੇ ਰਹਾਂਗੇ: ਨਿਮਿਸ਼ਾ ਮਹਿਤਾ

Saturday, Dec 14, 2019 - 04:35 PM (IST)

ਸੇਖੋਵਾਲ ਕਤਲ ਕੇਸ ''ਚ ਕਾਤਲਾਂ ਨੂੰ ਸਜ਼ਾ ਦਿਵਾ ਕੇ ਰਹਾਂਗੇ: ਨਿਮਿਸ਼ਾ ਮਹਿਤਾ

ਗੜ੍ਹਸ਼ੰਕਰ (ਨਿਮਿਸ਼ਾ) — ਬੀਤੇ ਦਿਨੀਂ ਪਿੰਡ ਸੇਖੋਵਾਲ ਵਿਖੇ ਕਤਲ ਕੀਤੇ ਗਏ ਲੜਕੇ ਦਵਿੰਦਰ ਪ੍ਰਕਾਸ਼ ਸਿੰਘ ਉਰਫ ਬੰਟੀ ਦੇ ਕੇਸ 'ਚ ਪੁਲਸ ਵੱਲੋਂ ਪੂਰੀਆਂ ਗ੍ਰਿਫਤਾਰੀਆਂ ਨਾ ਹੋਣ 'ਤੇ ਅੱਜ ਫਿਰ ਇਕ ਵਾਰ ਮ੍ਰਿਤਕ ਦੇ ਪਰਿਵਾਰ ਅਤੇ ਇਲਾਕਾ ਵਾਸੀਆਂ ਨੇ ਬੰਗਾ ਚੌਕ 'ਚ ਧਰਨਾ ਦਿੱਤਾ। ਜਿੱਥੇ ਧਰਨੇ ਮਗਰੋਂ ਪਹੁੰਚ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਨੇ ਪਰਿਵਾਰ ਨਾਲ ਹੋਏ ਇਸ ਮੰਦਭਾਗੇ ਅਪਰਾਧ ਦੀ ਸਖਤ ਸ਼ਬਦਾਂ 'ਚ ਨਿੰਦਿਆਂ ਕੀਤੀ।

ਧਰਨੇ ਤੋਂ ਬਾਅਦ ਦਵਿੰਦਰ ਦੇ ਪਰਿਵਾਰਕ ਮੈਂਬਰ ਅਤੇ ਹੋਰ ਧਰਨਾਕਾਰੀਆਂ ਨੇ ਨਿਮਿਸ਼ਾ ਮਹਿਤਾ ਦੇ ਸ਼ਹਿਰ ਗੜ੍ਹਸ਼ੰਕਰ ਗ੍ਰਹਿ ਵਿਖੇ ਪਹੁੰਚ ਕੇ ਉਨ੍ਹਾਂ ਨੂੰ ਆਪਣੇ ਨਾਲ ਹੋ ਰਹੀ ਧੱਕੇਸ਼ਾਹੀ ਦੀ ਦਾਸਤਾਨ ਸੁਣਾਈ। ਇਸ ਦੌਰਾਨ ਨਿਮਿਸ਼ਾ ਮਹਿਤਾ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਪੁਲਸ ਨੂੰ ਇਸ ਕੇਸ 'ਚ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਵਰਤਣ ਦਿੱਤੀ ਜਾਵੇਗੀ ਅਤੇ ਜੇਕਰ ਕਿਸੇ ਵੀ ਪੁਲਸ ਮੁਲਾਜ਼ਮ ਨੇ ਕਾਤਲ ਧਿਰ ਦਾ ਸਾਥ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਖਤਰਨਾਕ ਨਤੀਜੇ ਭੁਗਤਾਏ ਜਾਣਗੇ।

PunjabKesari

ਉਨ੍ਹਾਂ ਨੇ ਬੰਟੀ ਦੇ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਜੇਕਰ ਪੁਲਸ ਨੇ ਕਾਤਲਾਂ ਨੂੰ ਮਿੱਥੇ ਸਮੇਂ ਦੌਰਾਨ ਨਾ ਗ੍ਰਿਫਤਾਰ ਕੀਤਾ ਤਾਂ ਉਹ ਆਪਣੇ ਸਾਥੀਆਂ ਸਮੇਤ ਉਨ੍ਹਾਂ ਦੇ ਇਨਸਾਫ ਖਾਤਿਰ ਸਖਤ ਸੰਘਰਸ਼ ਕਰਨਗੇ। ਇਥੇ ਦੱਸ ਦੇਈਏ ਕਿ ਪੁਲਸ ਵੱਲੋਂ ਮੁਲਜ਼ਮਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਪਰਿਵਾਰ ਤੋਂ ਸੋਮਵਾਰ ਤੱਕ ਦਾ ਸਮਾਂ ਮੰਗਿਆ ਹੈ ਅਤੇ ਸੋਮਵਾਰ ਤੋਂ ਬਾਅਦ ਹੀ ਉਕਤ ਨੌਜਵਾਨ ਦਾ ਸਸਕਾਰ ਕੀਤਾ ਜਾਵੇਗਾ।


author

shivani attri

Content Editor

Related News