DAV ਮਾਡਲ ਸਕੂਲ ਬੁਢਲਾਡਾ ਦੇ 2 ਵਿਦਿਆਰਥੀ ਨੈਸ਼ਨਲ ਸ਼ੂਟਿੰਗ ਚੈਪੀਅਨਸ਼ਿੱਪ ਲਈ ਕੁਆਲੀਫਾਈ

Tuesday, Feb 23, 2021 - 11:34 PM (IST)

DAV ਮਾਡਲ ਸਕੂਲ ਬੁਢਲਾਡਾ ਦੇ 2 ਵਿਦਿਆਰਥੀ ਨੈਸ਼ਨਲ ਸ਼ੂਟਿੰਗ ਚੈਪੀਅਨਸ਼ਿੱਪ ਲਈ ਕੁਆਲੀਫਾਈ

ਬੁਢਲਾਡਾ, (ਮਨਜੀਤ)- ਇੱਥੋਂ ਦੀ ਸਿਰਮੋਰ ਵਿੱਦਿਅਕ ਸੰਸਥਾ ਡੀ.ਏ.ਵੀ ਮਾਡਲ ਸਕੂਲ ਦੇ ਦੋ ਵਿਦਿਆਰਥੀਆਂ ਦੀ ਵੀਰਪਾਲ ਕੌਰ (ਕਲਾਸ 12ਵੀਂ) ਨੇ 10 ਮੀ: ਏਅਰ ਪਿਸਟਲ ਯੂਥ ਵਿੱਚ ਤੀਜਾ ਸਥਾਨ, ਏਅਰ ਪਿਸਟਲ ਜੂਨੀਅਰ ਵੂਮੈਨ ਵਿੱਚ ਤੀਜਾ ਸਥਾਨ, 10 ਮੀ: ਏਅਰ ਪਿਸਟਲ ਵੂਮੈਨ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਗੁਰਨੂਰ ਸਿੰਘ (ਕਲਾਸ 9ਵੀਂ) ਨੇ ਵੀ ਕੁਆਲੀਫਾਈ ਅੰਕ ਹਾਸਲ ਕਰਕੇ ਨੈਸ਼ਨਲ ਲਈ ਕੁਆਲੀਫਾਈ ਕੀਤਾ ਹੈ। ਇਨ੍ਹਾਂ ਵਿਦਿਆਰਥੀਆਂ ਨੇ 17 ਤੋਂ 23 ਫਰਵਰੀ ਤੱਕ ਮੋਹਾਲੀ ਵਿਖੇ ਹੋਈ 55ਵੀਂ ਪੰਜਾਬ ਸਟੇਟ ਸ਼ੂਟਿੰਗ ਚੈਪੀਅਨਸ਼ਿੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਵਰਗਾਂ ਵਿੱਚ ਪੁਜੀਸ਼ਨਾਂ ਹਾਸਲ ਕੀਤੀਆਂ। ਜਿਕਰਯੋਗ ਹੈ ਕਿ ਸਕੂਲ ਦੀਆਂ ਵਿਦਿਆਰਥਣਾਂ ਪਰਦੀਪ ਕੌਰ ਅਤੇ ਵੀਰਪਾਲ ਕੌਰ ਨੇ ਖੇਲੋ ਇੰਡੀਆ ਸਕੂਲ ਖੇਡਾਂ ਵਿੱਚ ਵੀ ਭਾਗ ਲੈ ਕੁ ਬੁਲੰਦੀਆਂ ਛੂਹੀਆਂ ਹਨ। ਇਸ ਸੰਬੰਧੀ ਕਾਂਗਰਸ ਪਾਰਟੀ ਹਲਕਾ ਬੁਢਲਾਡਾ ਦੀ ਮੁੱਖ ਸੇਵਾਦਾਰ ਬੀਬੀ ਰਣਜੀਤ ਕੌਰ ਭੱਟੀ ਅਤੇ ਸਕੂਲ ਦੀ ਪ੍ਰਿੰਸੀਪਲ ਬੀਰਦਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਵਿਦਿਆਰਥੀ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਬੁਲੰਦੀਆਂ ਨੂੰ ਛੂਹ ਕੇ ਮਾਨਸਾ ਜਿਲ੍ਹੇ ਦਾ ਨਾਮ ਪੰਜਾਬ ਵਿੱਚ ਹੀ ਨਹੀਂ ਦੇਸ਼ ਵਿੱਚ ਵੀ ਰੋਸ਼ਨ ਕਰਨਗੇ। 


author

Bharat Thapa

Content Editor

Related News