ਦਾਜ ਖਾਤਿਰ ਬਾਰਾਤ ਨਾ ਲਿਆਉਣ ''ਤੇ ਮਾਮਲਾ ਦਰਜ

Tuesday, Jul 16, 2019 - 04:10 PM (IST)

ਦਾਜ ਖਾਤਿਰ ਬਾਰਾਤ ਨਾ ਲਿਆਉਣ ''ਤੇ ਮਾਮਲਾ ਦਰਜ

ਅਬੋਹਰ (ਜ. ਬ.) : ਪਿੰਡ ਗਿੱਦੜਾਂਵਾਲੀ ਵਾਸੀ ਇਕ ਲੜਕੀ ਦੇ ਪਿਤਾ ਨੇ ਜਲਾਲਾਬਾਦ ਵਾਸੀ ਇਕ ਨੌਜਵਾਨ ਖਿਲਾਫ ਉਸ ਦੀ ਧੀ ਦੇ ਵਿਆਹ ਦੇ ਦਿਨ ਲਾੜੇ ਤੇ ਉਸ ਦੇ ਪਰਿਵਾਰ 'ਤੇ ਦਾਜ ਦੀ ਖਾਤਰ ਬਾਰਾਤ ਨਾ ਲਿਆਉਣ ਦੀ ਸ਼ਿਕਾਇਤ ਪੁਲਸ ਉੱਚ ਅਧਿਕਾਰੀਆਂ ਨੂੰ ਦਿੱਤੀ, ਜਿਸ 'ਤੇ ਥਾਣਾ ਖੂਈਆਂ ਸਰਵਰ ਦੀ ਪੁਲਸ ਨੇ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਪੁਲਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ 'ਚ ਨਰਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਨੇ ਦੱਸਿਆ ਕਿ ਉਸ ਦੀ ਧੀ ਦਾ ਵਿਆਹ 21 ਅਪ੍ਰੈਲ ਨੂੰ ਤੈਅ ਕੀਤਾ ਸੀ ਪਰ ਵਿਆਹ 'ਚ ਵੱਡੀ ਕਾਰ ਦੀ ਮੰਗ ਪੂਰੀ ਨਾ ਕਰਨ 'ਤੇ ਜਲਾਲਾਬਾਦ ਦਾ ਦਸਮੇਸ਼ ਨਗਰ ਵਾਸੀ ਪਰਮਜੀਤ ਸਿੰਘ ਪੁੱਤਰ ਰਾਜ ਸਿੰਘ ਬਾਰਾਤ ਹੀ ਨਹੀਂ ਲੈ ਕੇ ਆਇਆ, ਜਿਸ 'ਤੇ ਉਨ੍ਹਾਂ ਇਸ ਗੱਲ ਦੀ ਸ਼ਿਕਾਇਤ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ, ਜਿਨ੍ਹਾਂ ਦੀ ਜਾਂਚ ਤੋਂ ਬਾਅਦ ਹੁਣ ਥਾਣਾ ਖੂਈਆਂ ਸਰਵਰ ਦੀ ਪੁਲਸ ਨੇ ਪਰਮਜੀਤ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


author

Gurminder Singh

Content Editor

Related News