ਟਾਂਡਾ 'ਚ ਦਿਲ ਦਹਿਲਾਉਣ ਵਾਲੀ ਵਾਰਦਾਤ, ਨੂੰਹ ਨੇ ਬਾਹਰੋਂ ਬੰਦੇ ਮੰਗਵਾ ਕੇ ਸੱਸ-ਸਹੁਰੇ ਨੂੰ ਜ਼ਿੰਦਾ ਸਾੜਿਆ

Sunday, Jan 02, 2022 - 09:47 AM (IST)

ਟਾਂਡਾ 'ਚ ਦਿਲ ਦਹਿਲਾਉਣ ਵਾਲੀ ਵਾਰਦਾਤ, ਨੂੰਹ ਨੇ ਬਾਹਰੋਂ ਬੰਦੇ ਮੰਗਵਾ ਕੇ ਸੱਸ-ਸਹੁਰੇ ਨੂੰ ਜ਼ਿੰਦਾ ਸਾੜਿਆ

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਕੁਲਦੀਸ਼, ਜਸਵਿੰਦਰ, ਮੋਮੀ) : ਇੱਥੋਂ ਦੇ ਪਿੰਡ ਜਾਜਾ ਵਿੱਚ ਬੀਤੀ ਰਾਤ ਦਿਲ ਦਹਿਲਾਉਣ ਵਾਲੀ ਵਾਰਦਾਤ ਵਾਪਰੀ, ਜਦੋਂ ਇਕ ਨੂੰਹ ਨੇ ਬਾਹਰੋਂ ਬੰਦੇ ਮੰਗਵਾ ਕੇ ਆਪਣੇ ਸੱਸ ਸਹੁਰੇ ਨੂੰ ਜਿਊਂਦਿਆਂ ਹੀ ਸਾੜ ਦਿੱਤਾ। ਪੁਲਸ ਨੇ ਮੌਤ ਦਾ ਸ਼ਿਕਾਰ ਹੋਏ ਸੇਵਾਮੁਕਤ ਫ਼ੌਜੀ ਮਨਜੀਤ ਸਿੰਘ ਪੁੱਤਰ ਜਸਵੰਤ ਸਿੰਘ ਅਤੇ ਉਸ ਦੀ ਪਤਨੀ ਗੁਰਮੀਤ ਕੌਰ ਦੇ ਪੁੱਤਰ ਰਵਿੰਦਰ ਸਿੰਘ ਦੇ ਬਿਆਨ ਦੇ ਆਧਾਰ 'ਤੇ ਉਸਦੀ ਪਤਨੀ ਮਨਦੀਪ ਕੌਰ, ਸਹੁਰੇ ਨਿਸ਼ਾਨ ਸਿੰਘ ਅਤੇ ਤਿੰਨ ਹੋਰ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਮਨਦੀਪ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਵਿਆਹ 28 ਫਰਵਰੀ, 2021 ਨੂੰ ਹੋਇਆ ਸੀ ਅਤੇ ਉਹ ਪੁਰਤਗਾਲ ਵਿੱਚ ਕੰਮ ਕਰਦਾ ਹੈ।

ਇਹ ਵੀ ਪੜ੍ਹੋ : ਨਵੇਂ ਸਾਲ 'ਚ ਵਿਧਾਨ ਸਭਾ ਚੋਣਾਂ 'ਤੇ ਟਿਕੀਆਂ ਪੂਰੇ ਪੰਜਾਬ ਦੀਆਂ ਨਜ਼ਰਾਂ, ਦਿਲਚਸਪ ਹੋਵੇਗਾ ਮੁਕਾਬਲਾ

PunjabKesari

ਵਿਆਹ ਤੋਂ ਬਾਅਦ ਉਸ ਦੀ ਪਤਨੀ ਜਦੋਂ ਕਾਫ਼ੀ ਲੰਬਾ ਸਮਾਂ ਕਿਸੇ ਨੂੰ ਨਾਜਾਇਜ਼ ਸਬੰਧਾਂ ਕਰਕੇ ਫੋਨ ਕਰਦੀ ਰਹਿੰਦੀ ਸੀ ਤਾਂ ਉਸ ਨੂੰ ਰੋਕਣ 'ਤੇ ਉਹ ਆਪਣੇ ਸੱਸ-ਸਹੁਰੇ ਨੂੰ ਤੰਗ-ਪਰੇਸ਼ਾਨ ਕਰਨ ਲੱਗੀ। ਉਸ ਨੂੰ ਸਮਝਾਉਣ ਦੇ ਬਾਵਜੂਦ ਵੀ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਈ। ਉਸ ਕੋਲੋਂ ਨਸ਼ੇ ਵਾਲੀਆਂ ਗੋਲੀਆਂ ਵੀ ਬਰਾਮਦ ਹੋਈਆਂ। ਹੁਣ ਜਦੋਂ ਰਵਿੰਦਰ ਪੁਰਤਗਾਲ ਸੀ ਤਾਂ ਉਸ ਦੇ ਮਾਤਾ-ਪਿਤਾ ਨੇ ਉਸ ਨੂੰ ਫੋਨ ਕੀਤਾ ਕਿ ਮਨਦੀਪ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੀ ਹੈ। ਇਸ ਕਰਕੇ ਉਹ 7 ਦਸੰਬਰ, 2021 ਨੂੰ ਵਾਪਸ ਆਇਆ ਸੀ। ਬੀਤੇ ਦਿਨ ਉਹ ਆਪਣੇ ਦੋਸਤ ਵਿਕਾਸ ਸ਼ਰਮਾ ਵਾਸੀ ਕਾਲਾ ਮੰਝ ਨਾਲ ਆਪਣੇ ਹੋਰ ਦੋਸਤ ਕੁਲਵਿੰਦਰ ਸਿੰਘ ਨੂੰ ਮਿਲਣ ਕੋਟਲੀ ਲਹਿਲ ਗਿਆ ਸੀ। ਜਦੋਂ ਰਾਤ ਨੂੰ 10 ਵਜੇ ਉਹ ਘਰ ਪਹੁੰਚਿਆ ਤਾਂ ਘਰ ਦੇ ਦਰਵਾਜ਼ੇ ਅੰਦਰੋਂ ਬੰਦ ਸਨ।

ਇਹ ਵੀ ਪੜ੍ਹੋ : ਖੰਨਾ ਦੇ ਪਿੰਡ 'ਚ ਦਰਦਨਾਕ ਘਟਨਾ, 5 ਸਾਲਾ ਮਾਸੂਮ ਨੂੰ ਕੁੱਤਿਆਂ ਨੇ ਨੋਚ-ਨੋਚ ਖਾਧਾ, ਮੌਤ

ਕਾਫ਼ੀ ਆਵਾਜ਼ਾਂ ਮਾਰਨ 'ਤੇ ਦਰਵਾਜ਼ਾ ਨਹੀਂ ਖੁੱਲ੍ਹਿਆ ਤਾਂ ਉਹ ਦਰਵਾਜ਼ੇ ਨੂੰ ਧੱਕਾ ਮਾਰ ਕੇ ਅੰਦਰ ਵੜਿਆ ਤਾਂ ਕਮਰੇ ਵਿੱਚ ਉਸ ਦੀ ਪਤਨੀ ਕੁਰਸੀ 'ਤੇ ਖ਼ੁਦ ਨੂੰ ਬੰਨ੍ਹੇ ਹੋਏ ਹੋਣ ਦਾ ਡਰਾਮਾ ਕਰ ਰਹੀ ਸੀ, ਜਦੋਂ ਕਿ ਬਾਥਰੂਮ ਤੇ ਲਾਬੀ ਦੇ ਦਰਵਾਜ਼ੇ ਖੁੱਲ੍ਹੇ ਸਨ। ਦੂਜੇ ਕਮਰੇ ਵਿੱਚ ਉਸ ਦੇ ਮਾਤਾ-ਪਿਤਾ ਦੀਆਂ ਬੁਰੀ ਤਰ੍ਹਾਂ ਸੜੀਆਂ ਲਾਸ਼ਾਂ ਪਾਈਆਂ ਸਨ। ਇੰਨੇ ਨੂੰ ਮੁਹੱਲੇ ਵਾਲੇ ਇਕੱਠਾ ਹੋਏ ਅਤੇ ਪੁਲਸ ਦੀ ਟੀਮ ਮੌਕੇ 'ਤੇ ਪਹੁੰਚੀ। ਰਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਉਸ ਦੀ ਪਤਨੀ ਨੇ ਆਪਣੇ ਪਿਤਾ ਦੀ ਮਿਲੀ-ਭੁਗਤ ਨਾਲ ਅਣਪਛਾਤੇ ਵਿਅਕਤੀਆਂ ਦੀ ਮਦਦ ਨਾਲ ਉਸ ਦੇ ਮਾਤਾ-ਪਿਤਾ ਦਾ ਸਾੜ ਕੇ ਕਤਲ ਕੀਤਾ ਹੈ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡੀ. ਐੱਸ. ਪੀ. ਟਾਂਡਾ ਰਾਜ ਕੁਮਾਰ ਨੇ ਦੱਸਿਆ ਕਿ ਮਾਮਲਾ ਦਰਜ ਕਰਨ ਉਪਰੰਤ ਮਨਦੀਪ ਕੌਰ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News