ਸੱਸ ਦੇ ਮਰਨ ਮਗਰੋਂ ਨੂੰਹ ''ਤੇ ਮਾੜੀ ਨਜ਼ਰ ਰੱਖਣ ਲੱਗਾ ਸਹੁਰਾ, ਪੁੱਤ ਨੇ ਲਾਏ ਗੰਭੀਰ ਦੋਸ਼

04/01/2022 2:58:24 PM

ਹੰਬੜਾਂ (ਸਤਨਾਮ) : ਸਥਾਨਕ ਕਸਬੇ ਅੰਦਰ ਮੁੱਲਾਂਪੁਰ ਰੋਡ ’ਤੇ ਸਥਿਤ ਗਰੀਨ ਪਾਰਕ ਕਾਲੋਨੀ ’ਚ ਰਹਿਣ ਵਾਲੀ ਇਕ ਜਨਾਨੀ ਨੇ ਆਪਣੇ ਸਹੁਰੇ 'ਤੇ ਗੰਭੀਰ ਦੋਸ਼ ਲਾਏ ਹਨ। ਉਕਤ ਜਨਾਨੀ ਦਾ ਕਹਿਣਾ ਹੈ ਕਿ ਕਾਲੋਨੀ 'ਚ ਸਾਡਾ 75 ਗਜ਼ ਦਾ ਦੋ ਮੰਜ਼ਿਲਾ ਮਕਾਨ ਹੈ, ਜਿਸ ਵਿਚ ਮੈਂ ਪਲਵਿੰਦਰ ਕੌਰ, ਮੇਰਾ ਪਤੀ ਵਿਕਰਮਜੀਤ ਸਿੰਘ, ਮੇਰਾ ਪੁੱਤਰ ਤੇ ਮੇਰਾ ਸਹੁਰਾ ਕੁਲਦੀਪ ਸਿੰਘ ਪੁੱਤਰ ਧੰਨਾ ਸਿੰਘ ਵਾਸੀ ਹੰਬੜਾਂ ਰਹਿ ਰਹੇ ਹਾਂ। ਉਸ ਨੇ ਦੱਸਿਆ ਕਿ ਮੇਰੀ ਸੱਸ ਕੋਰੋਨਾ ਕਾਲ ਦੌਰਾਨ ਗੁਜ਼ਰ ਗਈ ਸੀ, ਜਿਸ ਤੋਂ ਬਾਅਦ ਮੇਰਾ ਸਹੁਰਾ ਮੇਰੇ ’ਤੇ ਵੀ ਮਾੜੀ ਨਜ਼ਰ ਰੱਖਣ ਲੱਗਿਆ।

ਮਕਾਨ ਸਹੁਰੇ ਦੇ ਨਾਂ ਹੋਣ ਕਾਰਨ ਮੈਨੂੰ ਅਤੇ ਮੇਰੇ ਪਤੀ ਨੂੰ ਘਰ ’ਚੋਂ ਬਾਹਰ ਕੱਢ ਦੇਣ ਦੀ ਧਮਕੀ ਦੇਣ ਲੱਗਿਆ ਤੇ ਉਸ ਦੇ ਸਿੱਟੇ ਵੱਜੋਂ ਸਹੁਰੇ ਨੇ ਸਾਨੂੰ ਡਰਾ-ਧਮਕਾ ਕੇ ਸਾਡੇ ਜ਼ਰੀਏ ਮੇਰੀ ਭੈਣ ਸੁਖਵਿੰਦਰ ਕੌਰ ਦੇ ਪਤੀ ਜਗਤਾਰ ਸਿੰਘ ਵਾਸੀ ਪਿੰਡ ਮੀਆਂਵਿੰਡ, ਖਡੂਰ ਸਾਹਿਬ ਤੋਂ 5 ਲੱਖ ਰੁਪਏ ਵਿਆਜ਼ ’ਤੇ ਲੈ ਲਏ, ਜਿਸ ਦੇ ਹੁਣ 12 ਲੱਖ ਰੁਪਏ ਬਣ ਚੁੱਕੇ ਹਨ। ਇਸੇ ਤਰ੍ਹਾਂ ਪਿੰਡ ਨੂਰਪੁਰ ਤੋਂ ਇਸੇ ਘਰ ਦੀ ਰਜਿਸਟਰੀ ਰੱਖ ਕੇ ਮੇਰੇ ਸਹੁਰੇ ਨੇ 5 ਲੱਖ ਰੁਪਏੇ ਉਧਾਰੇ ਲਏ, ਜੋ ਬਾਅਦ ਵਿਚ ਸਾਨੂੰ ਮਜਬੂਰਨ ਵਾਪਸ ਕਰਨੇ ਪਏ, ਜਦੋਂ ਕਿ ਮੇਰੇ ਸਹੁਰੇ ਨੂੰ ਕੀਤੀ ਸਰਕਾਰੀ ਨੌਕਰੀ ਦੀ ਚੰਗੀ ਪੈਨਸ਼ਨ ਮਿਲ ਰਹੀ ਹੈ।

ਇਸ ਤੋਂ ਇਲਾਵਾ ਮੇਰਾ ਸਹੁਰਾ ਮੈਨੂੰ ਮੁਹੱਲੇ ਦੇ ਲੋਕਾਂ ਸਾਹਮਣੇ ਜਾਤੀਸੂਚਕ ਸ਼ਬਦ ਤੇ ਗਾਲ੍ਹਾਂ ਕੱਢ ਕੇ ਅਪਮਾਨਿਤ ਕਰਦਾ ਹੈ। ਇਸ ਪਰੇਸ਼ਾਨੀ ਦੇ ਮਸਲੇ ਸਬੰਧੀ ਹੰਬੜਾਂ ਪੁਲਸ ਚੌਂਕੀ ਤੇ ਕਈ ਹੋਰ ਉੱਚ ਅਧਿਕਾਰੀਆਂ ਨੂੰ ਮਿਲ ਚੁੱਕੇ ਹਾਂ ਅਤੇ ਅਸੀਂ ਆਪਣੇ ਸਿਰ ਦੀ ਛੱਤ ਬਚਾਉਣ ਲਈ ਅਦਾਲਤ ’ਚ ਇਸ ਮਕਾਨ ਦਾ ਸਟੇਅ ਲੈ ਚੁੱਕੇ ਹਾਂ ਪਰ ਅਜੇ ਵੀ ਮੇਰਾ ਸਹੁਰਾ ਮੈਨੂੰ, ਮੇਰੇ ਪਤੀ ਤੇ ਮੇਰੇ ਪੁੱਤਰ ਨੂੰ ਬਾਹਰ ਕੱਢਣ ਲਈ ਵਿਊਂਤਾ ਘੜਦਾ ਰਹਿੰਦਾ ਹੈ। ਇਸ ਮੌਕੇ ਪਲਵਿੰਦਰ ਕੌਰ, ਉਸ ਦੇ ਪਤੀ ਵਿਕਰਮਜੀਤ ਸਿੰਘ ਨੇ ਪੁਲਸ ਤੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਸਾਨੂੰ ਕੁਲਦੀਪ ਸਿੰਘ ਦੇ ਮਾੜੇ ਇਰਾਦਿਆਂ ਤੋਂ ਬਚਾਇਆ ਜਾਵੇ ਤੇ ਸਾਡੀ ਜਾਨ-ਮਾਲ ਦੀ ਹਿਫ਼ਾਜ਼ਤ ਲਈ ਠੋਸ ਕਦਮ ਚੁੱਕ ਕੇ ਸਾਨੂੰ ਬਣਦਾ ਇਨਸਾਫ਼ ਦਿਵਾਇਆ ਜਾਵੇ। ਇਸ ਮੌਕੇ ਦੂਜੀ ਧਿਰ ਦੇ ਕੁਲਦੀਪ ਸਿੰਘ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਸ ਨੇ ਨੂੰਹ-ਪੁੱਤ ਵੱਲੋਂ ਲਗਾਏ ਗਏ ਸਾਰੇ ਉਕਤ ਦੋਸ਼ਾਂ ਨੂੰ ਮੁੱਢੋਂ ਨਕਾਰਦਿਆਂ ਕਿਹਾ ਕਿ ਮਕਾਨ ਮੇਰਾ ਹੈ ਅਤੇ ਮੇਰੇ ਨਾਂ 'ਤੇ ਹੈ ਅਤੇ ਪੈਸਿਆਂ ਦੇ ਲੈਣ-ਦੇਣ ਸਬੰਧੀ ਸਾਡਾ ਪੰਚਾਇਤੀ ਰਾਜ਼ੀਨਾਮਾ ਹੋ ਚੁੱਕਾ ਹੈ।


Babita

Content Editor

Related News