ਧੀ ਦੇ ਸਾਹਮਣੇ ਬਲਾਤਕਾਰ ਕਰਦੇ ਸੀ ਦੋ ਭਰਾ, ਪੁਲਸ ਨੇ ਦਰਜ ਕੀਤਾ ਮਾਮਲਾ

Thursday, Jul 18, 2024 - 03:57 PM (IST)

ਧੀ ਦੇ ਸਾਹਮਣੇ ਬਲਾਤਕਾਰ ਕਰਦੇ ਸੀ ਦੋ ਭਰਾ, ਪੁਲਸ ਨੇ ਦਰਜ ਕੀਤਾ ਮਾਮਲਾ

ਘੱਗਾ (ਸਨੇਹੀ, ਸੁਭਾਸ਼) : ਥਾਣਾ ਘੱਗਾ ਦੀ ਪੁਲਸ ਨੇ ਸ਼ਿਕਾਇਤਕਰਤਾ ਦੀ ਸ਼ਿਕਾਇਤ ਦੇ ਆਧਾਰ ’ਤੇ ਦੋ ਭਰਾਵਾਂ ਵਿਰੁੱਧ ਧਾਰਾ 376 ਅਤੇ ਪੋਸਕੋ ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ ਵਿਚ ਬਲਜੀਤ ਸਿੰਘ ਅਤੇ ਗੁਰਵਿੰਦਰ ਸਿੰਘ ਪੁੱਤਰਾਨ ਅਮਰੀਕ ਸਿੰਘ ਵਾਸੀ ਪਿੰਡ ਘੱਗਾ ਸ਼ਾਮਲ ਹਨ। 

ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦਾ ਦੂਸਰਾ ਵਿਆਹ ਬਲਜੀਤ ਸਿੰਘ ਨਾਲ ਹੋਇਆ ਸੀ। ਬਲਜੀਤ ਸਿੰਘ ਅਤੇ ਉਸ ਦਾ ਭਰਾ ਗੁਰਵਿੰਦਰ ਸਿੰਘ ਅਕਸਰ ਹੀ ਉਸਦੀ ਲੜਕੀ ਦੇ ਸਾਹਮਣੇ ਉਸ ਨਾਲ ਦੋਵੇਂ ਬਲਾਤਕਾਰ ਕਰਦੇ ਸਨ ਅਤੇ ਲੜਕੀ ਨਾਲ ਵੀ ਅਸ਼ਲੀਲ ਹਰਕਤਾਂ ਕਰਦੇ ਸਨ, ਜਿਸ ’ਤੇ ਪੁਲਸ ਨੇ ਮੁਕੱਦਮਾ ਨੰਬਰ 69 , ਮਿਤੀ 17-7-2024 ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News