ਇਸ਼ਕ ’ਚ ਅੰਨੀ ਧੀ ਨੇ ਕਮਾਇਆ ਕਹਿਰ, ਆਸ਼ਕ ਨਾਲ ਮਿਲ ਕੇ ਕਤਲ ਕੀਤਾ ਪਿਓ

Wednesday, Jun 02, 2021 - 08:57 PM (IST)

ਇਸ਼ਕ ’ਚ ਅੰਨੀ ਧੀ ਨੇ ਕਮਾਇਆ ਕਹਿਰ, ਆਸ਼ਕ ਨਾਲ ਮਿਲ ਕੇ ਕਤਲ ਕੀਤਾ ਪਿਓ

ਬੰਗਾ/ਬਹਿਰਾਮ (ਚਮਨ ਲਾਲ/ਰਾਕੇਸ਼ ਅਰੋੜਾ/ ਭਨੋਟ) : ਥਾਣਾ ਬਹਿਰਾਮ ਦੇ ਅਧੀਨ ਪੈਂਦੇ ਇਲਾਕੇ ਦਾ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਗੋਦ ਲਈ ਧੀ ਨੇ ਪ੍ਰੇਮ ਸੰਬੰਧਾਂ ’ਚ ਰੋੜਾ ਬਣ ਕੇ ਪਿਓ ਨੂੰ ਆਪਣੇ ਆਸ਼ਕ ਅਤੇ ਉਸ ਦੇ ਦੋਸਤ ਨਾਲ ਮਿਲ ਕੇ ਕਤਲ ਕਰ ਦਿੱਤਾ। ਦਰਅਸਲ ਪਿਛਲੇ ਮਹੀਨੇ ਥਾਣਾ ਬਹਿਰਾਮ ਦੇ ਬਾਹਰ-ਬਾਹਰ ਘਰ ਵਿਚ ਬਣੇ ਮਾਤਾ ਦੇ ਮੰਦਰ ਦੇ ਮੁੱਖ ਸੇਵਾਦਾਰ ਦੀ ਗੁੰਮਸ਼ੁਦਗੀ ਦੀ ਰਿਪੋਰਟ ਪਰਿਵਾਰਕ ਮੈਂਬਰਾਂ ਵਲੋਂ ਦਰਜ ਕਰਵਾਈ ਗਈ ਸੀ। ਉਪਰੋਕਤ ਮਾਮਲੇ ਵਿਚ ਥਾਣਾ ਬਹਿਰਾਮ ਦੇ ਐੱਸ. ਐੱਚ. ਓ. ਰਾਜੀਵ ਕੁਮਾਰ ਨੇ ਗੰਭੀਰਤਾ ਨਾਲ ਲੈਂਦੇ ਹੋਏ ਜਦੋਂ ਮੰਦਰ ਨਾਲ ਸਬੰਧਤ ਅਤੇ ਹੋਰ ਨੇੜੇ ਦੇ ਲੋਕਾਂ ਨਾਲ ਡੂੰਘਾਈ ਨਾਲ ਪੁੱਛ ਪੜਤਾਲ ਕੀਤੀ ਤਾ ਕੁਝ ਹੋਰ ਹੀ ਹੈਰਾਨੀਜਨਕ ਤੱਤ ਸਾਹਮਣੇ ਆਉਣ ਲੱਗੇ।

ਇਹ ਵੀ ਪੜ੍ਹੋ : ਬਠਿੰਡਾ ’ਚ ਵਾਪਰਿਆ ਵੱਡਾ ਹਾਦਸਾ, ਤਿੰਨ ਭਰਾਵਾਂ ਦੀ ਮੌਤ, ਤਸਵੀਰਾਂ ’ਚ ਦੇਖੋ ਦਿਲ ਕੰਬਾਉਣ ਵਾਲਾ ਮੰਜ਼ਰ

ਐੱਸ. ਐੱਚ. ਓ. ਨੇ ਦੱਸਿਆ ਕਿ ਉਨ੍ਹਾਂ ਨੂੰ ਤਰਨਜੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਮਾਤਾ ਦੁਰਗਾ ਮੰਦਰ ਬਹਿਰਾਮ ਜ਼ਿਲ੍ਹਾ ਸਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਉਹ ਉਕਤ ਪਤੇ ਦਾ ਰਹਿਣ ਵਾਲਾ ਹੈ ਅਤੇ ਉਨ੍ਹਾਂ ਦੇ ਘਰ ਵਿਚ ਮਾਤਾ ਦਾ ਮੰਦਿਰ ਬਣਿਆ ਹੋਇਆ ਹੈ ਅਤੇ ਉਸਦੇ ਪਿਤਾ ਉਕਤ ਮੰਦਿਰ ਵਿਚ ਗੱਦੀ ’ਤੇ ਬੈਠਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਮਾਤਾ ਪਿਛਲੇ ਕਈ ਸਾਲ ਤੋਂ ਵਿਦੇਸ਼ ਵਿਚ ਰਹਿ ਰਹੇ ਹਨ ਅਤੇ ਉਨ੍ਹਾਂ ਦੇ ਪਿਤਾ ਮਨਜੀਤ ਸਿੰਘ ਉਰਫ ਜੀਤਾ ਬਾਬਾ ਨੇ 10 ਸਾਲ ਪਹਿਲਾਂ ਇਕ 5 ਸਾਲ ਦੀ ਕੁੜੀ ਜਿਸਦੀ ਮਾਤਾ ਮੰਦਿਰ ਵਿਚ ਮੱਥਾ ਟੇਕਣ ਆਉਂਦੀ ਸੀ ਨੂੰ ਗੋਦ ਲਿਆ ਸੀ।

ਇਹ ਵੀ ਪੜ੍ਹੋ : ਗੁਰਦਾਸਪੁਰ ’ਚ ਸ਼ਰਮਨਾਕ ਘਟਨਾ, ਧੀਆਂ ਵਰਗੀ ਨੂੰਹ ਨਾਲ ਸਹੁਰੇ ਨੇ ਟੱਪੀਆਂ ਹੱਦਾਂ

ਉਸ ਨੇ ਦੱਸਿਆ ਕਿ ਉਸਦੇ ਪਿਤਾ ਮਨਜੀਤ ਸਿੰਘ ਦਾ ਮਨਦੀਪ ਸਿੰਘ ਉਰਫ ਕਿੰਦਰ ਪੁੱਤਰ ਕਸ਼ਮੀਰ ਸਿੰਘ ਵਾਸੀ ਗੜਪਧਾਣਾ ਥਾਣਾ ਔੜ ਜੋ ਮੰਦਿਰ ਵਿਚ ਬਤੌਰ ਰਾਜ ਮਿਸਤਰੀ ਦਾ ਕੰਮ ਕਰਦਾ ਸੀ, ਪਿਛਲੇ ਕੁਝ ਸਾਲਾ ਤੋਂ ਕਸਬਾ ਬਹਿਰਾਮ ਵਿਖੇ ਕਮਰਾ ਕਿਰਾਏ ’ਤੇ ਲੈਕੇ ਰਹਿ ਰਿਹਾ ਹੈ। ਜਿਸ ਕਰਕੇ ਉਹ ਮੇਰੇ ਪਿਤਾ ਦੇ ਬਹੁਤ ਨਜ਼ਦੀਕ ਆ ਗਿਆ ਸੀ। ਉਸ ਦੱਸਿਆ ਕਿ ਮਨਦੀਪ ਉਰਫ ਕਿੰਦਰ ਉਨ੍ਹਾਂ ਦੇ ਘਰ ਅਕਸਰ ਆਉਂਦਾ ਜਾਂਦਾ ਸੀ। ਉਸ ਨੇ ਦੱਸਿਆ ਕਿ ਮਨਦੀਪ ਸਿੰਘ ਉਰਫ ਕਿੰਦਰ ਦੇ ਉਸਦੀ ਗੋਦ ਲਈ ਜੈਸਮੀਨ ਉਰਫ ਜੱਸੀ ਨਾਲ ਗਲਤ ਸਬੰਧ ਬਣਾ ਲਏ। ਜਿਸ ਬਾਰੇ ਜਦੋਂ ਮੇਰੇ ਪਿਤਾ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਮਨਦੀਪ ਸਿੰਘ ਅਤੇ ਭੈਣ ਜੈਸਮੀਨ ਨੂੰ ਅਜਿਹਾ ਕਰਨ ਤੋਂ ਵਰਜਿਆ ਅਤੇ ਮਨਦੀਪ ਨੂੰ ਘਰ ਆਉਣ ਤੋਂ ਮਨ੍ਹਾ ਕਰ ਦਿੱਤਾ ਅਤੇ ਜੈਸਮੀਨ ਨੂੰ ਵੀ ਘਰੋਂ ਬਾਹਰ ਜਾਣ ’ਤੇ ਰੋਕ ਲਗਾਈ। ਜਿਸ ਕਾਰਨ ਪਿਤਾ ਮਨਜੀਤ ਸਿੰਘ ਅਤੇ ਜੈਸਮੀਨ ਦੋਵੇਂ ਆਪਸ ਵਿਚ ਤਲਖੀ ਵਿਚ ਰਹਿਣ ਲੱਗ ਪਏ।

ਇਹ ਵੀ ਪੜ੍ਹੋ : ਸੁੱਖਾ ਲੰਮੇ ਕਤਲ ’ਚ ਫਰਾਰ ਕੇ.ਟੀ.ਐੱਫ. ਕਾਰਕੁੰਨ ਗ੍ਰਿਫ਼ਤਾਰ, ਡੇਰਾ ਪ੍ਰੇਮੀ ਹੱਤਿਆ ’ਚ ਵਰਤੇ ਹਥਿਆਰ ਬਰਾਮਦ

ਉਕਤ ਨੇ ਦੱਸਿਆ ਕਿ ਮਿਤੀ 15 ਮਈ ਨੂੰ ਮਨਦੀਪ ਉਰਫ ਕਿੰਦਰ ਆਪਣੇ ਇਕ ਦੋਸਤ ਮਨਜੋਤ ਉਰਫ ਮਨੀ ਪੁੱਤਰ ਰਾਜਪਾਲ ਵਾਸੀ ਔੜ ਜੋ ਪਹਿਲਾਂ ਵੀ ਸਾਡੇ ਘਰ ਕਈ ਵਾਰ ਆ ਚੁੱਕਾ ਸੀ ਨੂੰ ਨਾਲ ਲੈਕੇ ਸ਼ਾਮ ਸਮੇਂ ਘਰ ਆਇਆ ਅਤੇ ਪਿਤਾ ਨਾਲ ਜੈਸਮੀਨ ਸਬੰਧੀ ਕਾਫੀ ਬਹਿਸ ਅਤੇ ਧਮਕੀਆਂ ਦਿੱਤੀਆਂ। ਉਕਤ ਨੇ ਦੱਸਿਆ ਕਿ ਜਦੋਂ ਦੂਜੇ ਦਿਨ ਉਹ ਸਵੇਰੇ ਉੱਠਿਆ ਤਾ ਦੇਖਿਆ ਕਿ ਉਸਦੇ ਪਿਤਾ ਘਰ ਵਿਚ ਮੌਜੂਦ ਨਹੀਂ ਸਨ। ਜਿਸ ਸਬੰਧੀ ਉਸ ਨੇ ਆਪਣੀ ਦਾਦੀ ਅਤੇ ਭੈਣ ਜੈਸਮੀਨ ਨੂੰ ਪੁੱਛਿਆ ਤਾਂ ਉਨ੍ਹਾ ਕਿਹਾ ਕਿ ਉਨ੍ਹਾਂ ਨੂੰ ਵੀ ਨਹੀਂ ਪਤਾ ਕਿ ਉਹ ਕਿੱਥੇ ਚਲੇ ਗਏ ਹਨ। ਜਿਸ ਉਪਰੰਤ ਉਸਨੇ ਆਪਣੇ ਪਿਤਾ ਦੀ ਕਾਫੀ ਭਾਲ ਕੀਤੀ ਪ੍ਰੰਤੂ ਉਹ ਨਹੀਂ ਮਿਲੇ। ਇਸ ਸਬੰਧ ਜਦੋਂ ਉਸ ਨੇ ਮਨਦੀਪ ਉਰਫ ਕਿੰਦਰ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਉਸਨੂੰ ਕੁਝ ਨਹੀਂ ਪਤਾ ਪਰ ਉਸ ਉਪਰੰਤ ਮਨਦੀਪ ਸਿੰਘ ਉਰਫ ਕਿੰਦਰ ਅਤੇ ਜੈਸਮੀਨ ਦੋਵੇਂ ਕਿਤੇ ਚਲੇਗੇ।

ਇਹ ਵੀ ਪੜ੍ਹੋ : ਜਲੰਧਰ : ਨੂੰਹ ਨਾਲ ਹੱਦਾਂ ਟੱਪਣ ਵਾਲੇ 80 ਸਾਲਾ ਸਹੁਰੇ ਦੀ ਮਿਲੀ ਲਾਸ਼, ਪਰਿਵਾਰ ਨੇ ਦਿੱਤੇ ਹੋਸ਼ ਉਡਾਉਣ ਵਾਲੇ ਬਿਆਨ

ਐੱਸ. ਐੱਚ.ਓ. ਰਾਜੀਵ ਕੁਮਾਰ ਨੇ ਦੱਸਿਆ ਕਿ ਜਦੋਂ ਤਰਨਜੀਤ ਸਿੰਘ ਦੇ ਬਿਆਨਾਂ ’ਤੇ ਮਨਦੀਪ ਸਿੰਘ ਦੇ ਦੋਸਤ ਮਨਜੋਤ ਉਰਫ ਮਨੀ ਨੂੰ ਥਾਣੇ ਬੁਲਾ ਕੇ ਸਖ਼ਤੀ ਨਾਲ ਪੜਤਾਲ ਕੀਤੀ ਤਾਂ ਉਸ ਦੱਸਿਆ ਕਿ ਜੈਸਮੀਨ ਅਤੇ ਮਨਦੀਪ ਵਿਚਕਾਰ ਗਲਤ ਸਬੰਧਾਂ ਦੇ ਚਲਦੇ ਉਸਦੇ ਪਿਤਾ ਮਨਜੀਤ ਸਿੰਘ ਉਰਫ ਜੀਤਾ ਬਾਬਾ ਉਨ੍ਹਾ ਨੂੰ ਵਰਜਦੇ ਰਹਿੰਦੇ ਸਨ ਜਦੋਂ ਕਿ ਮਨਦੀਪ ਅਤੇ ਜੈਸਮੀਨ ਪਿਤਾ ਮਨਜੀਤ ਸਿੰਘ ਜੀਤਾ ਬਾਬਾ ਦਾ ਵਿਰੋਧ ਕਰਦੇ ਸਨ। ਇਸ ਦੇ ਚਲਦੇ ਮਨਦੀਪ ,ਜੈਸਮੀਨ ਅਤੇ ਉਸਨੇ ਜੀਤਾ ਬਾਬਾ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ ਅਤੇ ਉਸਦੀ ਲਾਸ਼ ਘਰ ਵਿਚ ਬਣੇ ਬਾਥਰੂਮ ਦੇ ਪਿਛੇ 4 ਤੋਂ 5 ਫੁੱਟ ਡੂੰਘਾ ਟੋਇਆ ਪੁੱਟ ਦੱਬ ਦਿੱਤੀ ਸੀ।

ਇਹ ਵੀ ਪੜ੍ਹੋ : ਤੇਜ਼ ਹਨ੍ਹੇਰੀ ਅਤੇ ਝੱਖੜ ਦੇ ਕਹਿਰ ਨੇ ਵਿਛਾਏ ਦੋ ਘਰਾਂ ’ਚ ਸੱਥਰ, 16 ਸਾਲਾ ਮੁੰਡੇ ਸਣੇ 2 ਦੀ ਮੌਤ

ਪੁਲਸ ਨੇ ਦੱਸਿਆ ਕਿ ਮਨਜੋਤ ਦੀ ਨਿਸ਼ਾਨ ਦੇਹੀ ’ਤੇ ਐੱਸ. ਡੀ. ਐੱਮ. ਬੰਗਾ ਵਿਰਾਜ ਤਿਕੜੇ ਦੀ ਹਾਜ਼ਰੀ ਵਿਚ ਲਾਸ਼ ਨੂੰ ਟੋਏ ਵਿਚੋਂ ਬਾਹਰ ਕਢਵਾ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬੰਗਾ ਵਿਚ ਭਿਜਵਾ ਦਿੱਤਾ ਜਦਕਿ ਮਨਜੋਤ ਉਰਫ ਮਨੀ ,ਮਨਦੀਪ ਸਿੰਘ ਉਰਫ ਕਿੰਦਰ ਅਤੇ ਜੈਸਮੀਨ ਖ਼ਿਲਾਫ਼ 302,34, 201 ਤਹਿਤ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮਨਜੋਤ ਨੂੰ ਉਕਤ ਮਾਮਲੇ ਵਿਚ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਜੈਸਮੀਨ ਅਤੇ ਮਨਦੀਪ ਸਿੰਘ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਬੇਅਦਬੀ ਮਾਮਲੇ ’ਚ ‘ਸਿਟ’ ਦਾ ਵੱਡਾ ਖ਼ੁਲਾਸਾ, ਡੇਰਾ ਮੁਖੀ ਦੇ ਅਪਮਾਨ ਦਾ ਬਦਲਾ ਲੈਣ ਲਈ ਕੀਤੀ ਗਈ ਬੇਅਦਬੀ


author

Gurminder Singh

Content Editor

Related News