ਧੀ ਦੀ ਪੱਤ ਰੋਲਣ ਵਾਲਾ ਕਲਯੁੱਗੀ ਪਿਤਾ ਗਿ੍ਰਫ਼ਤਾਰ

Wednesday, Jan 06, 2021 - 06:26 PM (IST)

ਧੀ ਦੀ ਪੱਤ ਰੋਲਣ ਵਾਲਾ ਕਲਯੁੱਗੀ ਪਿਤਾ ਗਿ੍ਰਫ਼ਤਾਰ

ਲੰਬੀ/ਮਲੋਟ (ਜੁਨੇਜਾ) : ਆਪਣੀ ਨਾਬਾਲਿਗ ਧੀ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿਚ ਨਾਮਜ਼ਦ ਵਿਅਕਤੀ ਨੂੰ ਪੁਲਸ ਨੇ ਗਿ੍ਰਫ਼ਤਾਰ ਕਰ ਲਿਆ ਹੈ। ਇਸ ਸਬੰਧੀ ਚੌਂਕੀ ਇੰਚਾਰਜ ਸਬ-ਇੰਸਪੈਕਟਰ ਅਮਰੀਕ ਸਿੰਘ ਨੇ ਦੱਸਿਆ ਕਿ ਚੌਂਕੀ ਅਧੀਨ ਆਉਂਦੇ ਇਕ ਪਿੰਡ ਦੇ 50 ਸਾਲਾ ਵਿਅਕਤੀਆਂ ਵੱਲੋਂ ਆਪਣੀ 14 ਸਾਲਾ ਧੀ ਨਾਲ ਡਰਾ ਧਮਕਾ ਕੇ ਬਲਾਤਕਾਰ ਕੀਤਾ ਜਾ ਰਿਹਾ ਸੀ।

ਇਸ ਸਬੰਧੀ ਪੀੜਤਾ ਵੱਲੋਂ ਆਪਣੀ ਵਿਆਹੁਤਾ ਭੈਣ ਨੂੰ ਸਾਰੀ ਗੱਲ ਦੱਸਣ ਤੋਂ ਬਾਅਦ ਕਾਰਵਾਈ ਕਰਦਿਆਂ ਲੰਬੀ ਪੁਲਸ ਨੇ ਮੁਲਜ਼ਮ ਮਾਮਲਾ ਦਰਜ ਕਰ ਦਿੱਤਾ ਸੀ। ਬੀਤੀ ਸ਼ਾਮ ਪੁਲਸ ਨੇ ਚੈਕਿੰਗ ਦੌਰਾਨ ਉਕਤ ਮੁਲਜ਼ਮ ਨੂੰ ਬੱਸ ਅੱਡਾ ਕੋਲਿਆਂਵਾਲੀ ਨੇੜਿਓਂ ਗਿ੍ਰਫ਼ਤਾਰ ਕਰ ਲਿਆ। ਅੱਜ ਪੁਲਸ ਨੇ ਦੋਸ਼ੀ ਅਤੇ ਪੀੜਤ ਦਾ ਡੀ. ਐੱਨ. ਏ ਕਰਾਇਆ ਜਾ ਰਿਹਾ ਹੈ। ਉਧਰ ਏ. ਐੱਸ. ਆਈ. ਕਰਨੈਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕੀਤਾ ਜਿਥੇ ਅਦਾਲਤ ਨੇ ਉਸਦਾ ਦੋ ਦਿਨ ਦਾ ਰਿਮਾਂਡ ਦਿੱਤਾ ਹੈ।


author

Gurminder Singh

Content Editor

Related News