ਦਸੂਹਾ ਰੇਲਵੇ ਸਟੇਸ਼ਨ ਨੇੜੇ ਬੇਗਮਪੁਰਾ ਐਕਸਪ੍ਰੈੱਸ ਦਾ ਇੰਜਣ ਫੇਲ੍ਹ, ਬੁਰੀ ਤਰ੍ਹਾਂ ਡਰ ਗਏ ਲੋਕ

Saturday, Jul 01, 2023 - 10:12 AM (IST)

ਦਸੂਹਾ (ਨਾਗਲਾ, ਝਾਵਰ) : ਜੰਮੂ ਤੋਂ ਵਾਰਾਣਸੀ ਜਾ ਰਹੀ ਬੇਗਮਪੁਰਾ ਐਕਸਪ੍ਰੈੱਸ ਰੇਲ ਗੱਡੀ ਦਾ ਇੰਜਣ ਫੇਲ੍ਹ ਹੋਣ ਕਾਰਨ ਇਸ ਨੂੰ ਬੀਤੀ ਸ਼ਾਮ 6 ਵਜੇ ਦੇ ਕਰੀਬ ਦਸੂਹਾ ਰੇਲਵੇ ਸਟੇਸ਼ਨ ਦਿਨ ਨਜ਼ਦੀਕ ਗੁਰਦੁਆਰਾ ਟੱਕਰ ਸਾਹਿਬ ਨੇੜੇ ਰੋਕ ਲਿਆ ਗਿਆ। ਇਸ ਕਾਰਨ ਰੇਲਵੇ ਟਰੈਕ ਜਾਮ ਹੋ ਗਿਆ। ਰੇਲਵੇ ਟਰੈਕ ਜਾਮ ਹੋਣ ਕਾਰਨ ਕਈ ਟਰੇਨਾਂ ਨੂੰ ਵੱਖ-ਵੱਖ ਸਟੇਸ਼ਨਾਂ ’ਤੇ ਪਿੱਛੇ ਰੋਕ ਦਿੱਤਾ ਗਿਆ, ਜਿਸ ਕਾਰਨ ਇਲਾਕੇ 'ਚ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਫੈਲ ਗਈਆਂ ਅਤੇ ਕਈ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ : ਦੂਜੀ ਧੀ ਦੇ ਜਨਮ 'ਤੇ ਪੰਜਾਬ ਸਰਕਾਰ ਮਾਵਾਂ ਨੂੰ ਦੇਵੇਗੀ ਵੱਡੀ ਸੌਗਾਤ, ਲਾਹਾ ਲੈਣ ਲਈ ਇੰਝ ਕਰੋ Apply
ਇਸ ਸਬੰਧੀ ਜਦੋਂ ਰੇਲਵੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਇੰਜਣ ਫੇਲ੍ਹ ਹੋਣ ਕਾਰਨ ਟਰੇਨ ਟਰੈਕ ’ਤੇ ਰੁਕ ਗਈ ਸੀ, ਜਿਸ ਨੂੰ ਪਠਾਨਕੋਟ ਤੋਂ ਇੰਜਣ ਲੈ ਕੇ ਪਹਿਲਾਂ ਦਸੂਹਾ ਸਟੇਸ਼ਨ ’ਤੇ ਪਹੁੰਚਾਇਆ ਗਿਆ।

ਇਹ ਵੀ ਪੜ੍ਹੋ : ਪੰਜਾਬ 'ਚ ਅਗਲੇ 2 ਦਿਨਾਂ 'ਚ ਛਾ ਜਾਵੇਗਾ Monsoon, ਜਾਣੋ ਮੌਸਮ ਦੀ ਪੂਰੀ Update

ਬਾਅਦ ਵਿੱਚ ਰੇਲਵੇ ਅਧਿਕਾਰੀਆਂ ਨੇ ਸਖ਼ਤ ਮਿਹਨਤ ਕਰਕੇ ਜਲੰਧਰ ਰੇਲਵੇ ਸਟੇਸ਼ਨ ਤੋਂ ਇੱਕ ਹੋਰ ਇੰਜਣ ਮੰਗਵਾ ਕੇ ਇਸ ਟਰੇਨ ਨੂੰ ਵਾਰਾਨਸੀ ਲਈ ਰਵਾਨਾ ਕੀਤਾ। ਇਸ ਸਬੰਧੀ ਸੰਪਰਕ ਕਰਨ ’ਤੇ ਰੇਲਵੇ ਚੌਕੀ ਇੰਚਾਰਜ ਮਲਕੀਤ ਸਿੰਘ ਨੇ ਦੱਸਿਆ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਹਾਦਸਾ ਨਹੀਂ ਹੋਇਆ ਸਗੋਂ ਇੰਜਣ ’ਚ ਆਈ ਖ਼ਰਾਬੀ ਦੇ ਕਾਰਨ ਗੱਡੀ ਨੂੰ ਰੋਕਿਆ ਗਿਆ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News