ਤਨਖਾਹ ਨਾ ਦਿੱਤੇ ਜਾਣ ''ਤੇ ਬਿਜਲੀ ਕਾਮਿਆਂ ਵੱਲੋਂ ਧਰਨਾ

Sunday, Feb 04, 2018 - 12:39 PM (IST)


ਜ਼ੀਰਾ (ਗੁਰਮੇਲ) - ਬਿਜਲੀ ਕਾਮਿਆਂ ਨੂੰ ਪਾਵਰਕਾਮ ਵੱਲੋਂ ਜਨਵਰੀ ਮਹੀਨੇ ਦੀ ਤਨਖਾਹ ਨਾ ਦਿੱਤੇ ਜਾਣ ਦੇ ਰੋਸ ਵਜੋਂ ਅੱਜ ਉਪ ਮੰਡਲ ਜ਼ੀਰਾ ਅਤੇ ਮੰਡਲ ਜ਼ੀਰਾ ਦੇ ਸਮੁੱਚੇ ਮੁਲਾਜ਼ਮਾਂ ਵੱਲੋਂ ਕੰਮਕਾਜ ਠੱਪ ਰੱਖ ਕੇ ਧਰਨਾ ਦਿੱਤਾ ਗਿਆ ਅਤੇ ਪਾਵਰਕਾਮ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪੁੱਜੇ ਮੰਡਲ ਆਗੂ ਸਲਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਪਾਵਰਕਾਮ ਮੈਨੇਜਮੈਂਟ ਨੇ ਜਨਵਰੀ ਮਹੀਨੇ ਦੀ ਤਨਖ਼ਾਹ ਜਾਰੀ ਨਾ ਕਰ ਕੇ ਆਪਣੀਆਂ ਮੁਲਾਜ਼ਮ ਮਾਰੂ ਨੀਤੀਆਂ ਦਾ ਸਬੂਤ ਦਿੱਤਾ ਹੈ, ਜੋ ਜਥੇਬੰਦੀ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਅੱਗੇ ਕਿਹਾ ਕਿ ਜੁਆਇੰਟ ਫੋਰਮ ਦੇ ਸੱਦੇ ਅਨੁਸਾਰ ਵੱਖ-ਵੱਖ ਮੰਗਾਂ ਨੂੰ ਲੈ ਗੇ ਪਟਿਆਲਾ ਹੈੱਡ ਦਫ਼ਤਰ ਦੇ ਸਾਹਮਣੇ 7 ਫਰਵਰੀ ਨੂੰ ਵਿਸ਼ਾਲ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਪ੍ਰਧਾਨ ਮਨਜੀਤ ਸਿੰਘ ਝਤਰਾ, ਪਰਮਜੀਤ ਸਿੰਘ ਜੇ. ਈ., ਮੋਹਨ ਸਿੰਘ ਗਾਦੜੀਵਾਲਾ, ਗੁਰਜੀਤ ਸਿੰਘ, ਗਰਦੇਵ ਸਿੰਘ, ਬਲਜਿੰਦਰ ਸਿੰਘ ਆਦਿ ਹਾਜ਼ਰ ਸਨ। 

ਅਬੋਹਰ (ਸੁਨੀਲ, ਰਹੇਜਾ) - ਪੰਜਾਬ ਰਾਜ ਪਾਵਰਕਾਮ ਦੇ ਕਰਮਚਾਰੀ ਸੰਗਠਨ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਤਨਖਾਹ ਨਾ ਆਉਣ ਕਾਰਨ ਮੰਡਲ ਅਬੋਹਰ ਦੇ ਸਾਰੇ ਕਰਮਚਾਰੀਆਂ ਨੇ ਅੱਜ ਛੁੱਟੀ ਹੋਣ ਤੋਂ ਬਾਅਦ ਤੀਜੇ ਦਿਨ ਵੀ ਰੋਸ ਰੈਲੀ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਜਰਨੈਲ ਸਿੰਘ ਨੇ ਦੱਸਿਆ ਕਿ ਅੱਜ 3 ਦਿਨ ਬੀਤਣ ਤੋਂ ਬਾਅਦ  ਬਿਜਲੀ ਕਰਮਚਾਰੀਆਂ ਦੀ ਤਨਖਾਹ ਜਾਰੀ ਨਹੀਂ ਕੀਤੀ। ਰੈਲੀ ਦੌਰਾਨ ਜੇ. ਈ. ਕੌਂਸਲ ਦੇ ਨੇਤਾ ਜੈ ਇੰਦਰ ਮਹੇਸ਼ਵਰੀ, ਟੀ. ਐੱਸ. ਯੂ. ਦੇ ਇਕਬਾਲ ਸਿੰਘ, ਨਰਿੰਦਰ ਬਹਿਲ, ਵਿਜੈ ਕੁਮਾਰ ਨੇ ਸੰਬੋਧਨ ਕੀਤਾ।


Related News