ਸ਼ਰਮਸਾਰ ਪੰਜਾਬ! ਮਾਪਿਆਂ ਦੇ ਤੁਰ ਜਾਣ ਮਗਰੋਂ ਯਤੀਮ ਹੋਈ ਕੁੜੀ ਦਾ ਜਿਣਸੀ ਸ਼ੋਸ਼ਣ ਤੇ ਫ਼ਿਰ...
Thursday, Sep 11, 2025 - 12:12 PM (IST)

ਸਾਹਨੇਵਾਲ (ਜਗਰੂਪ)- ਪੈਸੇ ਦੀ ਅੰਨ੍ਹੀ ਦੌੜ ’ਚ ਇਨਸਾਨ ਦੂਸਰੇ ਇਨਸਾਨ ਨੂੰ ਧੋਖਾ ਦਿੰਦ ਹੋਏ ਉਸ ਦੀ ਵਰਤੋਂ ਕਰ ਹਰ ਤਰ੍ਹਾਂ ਨਾਲ ਸ਼ੋਸ਼ਣ ਕਰਨ ਦਾ ਬੁਰੀ ਤਰ੍ਹਾਂ ਆਦੀ ਹੋ ਚੁੱਕਾ ਹੈ। ਇਸ ਅੰਨ੍ਹੀ ਦੌੜ ’ਚ ਉਹ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਨੂੰ ਮੁੱਢ ਤੋਂ ਹੀ ਵਿਸਾਰ ਚੁੱਕਾ ਹੈ। ਜਿਸ ਦਾ ਤਾਜ਼ਾ ਉਦਾਹਰਨ ਥਾਣਾ ਸਾਹਨੇਵਾਲ ’ਚ ਦਰਜ ਹੋਏ ਇਕ ਮੁਕੱਦਮੇ ਤੋਂ ਸਾਫ ਦੇਖਣ ਨੂੰ ਮਿਲਦਾ ਹੈ। ਜਿਥੇ ਇਕ ਲਾਲਚੀ ਹਵਸੀ ਭੇੜੀਏ ਨੇ ਯਤੀਮ ਹੋਈ ਇਕ ਲੜਕੀ ਦੇ ਇਕੱਲੇਪਨ ਦਾ ਫਾਇਦਾ ਚੁੱਕਦੇ ਹੋਏ ਜਿੱਥੇ ਉਸ ਦਾ ਸਰੀਰਕ ਸ਼ੋਸ਼ਣ ਕਰਦੇ ਹੋਏ ਉਸ ਨੂੰ ਕੁਆਰੀ ਮਾਂ ਬਣਨ ਲਈ ਮਜ਼ਬੂਰ ਕੀਤਾ, ਉੱਥੇ ਹੀ ਉਸ ਦੇ ਮਰ ਚੁੱਕੇ ਮਾਤਾ-ਪਿਤਾ ਵੱਲੋਂ ਆਪਣੇ ਖੂਨ ਪਸੀਨੇ ਨਾਲ ਬਣਾਏ ਗਏ ਘਰ ਨੂੰ ਵੇਚ ਕੇ ਉਸ ਦੀ ਰਕਮ ਵੀ ਹੜੱਪ ਕਰ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਕੂਲਾਂ ਲਈ ਨਵੇਂ ਹੁਕਮ; 30 ਸਤੰਬਰ ਤਕ...
ਜਾਣਕਾਰੀ ਅਨੁਸਾਰ ਪੁਲਸ ਨੂੰ ਦਿੱਤੀ ਲਿਖਤੀ ਸ਼ਿਕਾਇਤ ’ਚ 32 ਸਾਲਾ ਲੜਕੀ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਦੀ 2016 ’ਚ ਮੌਤ ਹੋ ਗਈ ਸੀ। ਜਿਸ ਦੇ ਬਾਅਦ ਸ਼ੰਭੂ ਗਿਰੀ ਪੁੱਤਰ ਉਦੈ ਗਿਰੀ ਵਾਸੀ ਨਿਊ ਰਾਮ ਨਗਰ, ਗਲੀ ਨੰਬਰ 2, ਢੰਡਾਰੀ ਕਲਾਂ ਆਪਣੇ ਪਰਿਵਾਰ ਸਮੇਤ ਉਨ੍ਹਾਂ ਦੇ ਘਰ ਕਿਰਾਏ ਉਪਰ ਰਹਿਣ ਲਈ ਆਇਆ ਅਤੇ ਉਸ ਦੇ ਇਕੱਲੇਪਨ ਦਾ ਫਾਇਦਾ ਚੁੱਕ ਉਸ ਨਾਲ ਹਮਦਰਦੀ ਜਤਾਉਂਦੇ ਹੋਏ ਵਿਆਹ ਕਰਵਾਉਣ ਦਾ ਲਾਰਾ ਲਗਾ ਆਪਣੇ ਝਾਂਸੇ ’ਚ ਲੈ ਲਿਆ ਅਤੇ ਪੀੜਤਾ ਨਾਲ ਸਰੀਰਕ ਸਬੰਧ ਬਣਾਉਣ ਲੱਗਾ। ਜਿਸ ਦੇ ਬਾਅਦ ਪੀੜਤ ਦੀ ਕੁੱਖ ਤੋਂ ਇਕ ਸਾਲ ਪਹਿਲਾਂ ਇਕ ਲੜਕੀ ਨੇ ਜਨਮ ਲਿਆ। ਇਸ ਦੌਰਾਨ ਹੀ ਸ਼ੰਭੂ ਗਿਰੀ ਨੇ ਉਸ ਦੇ ਮਾਤਾ-ਪਿਤਾ ਦੇ ਮਕਾਨ ਨੂੰ ਕਿਸੇ ਹੋਰ ਨੂੰ 6 ਲੱਖ 25 ਹਜ਼ਾਰ ਰੁਪਏ ’ਚ ਵੇਚ ਦਿੱਤਾ ਅਤੇ ਉਸ ਨੂੰ ਘਰ ਦੇ ਨੇੜੇ ਹੀ ਕਿਰਾਏ ਦਾ ਮਕਾਨ ਲੈ ਦਿੱਤਾ, ਜਿੱਥੇ ਉਹ ਆਪਣੀ ਲੜਕੀ ਸਮੇਤ ਰਹਿੰਦੀ ਰਹੀ।
ਇਹ ਖ਼ਬਰ ਵੀ ਪੜ੍ਹੋ - ਆਮ ਆਦਮੀ ਪਾਰਟੀ ਦਾ ਵਿਧਾਇਕ ਗ੍ਰਿਫ਼ਤਾਰ! ਜਾਣੋ ਕੀ ਹੈ ਪੂਰਾ ਮਾਮਲਾ (ਵੀਡੀਓ)
ਸ਼ੰਭੂ ਗਿਰੀ ਦੀ ਧੋਖਾਧੜੀ ਦਾ ਪਤਾ ਚੱਲਣ ’ਤੇ ਜਦੋਂ ਪੀੜਤਾ ਨੇ ਉਸ ਕੋਲੋਂ ਵੇਚੇ ਗਏ ਘਰ ਦੇ ਪੈਸਿਆਂ ਦੀ ਮੰਗ ਕੀਤੀ ਤਾਂ ਉਸ ਨੇ ਮਈ ਮਹੀਨੇ ’ਚ 4 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਪਰ ਬਾਅਦ ਉਹ ਆਪਣੇ ਪਰਿਵਾਰ ਸਮੇਤ ਕਿਧਰੇ ਫਰਾਰ ਹੋ ਗਿਆ। ਪੀੜਤਾ ਨੇ ਦੋਸ਼ ਲਗਾਇਆ ਕਿ ਸ਼ੰਭੂ ਗਿਰੀ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਸੀ ਅਤੇ ਉਸ ਦੇ 3 ਲੜਕੀਆਂ, 1 ਲੜਕਾ ਸੀ, ਪਰ ਉਸ ਨੇ ਇਹ ਸੱਚ ਛੁਪਾਉਂਦੇ ਹੋਏ ਉਸ ਦਾ ਸਰੀਰਕ ਸ਼ੋਸ਼ਣ ਕੀਤਾ। ਥਾਣਾ ਪੁਲਸ ਨੇ ਸ਼ੰਭੂ ਗਿਰੀ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8