ਘਰਾਂ ''ਚ ਵੜਿਆ ਬੁੱਢੇ ਨਾਲੇ ਦਾ ਪਾਣੀ! ਬਿਜਲੀ ਸਪਲਾਈ ਠੱਪ

Monday, Sep 01, 2025 - 05:16 PM (IST)

ਘਰਾਂ ''ਚ ਵੜਿਆ ਬੁੱਢੇ ਨਾਲੇ ਦਾ ਪਾਣੀ! ਬਿਜਲੀ ਸਪਲਾਈ ਠੱਪ

ਲੁਧਿਆਣਾ (ਅਸ਼ੋਕ/ਸਿਆਲ): ਪਿਛਲੇ ਕਈ ਦਿਨਾਂ ਤੋਂ ਹੋ ਰਹੀ ਬਰਸਾਤ ਕਾਰਨ ਬੁੱਢੇ ਨਾਲੇ ਦਾ ਪਾਣੀ ਦਾ ਪੱਧਰ ਕਾਫ਼ੀ ਵੱਧ ਗਿਆ ਹੈ। ਇਸ ਕਾਰਨ ਅੱਜ ਲੁਧਿਆਣਾ ਦੇ ਕਈ ਇਲਾਕਿਆਂ ਵਿਚ ਬੁੱਢਾ ਨਾਲਾ ਓਵਰਫ਼ਲੋ ਹੋ ਗਿਆ। ਇਸੇ ਤਰ੍ਹਾਂ ਸ਼੍ਰਿੰਗਾਰ ਸਿਨੇਮਾ ਰੋਡ ਨੇੜੇ ਨਾਲੇ ਦੇ ਕੰਢੇ ਵਸੇ ਨਿਊ ਸ਼ਿਵਾਜੀ ਨਗਰ, ਗਲੀ ਨੰਬਰ 3 ਵਿਚ ਨਾਲੇ ਦਾ ਗੰਦਾ ਪਾਣੀ ਪਹਿਲਾਂ ਗਲੀਆਂ ਤੇ ਫ਼ਿਰ ਲੋਕਾਂ ਦੇ ਘਰਾਂ ਵਿਚ ਵੀ ਆ ਵੜਿਆ। ਇਸ ਕਾਰਨ ਇਲਾਕਾ ਵਾਸੀ ਬਹੁਤ ਪ੍ਰੇਸ਼ਾਨ ਹਨ।

PunjabKesari

ਨਾਲੇ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਵਿਚ ਵੜ ਜਾਣ ਕਾਰਨ ਗੰਦਗੀ ਕਾਰਨ ਬਦਬੋ ਆ ਰਹੀ ਹੈ। ਉਸ 'ਤੇ ਬਿਜਲੀ ਵੀ ਬੰਦ ਹੋਣ ਕਾਰਨ ਲੋਕਾਂ ਦੇ ਇਨਵਰਟਰਾਂ ਦੀ ਬੈਟਰੀ ਵੀ ਖ਼ਤਮ ਹੋ ਚੁੱਕੀ ਹੈ। ਇਲਾਕੇ ਦੇ ਲੋਕਾਂ ਨੂੰ ਡਰ ਹੈ ਕਿ ਜੇਕਰ ਇਸ ਗੰਦੇ ਪਾਣੀ ਦੀ ਛੇਤੀ ਨਿਕਾਸੀ ਨਾ ਹੋਈ ਤਾਂ ਕੋਈ ਬੀਮਾਰੀ ਨਾ ਫ਼ੈਲ ਜਾਵੇ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਗੁਹਾਰ ਲਗਾਉਂਦਿਆਂ ਕਿਹਾ ਕਿ ਇਸ ਸਮੱਸਿਆ ਤੋਂ ਛੇਤੀ ਤੋਂ ਛੇਤੀ ਰਾਹਤ ਦਿਵਾਈ ਜਾਵੇ। 

ਇਸੇ ਤਰ੍ਹਾਂ ਹੀ ਸ਼ਿਵਪੁਰੀ ਇਲਾਕੇ ਵਿਚ ਵੀ ਲੋਕਾਂ ਦੇ ਘਰਾਂ ਵਿਚ ਬੁੱਢੇ ਨਾਲੇ ਦਾ ਪਾਣੀ ਆ ਵੜਿਆ। ਲੋਕਾਂ ਨੂੰ ਬਚਾਅ ਲਈ ਘਰਾਂ ਦਾ ਸਾਮਾਨ ਚੁੱਕਣਾ ਪਿਆ। ਇਸ ਤੋਂ ਇਲਾਵਾ ਸ਼ਹਿਰ ਵਿਚ ਕਈ ਥਾਈਂ ਕੰਧਾਂ ਡਿੱਗਣ ਦੀ ਵੀ ਸੂਚਨਾ ਮਿਲੀ ਹੈ, ਜਿਸ ਨਾਲ ਕੁਝ ਗੱਡੀਆਂ ਵੀ ਨੁਕਸਾਨੀਆਂ ਗਈਆਂ ਹਨ। 

PunjabKesari

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News