ਪੰਜਾਬ ''ਚ ਤੇਜ਼ੀ ਨਾਲ ਵੱਧ ਰਿਹਾ ਇਸ ਬਿਮਾਰੀ ਦਾ ਖ਼ਤਰਾ! ਸਾਰੇ ਜ਼ਿਲ੍ਹਿਆਂ ਲਈ ਜਾਰੀ ਹੋਏ ਸਖ਼ਤ ਹੁਕਮ
Thursday, Aug 29, 2024 - 04:39 PM (IST)
ਲੁਧਿਆਣਾ (ਸਹਿਗਲ)- ਪੰਜਾਬ ’ਚ ਡੇਂਗੂ ਦੇ ਵਧ ਰਹੇ ਮਾਮਲਿਆਂ ਨੂੰ ਲੈ ਕੇ ਸਿਹਤ ਵਿਭਾਗ ਨੇ ਸਾਰੇ ਜ਼ਿਲ੍ਹਿਆਂ ਦੇ ਸਿਵਲ ਸਰਜਨਾਂ ਨੂੰ ਡੇਂਗੂ ਦੇ ਖਾਤਮੇ ਲਈ ਆਪਣੀਆਂ ਗਤੀਵਿਧੀਆਂ ਤੇਜ਼ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਡੇਂਗੂ ਦੇ ਵਧ ਰਹੇ ਮਾਮਲ ਚਿੰਤਾ ਦਾ ਵਿਸ਼ਾ ਹਨ, ਜਿਨ੍ਹਾਂ ਨਾਲ ਨਜਿੱਠਣ ਲਈ ਹੇਠ ਲਿਖੇ ਨਿਰਦੇਸ਼ਾਂ ਤਹਿਤ ਗਤੀਵਿਧੀਆਂ ਤੇਜ਼ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਸਿਹਤ ਨਿਰਦੇਸ਼ਕ ਨੇ ਕਿਹਾ ਕਿ ਜਿਸ ਇਲਾਕੇ ’ਚ ਡੇਂਗੂ ਜਾਂ ਚਿਕਨਗੁਨੀਆ ਦਾ ਕੇਸ ਰਿਪੋਰਟ ਹੁੰਦਾ ਹੈ, ਉਸ ਇਲਾਕੇ ਦਾ ਫੀਵਰ ਸਰਵੇ ਕਰਵਾਇਆ ਜਾਵੇ।
ਇਹ ਖ਼ਬਰ ਵੀ ਪੜ੍ਹੋ - ਕਲਮਛੋੜ ਹੜਤਾਲ 'ਤੇ ਗਏ ਪਟਵਾਰੀ, ਨਹੀਂ ਹੋਣਗੇ ਲੋਕਾਂ ਦੇ ਕੰਮ
ਇਸ ਤੋਂ ਇਲਾਵਾ ਬ੍ਰੀਡਿੰਗ ਚੈਕਿੰਗ ਅਤੇ ਮਰੀਜ਼ ਦੇ ਘਰ ਦੇ ਆਸ-ਪਾਸ 100 ਤੋਂ 200 ਘਰਾਂ ਤੱਕ ਇਨਡੋਰ ਸਪ੍ਰੇਅ ਕੀਤਾ ਜਾਵੇ। ਡੋਰ ਟੂ ਡੋਰ ਬ੍ਰੀਡਿੰਗ ਚੈਕਿੰਗ ਗਤੀਵਿਧੀਆਂ ਦੌਰਾਨ ਕਿਸੇ ਘਰ ਜਾਂ ਕਾਰੋਬਾਰੀ ਖੇਤਰ ’ਚ ਡੇਂਗੂ ਦੇ ਏਡਿਸ ਮੱਛਰ ਦਾ ਲਾਰਵਾ ਮਿਲਦਾ ਹੈ ਤਾਂ ਉਸ ਨੂੰ ਨਸ਼ਟ ਕੀਤਾ ਜਾਵੇ ਅਤੇ ਉਸ ਦੇ ਨਾਲ 50 ਤੋਂ 60 ਘਰਾਂ ਦਾ ਫੀਵਰ ਸਰਵੇ ਕੀਤਾ ਜਾਵੇ। ਲਾਰਵਾ ਮਿਲਣ ਦੀ ਸੂਚਨਾ ਸਬੰਧਤ ਵਿਭਾਗ, ਜਿਸ ਵਿਚ ਅਰਬਨ ਲੋਕਲ ਬਾਡੀ, ਰੂਰਲ ਡਿਵੈਲਪਮੈਂਟ ਅਤੇ ਪੰਚਾਇਤ ਵਿਭਾਗ ਸ਼ਾਮਲ ਹਨ, ਨੂੰ ਭੇਜੀ ਜਾਵੇ, ਤਾਂ ਕਿ ਉਥੇ ਸਮਾਂ ਰਹਿੰਦੇ ਫੌਗਿੰਗ ਅਤੇ ਜਿਨ੍ਹਾਂ ਘਰਾਂ ਵਿਚ ਲਾਰਵਾ ਮਿਲੇ, ਉਥੇ ਚਲਾਨ ਕੀਤੇ ਜਾ ਸਕਣ।
ਨਿਰਦੇਸ਼ਾਂ ’ਚ ਕਿਹਾ ਗਿਆ ਹੈ ਕਿ ਜਿਨ੍ਹਾਂ ਇਲਾਕਿਆਂ ’ਚ ਡੇਂਗੂ ਅਤੇ ਚਿਕਨਗੁਨੀਆ ਰਿਪੋਰਟ ਹੁੰਦਾ ਹੈ ਅਤੇ ਡੇਂਗੂ ਦੇ ਮੱਛਰ ਦਾ ਲਾਰਵਾ ਮਿਲਦਾ ਹੈ, ਉਨ੍ਹਾਂ ਇਲਾਕਿਆਂ ’ਚ ਹੈਲਥ ਵਰਕਰ, ਆਸ਼ਾ ਵਰਕਰ ਆਦਿ ਨੂੰ ਜ਼ਰੂਰੀ ਗਤੀਵਿਧੀਆਂ ਕਰਨ ਲਈ ਭੇਜਿਆ ਜਾਵੇ। ਫਰਜ਼ੀ ਸਰਵੇ ਰੋਕਣ ਲਈ ਸਿਹਤ ਨਿਰਦੇਸ਼ਕ ਵੱਲੋਂ ਸਰਵੇ ਟੀਮਾਂ ਰਾਹੀਂ ਕੀਤੇ ਸਰਵੇ ਦੌਰਾਨ ਹਰ ਘਰ ਦੇ ਮੁੱਖ ਮੈਂਬਰ ਦਾ ਨਾਮ ਅਤੇ ਫੋਨ ਨੰਬਰ ਨੋਟ ਕੀਤਾ ਜਾਵੇ ਅਤੇ ਇਨ੍ਹਾਂ ਨੂੰ ਜ਼ਿਲਾ ਮਲੇਰੀਆ ਅਫਸਰ ਅਤੇ ਸਿਵਲ ਸਰਜਨ ਵੱਲੋਂ ਰੈਂਡਮ ਕ੍ਰਾਸ ਚੈੱਕ ਕੀਤਾ ਜਾਵੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਲਿਖੇ ਗਏ ਖ਼ਾਲਿਸਤਾਨੀ ਨਾਅਰੇ, ਪੰਨੂ ਨੇ CM ਮਾਨ ਤੇ ਰਵਨੀਤ ਬਿੱਟੂ ਨੂੰ ਦਿੱਤੀ ਧਮਕੀ
ਨਗਰ ਨਿਗਮ ਨਹੀਂ ਕਰ ਰਿਹਾ ਬਚਾਅ ਕਾਰਜ
ਲੁਧਿਆਣਾ ਅਤੇ ਜਲੰਧਰ ’ਚ ਨਗਰ ਨਿਗਮ ਵੱਲੋਂ ਡੇਂਗੂ ਤੋਂ ਬਚਾਅ ਲਈ ਕਿਸੇ ਤਰ੍ਹਾਂ ਦੀਆਂ ਗਤੀਵਿਧੀਆਂ ਨਹੀਂ ਕੀਤੀਆਂ ਜਾ ਰਹੀਆਂ, ਨਾ ਹੀ ਫੌਗਿੰਗ ਦਾ ਕੋਈ ਸ਼ਡਿਊਲ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮਿਲਣ ਵਾਲੀਆਂ ਸ਼ਿਕਾਇਤਾਂ ’ਤੇ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8