ਸ਼ਾਹਕੋਟ ਦੇ ਸਰਕਾਰੀ ਸਕੂਲ ''ਚ ਬੱਚਿਆਂ ਨੂੰ ਦਿੱਤੀ ਗਈ ਡਾਂਸ ਟ੍ਰੇਨਿੰਗ

Sunday, Jun 10, 2018 - 07:13 PM (IST)

ਸ਼ਾਹਕੋਟ (ਅਰੁਣ)- ਸਰਕਾਰੀ ਐਲੀਮੈਂਟਰੀ ਸਕੂਲ ਸਾਰੰਗਵਾਲ ਬਲਾਕ ਸ਼ਾਹਕੋਟ-1 ਵਿਖੇ ਸਕੂਲ ਮੁਖੀ ਸ਼੍ਰੀਮਤੀ ਰਮਨਜੀਤ ਕੌਰ ਦੀ ਅਗਵਾਈ ਵਿਚ ਚੱਲ ਰਹੇ ਸਮਰ ਕੈਂਪ ਦੇ 10ਵੇਂ ਅਤੇ ਆਖਰੀ ਦਿਨ ਬੱਚਿਆਂ ਨੂੰ ਡਾਂਸ ਦੀ ਟ੍ਰੇਨਿੰਗ ਦਿੱਤੀ ਗਈ। ਇਸ ਟ੍ਰੇਨਿੰਗ ਲਈ ਸ਼ਾਹਕੋਟ ਦੇ ਮਸ਼ਹੂਰ ਕੋਰੀਓਗ੍ਰਾਫਰ ਮਿਸਟਰ ਮਨਿੰਦਰ ਸਿੰਘ ਦਾ ਸਮਾਰਟ ਫਿਟਨੈੱਸ ਜ਼ੋਨ ਦਿ ਸਮਾਰਟ ਫਿਊਚਰ ਜ਼ੋਨ ਅਤੇ ਉਨ੍ਹਾਂ ਦੇ ਸਹਾਇਕ ਮਿਸਟਰ ਮਨਜਿੰਦਰ ਸਿੰਘ ਨੇ ਉਚੇਚੇ ਤੌਰ ਉੱਤੇ ਸ਼ਮੂਲੀਅਤ ਕੀਤੀ। ਬੱਚਿਆਂ ਦੇ ਮਨੋਰੰਜਨ ਲਈ ਰੰਗਾਰੰਗ ਪ੍ਰੋਗਰਾਮ ਦਾ ਵੀ ਆਯੋਜਨ ਕੀਤਾ ਗਿਆ। ਜਿਸ ਵਿਚ ਬੱਚਿਆਂ ਨੇ ਖੂਬ ਮਸਤੀ ਕੀਤੀ ਅਤੇ ਬੱਚਿਆਂ ਦੇ ਮਾਪੇ ਵੀ ਖੂਬ ਉਤਸ਼ਾਹਿਤ ਨਜ਼ਰ ਆਏ।
PunjabKesari
ਇਸ ਤੋਂ ਇਲਾਵਾ ਮਾਸਟਰ ਭੂਪਿੰਦਰ ਸੱਗੂ ਨੇ ਬੱਚਿਆਂ ਨੂੰ ਨੈਤਿਕ ਸਿੱਖਿਆ ਅਤੇ ਜੀਵਨ ਜਾਂਚ ਦੇ ਗੁਰ ਦੱਸੇ। ਚੇਅਰਮੈਨ ਦਲਬੀਰ ਸਿੰਘ ਵਲੋਂ ਕੋਰੀਓਗ੍ਰਾਫਰ ਮਨਿੰਦਰ ਸਿੰਘ ਅਤੇ ਮਨਜਿੰਦਰ ਸਿੰਘ ਦਾ ਸਨਮਾਨ ਕੀਤਾ ਗਿਆ। ਸਕੂਲ ਸਟਾਫ ਵਲੋਂ ਆਏ ਹੋਏ ਪਤਵੰਤੇ ਸੱਜਣਾਂ, ਡਾਂਸ ਟੀਚਰ, ਪਿੰਡ ਵਾਸੀਆਂ ਦੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਜਗਜੀਤ ਸਿੰਘ, ਕੁਲਵਿੰਦਰ ਸਿੰਘ, ਪ੍ਰੇਮ ਲਾਲ, ਅਸ਼ਵਨੀ ਕੁਮਾਰ, ਮਨਜੀਤ ਸਿੰਘ, ਸੁਨੀਤਾ, ਬਲਵਿੰਦਰ ਕੌਰ ਆਦਿ ਹਾਜ਼ਰ ਹੋਏ। 


Related News