ਡੀ.ਜੇ. ਵਿਵਾਦ: ਪਰਿਵਾਰ ਵਾਲਿਆਂ ਦਾ ਗੁੱਸਾ ਬਰਕਰਾਰ, ਕੀਤਾ ਹਾਈਵੇਅ ਜਾਮ

12/03/2019 10:31:44 AM

ਮੋਗਾ (ਗੋਪੀ ਰਾਊਕੇ)—ਬੀਤੇ ਦਿਨੀਂ ਮੋਗਾ ਜ਼ਿਲੇ ਦੇ ਪਿੰਡ ਮਸਤੀਵਾਲਾ 'ਚ ਵਿਆਹ ਸਮਾਗਮ 'ਚ ਡੀ.ਜੇ. 'ਤੇ ਗੋਲੀ ਲੱਗਣ ਕਾਰਨ ਮਾਰੇ ਨੌਜਵਾਨ ਦੇ ਪਰਿਵਾਰ ਅਤੇ ਕੁਝ ਸਮਾਜ ਸੇਵੀ ਸੰਸਥਾਵਾਂ ਵਲੋਂ ਅੱਜ ਦੂਜੇ ਦਿਨ ਵੀ ਕਸਬਾ ਕੋਟ ਈਸੇ ਖਾਂ 'ਚ ਧਰਨਾ ਲਗਾਇਆ ਜਾ ਰਿਹਾ ਹੈ, ਜਿੱਥੇ ਹਾਈਵੇਅ ਨੂੰ ਜਾਮ ਕੀਤਾ ਹੈ।

ਦੱਸਣਯੋਗ ਹੈ ਕਿ ਬੀਤੇ ਦਿਨ ਪਰਿਵਾਰ ਵਾਲਿਆਂ ਵਲੋਂ ਮੋਗਾ ਦੇ ਸਰਕਾਰੀ ਹਸਪਤਾਲ 'ਚ ਧਰਨਾ ਲਗਾਇਆ ਗਿਆ ਸੀ। ਇਸ ਧਰਨੇ 'ਚ ਪੀੜਤ ਪਰਿਵਾਰ ਨੂੰ ਮਿਲਣ ਪਹੁੰਚੇ ਧਰਮਕੋਟ ਦੇ ਵਿਧਾਇਕ ਕਾਕਾ ਸੁਖਜੀਤ ਸਿੰਘ ਲੋਹਗੜ੍ਹ ਦੀ ਉੱਥੇ ਪਰਿਵਾਰ ਵਾਲਿਆਂ ਨਾਲ ਤੂੰ-ਤੂੰ ਮੈਂ-ਮੈਂ ਸ਼ੁਰੂ ਹੋ ਗਈ ਸੀ ਇਸ ਤੂੰ-ਤੂੰ, ਮੈਂ-ਮੈਂ ਦੇ ਬਾਅਦ ਵਿਧਾਇਕ ਦੀ ਗੱਡੀ ਦੀ ਤੋੜ-ਫੋੜ ਕੀਤੀ ਗਈ। ਇਸ ਦੌਰਾਨ ਸੁਖਜੀਤ ਸਿੰਘ ਨੇ ਆਪਣੀ ਭੱਜ ਕੇ ਜਾਨ ਬਚਾਈ।

ਜ਼ਿਕਰਯੋਗ ਹੈ ਕਿ ਸ਼ਨੀਵਾਰ ਰਾਤ ਮਸਤੇਵਾਲਾ ਪਿੰਡ 'ਚ ਵਿਆਹ ਵਾਲੇ ਘਰ ਡੀ.ਜੇ ਲੱਗਾ ਹੋਇਆ ਸੀ ਅਤੇ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰਾਂ ਵਲੋਂ ਨਚਦੇ ਸਮੇਂ ਫਾਇਰ ਕੀਤੇ ਜਾ ਰਹੇ ਸਨ। ਇਸ ਦੌਰਾਨ ਡੀ.ਜੇ. ਬੰਦ ਕਰਨ ਸਮੇਂ ਸ਼ਰਾਬ ਦੇ ਨਸ਼ੇ 'ਚ ਨੌਜਵਾਨਾਂ ਵਲੋਂ ਧੱਕੇ ਨਾਲ ਡੀ.ਜੇ. ਚੱਲਦਾ ਰੱਖਣ ਲਈ ਕਿਹਾ ਗਿਆ ਅਤੇ ਇਸ ਮੌਕੇ ਇਸ ਨੌਜਵਾਨ ਵਲੋਂ ਗੋਲੀ ਚਲਾਈ ਗਈ। ਇਹ ਗੋਲੀ ਡੀ.ਜੇ. ਦਾ ਕੰਮ ਕਰਦੇ ਨਾਂ ਦੇ ਨੌਜਵਾਨ ਦੀ ਛਾਤੀ 'ਚ ਜਾ ਲੱਗੀ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।


Shyna

Content Editor

Related News