ਲੁਧਿਆਣਾ ''ਚ ਲੱਗੇਗਾ ''ਸਾਈਕਲ ਐਕਸਪੋ'' ਦਾ ਮਹਾਂਕੁੰਭ
Monday, Feb 12, 2018 - 10:59 AM (IST)
ਲੁਧਿਆਣਾ : ਉਦਯੋਗਿਕ ਨਗਰੀ ਲੁਧਿਆਣਾ ਦੀ ਸਾਈਕਲ ਇੰਡਸਟਰੀ ਦੇ ਆਉਣ ਵਾਲੇ ਦਿਨ ਵਧੀਆ ਆਰਡਰਾਂ ਦੀ ਭਰਮਾਰ ਲਿਆਉਣ ਵਾਲੇ ਹਨ। ਇਸ ਦੇ ਲਈ ਇੰਡਸਟਰੀ ਪੂਰੀ ਤਿਆਰੀ 'ਚ ਲੱਗੀ ਹੋਈ ਹੈ। ਸ਼ਹਿਰ 'ਚ 23 ਤੋਂ 25 ਫਰਵਰੀ ਤੱਕ 'ਐਕਸਪੋ ਸੀਫੋਸ ਸਾਈਕਲ ਐਕਸਪੋ' ਲੱਗਣਾ ਹੈ। ਇੱਥੇ 250 ਦੇ ਕਰੀਬ ਕੰਪਨੀਆਂ ਸਟਾਲ ਲਿਆ ਕੇ ਸਾਈਕਲ ਅਤੇ ਉਸ ਨਾਲ ਜੁੜੇ ਉਤਪਾਦ ਨੂੰ ਦਿਖਾਉਣਗੀਆਂ। ਇਸ ਐਕਸਪੋ 'ਚ ਪੂਰੇ ਦੇਸ਼ 'ਚੋਂ 1200 ਡੀਲਰਾਂ ਨੂੰ ਸੱਦਾ ਭੇਜਿਆ ਗਿਆ ਹੈ। ਇਸ ਦੇ ਨਾਲ ਹੀ ਸ਼ਹਿਰ ਦੇ ਸਾਈਕਲ ਪ੍ਰੇਮੀ ਵੀ ਇਸ 'ਚ ਹਿੱਸਾ ਲੈ ਸਕਣਗੇ। ਅਜਿਹੇ 'ਚ 3 ਦਿਨਾਂ ਤੱਕ ਲੁਧਿਆਣਾ ਜਿੱਥੇ ਨਵੇਂ ਸਾਈਕਲਾਂ ਦੇ ਡਿਜ਼ਾਈਨਾਂ ਦਾ ਗਵਾਹ ਬਣੇਗਾ, ਉੱਥੇ ਹੀ ਇੰਡਸਟਰੀ ਨੂੰ ਬੰਪਰ ਆਰਡਰ ਪ੍ਰਦਾਨ ਕਰੇਗਾ।
