ਸਾਵਧਾਨ ! ਘਰ ਬੈਠੇ ਬਿਠਾਏ ਸਾਬਕਾ ਫ਼ੌਜੀ ਨਾਲ ਹੋ ਗਿਆ ਵੱਡਾ ਕਾਂਡ, ਹੋਸ਼ ਉਡਾ ਦੇਵੇਗੀ ਇਹ ਘਟਨਾ

Saturday, Dec 28, 2024 - 11:38 AM (IST)

ਸਾਵਧਾਨ ! ਘਰ ਬੈਠੇ ਬਿਠਾਏ ਸਾਬਕਾ ਫ਼ੌਜੀ ਨਾਲ ਹੋ ਗਿਆ ਵੱਡਾ ਕਾਂਡ, ਹੋਸ਼ ਉਡਾ ਦੇਵੇਗੀ ਇਹ ਘਟਨਾ

ਬੀਣੇਵਾਲ/ਬਲਾਚੌਰ (ਕਟਾਰੀਆ)-ਸਾਈਬਰ ਠੱਗਾਂ ਵੱਲੋਂ ਸਾਬਕਾ ਫ਼ੌਜੀ ਨੂੰ ਅੱਠ ਘੰਟੇ ਡਿਜੀਟਲ ਅਰੈਸਟ ਰੱਖ ਕੇ ਸਾਢੇ ਦਸ ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸੋਮਵਾਰ 23 ਦਸੰਬਰ ਦੀ ਦੱਸੀ ਜਾ ਰਹੀ ਹੈ। ਬੀਤ ਇਲਾਕੇ ਦੇ ਪਿੰਡ ਸੇਖੋਵਾਲ ਦੇ ਰਮੇਸ਼ ਸ਼ਰਮਾ (ਜੋ ਕਿ ਭਾਰਤੀ ਫ਼ੌਜ ਤੋਂ ਸੂਬੇਦਾਰ ਰਿਟਾਇਰ ਹੈ) ਨੇ ਦੱਸਿਆ ਕਿ ਸੋਮਵਾਰ 23 ਦਸੰਬਰ ਨੂੰ ਸਵੇਰੇ ਕਰੀਬ 10 ਕੁ ਵਜੇ ਉਨ੍ਹਾਂ ਨੂੰ +6695522510 ਵਿਦੇਸ਼ੀ ਨੰਬਰ ਤੋਂ ਕਾਲ ਆਈ ਅਤੇ ਬਾਅਦ ਵਿਚ ਠੱਗ ਵੱਲੋਂ ਪੁਲਸ ਅਫ਼ਸਰ ਦਸ ਕੇ ਵੀਡੀਓ ਕਾਲ ਕੀਤੀ ਅਤੇ ਮੈਨੂੰ ਦੱਸਿਆ ਕਿ ਮੈਂ ਅੰਧੇਰੀ ਮੁੰਬਈ ਪੁਲਸ ਸਟੇਸ਼ਨ ਤੋਂ ਇੰਸਪੈਕਟਰ ਬੋਲ ਰਿਹਾ ਹਾਂ।

ਤੁਹਾਡੇ ਖ਼ਿਲਾਫ਼ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਹੋਇਆ ਹੈ। ਤੁਸੀਂ ਆਪਣਾ ਆਧਾਰ ਕਾਰਡ ਭੇਜੋ ਅਸੀਂ ਕੰਨਫਰਮ ਕਰਨਾ ਹੈ। ਆਧਾਰ ਕਾਰਡ ਨੰਬਰ ਦੱਸਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਤੁਹਾਡੇ ਵਿਰੁੱਧ 20 ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਸੰਗਰੂਰ ਦੇ ਨਰੇਸ਼ ਗੋਇਲ ਵੱਲੋਂ ਮਨੀ ਲਾਂਡਰਿੰਗ ਰਾਹੀਂ 2 ਕਰੋੜ ਦੀ ਠੱਗੀ ਮਾਰ ਕੇ ਤੁਹਾਡੇ ਕੈਨਰਾ ਬੈਂਕ ਵਾਲੇ ਖ਼ਾਤੇ ਵਿਚ 20 ਲੱਖ ਰੁਪਏ ਟਰਾਂਸਫਰ ਕੀਤੇ ਹਨ।

ਇਹ ਵੀ ਪੜ੍ਹੋ- ਰੀਲ ਬਣਾਉਣ ਦਾ ਜਨੂੰਨ, ਮਹਿਲਾ ਵੱਲੋਂ ਪਾਗਲਪਣ ਦੀਆਂ ਹੱਦਾਂ ਪਾਰ, ਸੜਕ ਵਿਚਾਲੇ ਬਣਾਈ ਵੀਡੀਓ

ਇਸ ਲਈ ਤੁਹਾਡੇ ਗ੍ਰਿਫ਼ਤਾਰੀ ਵਾਰੰਟ ਨਿਕਲੇ ਹਨ, ਤੁਹਾਨੂੰ ਅਰੈਸਟ ਕਰਨਾ ਹੈ। ਇਹ ਕਹਿ ਕੇ ਉਨ੍ਹਾਂ ਇਕ ਹੋਰ ਠੱਗ ਨਾਲ ਇਹ ਕਹਿ ਕੇ ਗਲ ਕਰਵਾਈ ਕਿ ਡੀ. ਜੀ. ਪੀ. ਸਾਹਿਬ ਨਾਲ ਗੱਲ ਕਰੋ ਅਤੇ ਡੀ. ਜੀ. ਪੀ. ਬਣੇ ਠੱਗ ਨੇ ਕਿਹਾ ਕਿ ਤੁਹਾਡਾ ਕੇਸ ਮੇਰੇ ਕੋਲ ਹੈ ਮੈਂ ਕੇਸ ਨੂੰ ਰਫ਼ਾ-ਦਫ਼ਾ ਕਰ ਦਿੰਦਾ ਹਾਂ ਜੇਕਰ ਤੁਸੀਂ ਇਕ ਖ਼ਾਤੇ ਵਿਚ 20 ਲੱਖ ਰੁਪਏ ਆਰ. ਟੀ. ਜੀ. ਐੱਸ. ਰਾਹੀਂ ਟਰਾਂਸਫ਼ਰ ਕਰ ਦਿਓ ਨਹੀਂ ਤਾਂ ਤੁਹਾਨੂੰ ਮੁੰਬਈ ਆਉਣਾ ਪਵੇਗਾ ਅਤੇ ਵੀਡੀਓ ਕਾਲ ਚਲਦੀ ਰੱਖਣ ’ਤੇ ਕਿਸੇ ਵੀ ਪਰਿਵਾਰਕ ਮੈਂਬਰ ਨਾਲ ਗੱਲ ਸਾਂਝੀ ਨਾ ਕਰਨ ਦੀ ਚਿਤਾਵਨੀ ਵੀ ਦਿੱਤੀ। ਇਸ ਤੋਂ ਬਾਅਦ ਸਾਬਕਾ ਫ਼ੌਜੀ ਵੱਲੋਂ ਪੰਜਾਬ ਨੈਸ਼ਨਲ ਬੈਂਕ ਦੀ ਬਰਾਂਚ ਪੋਜੇਵਾਲ ਵਿਚ ਜਾ ਕੇ ਠੱਗਾਂ ਵੱਲੋਂ ਦਿੱਤੇ ਮਹਾਰਾਸ਼ਟਰਾ ਬੈਂਕ ਗਾਜੀਆਬਾਦ ਬਰਾਂਚ ਦੇ ਖਾਤਾ ਨੰਬਰ 60518542360 ਆਈ. ਐੱਫ਼. ਐੱਸ. ਸੀ. ਕੋਡ ਐੱਮ. ਏ. ਐੱਚ. ਬੀ. 0001332 ਵਿਚ ਸਾਢੇ ਦਸ ਲੱਖ ਰੁਪਏ ਸ਼ਾਮ ਨੂੰ 4.57 ਵਜੇ ਟਰਾਂਸਫ਼ਰ ਕੀਤੇ, ਜੋ ਖਾਤਾ ਜੋਤੀ ਪੁੱਤਰੀ ਹਰੀਸ਼ ਚੰਦਰ ਨਾਮਕ ਔਰਤ ਦੇ ਨਾਂ ’ਤੇ ਦੱਸਿਆ ਜਾਂਦਾ ਹੈ।

ਪਤਾ ਲੱਗਾ ਕਿ ਠੱਗਾਂ ਵੱਲੋਂ ਅੱਧੇ ਘੰਟੇ ਬਾਅਦ ਉਕਤ ਰਕਮ ਕਿਸੇ ਹੋਰ ਖਾਤੇ ਵਿਚ ਟਰਾਂਸਫ਼ਰ ਕਰ ਦਿੱਤੀ ਗਈ। ਇਸ ਤੋਂ ਇਕ ਘੰਟੇ ਬਾਅਦ ਰਮੇਸ਼ ਸ਼ਰਮਾ ਨੂੰ ਠੱਗੇ ਜਾਣ ਦਾ ਅਹਿਸਾਸ ਹੋਇਆ। ਫਿਰ ਠੱਗਾਂ ਨੇ ਕਿਹਾ ਕਿ ਤਿੰਨ ਲੱਖ ਰੁਪਏ ਹੋਰ ਦਿਓ ਜੋ ਕਿ ਸਕਿਓਰਿਟੀ ਫ਼ੀਸ ਹੈ ਪਰ ਰਮੇਸ਼ ਸ਼ਰਮਾ ਨੇ ਕੋਲ ਹੋਰ ਰਕਮ ਨਾ ਹੋਣ ਕਾਰਨ ਉਨ੍ਹਾਂ ਤੋਂ ਦੋ ਦਿਨਾਂ ਦਾ ਸਮਾਂ ਮੰਗਿਆ।

ਇਹ ਵੀ ਪੜ੍ਹੋ- ਪੰਜਾਬ 'ਚ 11 ਕਤਲ ਕਰਨ ਵਾਲੇ ਸੀਰੀਅਲ ਕਿਲਰ ਨੂੰ ਲੈ ਕੇ ਸਨਸਨੀਖੇਜ਼ ਖ਼ੁਲਾਸਾ

ਜ਼ਿਕਰਯੋਗ ਹੈ ਕਿ ਠੱਗਾਂ ਵੱਲੋਂ ਜਿਨ੍ਹਾਂ 5 ਵੱਖ-ਵੱਖ ਫੋਨਾਂ ਤੋਂ ਕਾਲਿੰਗ ਕੀਤੀ ਗਈ ਸਾਰਿਆਂ ਦੀ ਡੀ. ਪੀ. ’ਤੇ ਪੁਲਸ ਦੇ ਵੱਡੇ ਅਫ਼ਸਰਾਂ ਦੇ ਫੋਟੋ ਲੱਗੇ ਹਨ। ਇਸ ਤੋਂ ਬਾਅਦ ਹੁਣ ਵੀ ਲਗਾਤਾਰ ਠੱਗਾਂ ਵੱਲੋਂ ਪੁਲਸ ਅਫ਼ਸਰਾਂ ਦੀਆਂ ਫੋਟੋ ਵਾਲੀਆਂ ਡੀ. ਪੀ. ਲੱਗੇ ਫੋਨਾਂ ਤੋਂ ਕਾਲਾਂ ਆ ਰਹੀਆਂ ਹਨ ਪਰ ਰਮੇਸ਼ ਸ਼ਰਮਾ ਫੋਨ ਨਹੀ ਚੁੱਕ ਰਹੇ।
ਇਸ ਸਬੰਧੀ ਰਮੇਸ਼ ਕੁਮਾਰ ਸ਼ਰਮਾ ਵੱਲੋਂ ਸਾਈਬਰ ਕ੍ਰਾਈਮ ਵਿਚ ਸ਼ਿਕਾਇਤ ਕਰ ਦਿੱਤੀ ਗਈ ਹੈ।  ਜ਼ਿਕਰਯੋਗ ਹੈ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਆਪਣੀ ਕਿਸਮ ਦੀ ਇਹ ਪਹਿਲੀ ਖ਼ਬਰ ਹੈ। ਜਦਕਿ ਇਸ ਸਬੰਧੀ ਰਿਜ਼ਰਵ ਬੈਂਕ ਵੱਲੋਂ ਸੋਸ਼ਲ ਮੀਡੀਆ, ਪ੍ਰਿੰਟ ਮੀਡੀਆ, ਇਲੇਕਟ੍ਰਾਨਿਕ ਮੀਡੀਆ ਰਾਹੀਂ ਲੋਕਾਂ ਨੂੰ ਲਗਾਤਾਰ ਸੁਚੇਤ ਰਹਿਣ ਲਈ ਅਤੇ ਡਿਜੀਟਲ ਅਰੈਸਟ ਤੋਂ ਸਾਵਧਾਨ ਰਹਿਣ ਲਈ ਲਗਾਤਾਰ ਅਪੀਲਾਂ ਕੀਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ- ਪੰਜਾਬ 'ਚ ਲਗਾਤਾਰ ਦੋ ਛੁੱਟੀਆਂ, ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News