ਕਸਟਮ ਵਿਭਾਗ ਦਾ ਮੁਲਾਜ਼ਮ ਬਣ ਕੇ 4 ਲੱਖ ਰੁਪਏ ਠੱਗਣ ਵਾਲੇ ਖ਼ਿਲਾਫ਼ ਪਰਚਾ ਦਰਜ
Sunday, Aug 29, 2021 - 05:13 PM (IST)
ਗੁਰਦਾਸਪੁਰ (ਹਰਮਨ) : ਥਾਣਾ ਸਿਟੀ ਦੀ ਪੁਲਸ ਨੇ ਕਸਟਮ ਵਿਭਾਗ ਦੇ ਮੁਲਾਜ਼ਮ ਬਣ ਕੇ ਇਕ ਵਿਅਕਤੀ ਨਾਲ ਕਰੀਬ 2 ਸਾਲ ਪਹਿਲਾਂ ਸਾਢੇ 4 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ਾਂ ਹੇਠ ਇਕ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਜਬਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਜਨਵਰੀ ਮਹੀਨੇ ਦਿੱਤੀ ਸ਼ਿਕਾਇਤ ਵਿਚ ਅਮਿਤ ਸ਼ਰਮਾ ਪੁੱਤਰ ਅਸ਼ਵਨੀ ਕੁਮਾਰ ਵਾਸੀ ਬਹਿਰਾਮਪੁਰ ਰੋਡ ਗੁਰਦਾਸਪੁਰ ਨੇ ਦੋਸ਼ ਲਗਾਏ ਸਨ ਕਿ ਅਕਤੂਬਰ 2019 ਵਿਚ ਉਸਦੇ ਮੋਬਾਇਲ ’ਤੇ ਫੋਨ ਕਰਕੇ ਇਕ ਵਿਅਕਤੀ ਨੇ ਆਪਣਾ ਨਾਮ ਸੁਨੀਲ ਕੁਮਾਰ ਦੱਸਦੇ ਹੋਏ ਕਿਹਾ ਕਿ ਉਹ ਕਸਟਮ ਵਿਭਾਗ ਦਾ ਮੁਲਾਜ਼ਮ ਹੈ।
ਉਕਤ ਵਿਅਕਤੀ ਨੇ ਬਿਆਨਕਰਤਾ ਨੂੰ ਕਿਹਾ ਕਿ ਦਿੱਲੀ ਏਅਰਪੋਰਟ ’ਤੇ ਉਸ ਦਾ ਪਾਰਸਲ ਆਇਆ ਹੈ। ਜੇਕਰ ਪਾਰਸਲ ਨਾ ਲਿਆ ਤਾਂ ਕਸਟਮ ਵਿਭਾਗ ਵਲੋਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਬਿਆਨਕਰਤਾ ਨੇ ਕਿਹਾ ਕਿ ਇਸ ਵਿਅਕਤੀ ਦੇ ਕਹਿਣ ’ਤੇ ਉਸ ਨੇ ਉਕਤ ਵਿਅਕਤੀ ਵੱਲੋਂ ਦਿੱਤੇ ਬੈਂਕ ਖਾਤੇ ਵਿਚ ਕੁੱਲ 4 ਲੱਖ 50 ਹਜ਼ਾਰ ਰੁਪਏ ਜਮਾ ਕਰਵਾ ਦਿੱਤੇ ਪਰ ਬਾਅਦ ਵਿਚ ਉਕਤ ਵਿਅਕਤੀ ਠੱਗ ਨਿਕਲੇ। ਪੁਲਸ ਨੇ ਇਸ ਸ਼ਿਕਾਇਤ ਦੀ ਜਾਂਚ ਕਰਕੇ ਹਰੀ ਓਮ ਨਿਸ਼ਾਦ ਪੁੱਤਰ ਵੰਸ ਦੇਵ ਵਾਸੀ 869 ਨਹਿਰੁ ਨਗਰ ਸਬਜੀ ਮੰਡੀ ਨਵੀ ਦਿੱਲੀ ਖ਼ਿਲਾਫ਼ ਧੋਖਾਧੜੀ ਨਾਲ ਸਬੰਧਿਤ ਧਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ।