ਹੁਣ ਐਪ ਰਾਹੀਂ ਟੈਕਸੀ ਬੁੱਕ ਕਰਵਾਉਣ ''ਤੇ ਗਾਹਕ ਤੈਅ ਕਰ ਸਕਣਗੇ ਕਿਰਾਇਆ

Tuesday, Oct 15, 2019 - 01:47 AM (IST)

ਹੁਣ ਐਪ ਰਾਹੀਂ ਟੈਕਸੀ ਬੁੱਕ ਕਰਵਾਉਣ ''ਤੇ ਗਾਹਕ ਤੈਅ ਕਰ ਸਕਣਗੇ ਕਿਰਾਇਆ

ਲੁਧਿਆਣਾ, (ਸਲੂਜਾ)— ਅੱਜ ਤੱਕ ਲੋਕ ਐਪ ਤੋਂ ਟੈਕਸੀ ਬੁੱਕ ਕਰਵਾ ਕੇ ਟੈਕਸੀ ਡਰਾਈਵਰ ਨੂੰ ਉਸ ਦੇ ਮੁਤਾਬਕ ਪੇਮੈਂਟ ਕਰਦੇ ਰਹੇ ਹਨ ਪਰ ਹੁਣ ਲੁਧਿਆਣਾ ਸ਼ਹਿਰ 'ਚ ਇਨ ਡਰਾਈਵਰ ਕੰਪਨੀ ਦੇ ਸੈਟ-ਯੌਰ ਆਨ ਪ੍ਰਾਈਸ ਰਾਈਡ ਹੇਲਿੰਗ ਐਪ ਦੇ ਲਾਂਚ ਹੁੰਦੇ ਹੀ ਹੁਣ ਟੈਕਸੀ ਬੁੱਕ ਕਰਵਾਉਣ ਵਾਲਾ ਗਾਹਕ ਸਫਰ ਦੀ ਦੂਰੀ ਮੁਤਾਬਕ ਟੈਕਸੀ ਚਾਲਕ ਤੋਂ ਬਾਕਾਇਦਾ ਆਉਣ-ਜਾਣ ਦਾ ਕਿਰਾਇਆ ਤੈਅ ਕਰ ਸਕਣਗੇ।
ਇਨ ਡਰਾਈਵਰ ਦੇ ਚੀਫ ਮਾਰਕੀਟਿੰਗ ਅਫਸਰ ਯੋਗੋਰ ਫੇਡੋਰੋਵ ਨੇ ਦੱਸਿਆ ਕਿ ਇਨ ਡਰਾਈਵਰ ਦਾ ਮਾਡਲ ਆਪਣੇ ਆਪ 'ਚ ਹੀ ਅਨੋਖਾ ਹੈ। ਇਹ ਐਪ ਡਰਾਈਵਰਾਂ ਅਤੇ ਗਾਹਕਾਂ ਨੂੰ ਕਿਸੇ ਦਲਾਲ ਤੋਂ ਨਿਜਾਤ ਦਿਵਾਉਣ ਦਾ ਕੰਮ ਕਰਦੇ ਹੋਏ ਦੋਵਾਂ ਵਿਚ ਅਜ਼ਾਦਾਨਾ ਤੌਰ 'ਤੇ ਗੱਲਬਾਤ ਕਰਨ ਦਾ ਮੌਕਾ ਦਿੰਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ 'ਚ ਇਹ ਪਹਿਲੀ ਅਜਿਹੀ ਐਪ ਹੈ। ਇਸ ਤੋਂ ਪਹਿਲਾਂ ਚੰਡੀਗੜ੍ਹ ਸਮੇਤ 26 ਦੇਸ਼ਾਂ ਦੇ 300 ਸ਼ਹਿਰਾਂ 'ਚ ਇਨ ਡਰਾਈਵਰ ਐਪ ਹਰ ਵਰਗ ਦੇ ਲੋਕਾਂ ਨੂੰ ਟੈਕਸੀ ਦੀ ਸਹੂਲਤ ਦਿੰਦੇ ਆ ਰਹੇ ਹਨ। ਉਨ੍ਹਾਂ ਗੱਲਬਾਤ ਦੌਰਾਨ ਇਹ ਵੀ ਸਪੱਸ਼ਟ ਕੀਤਾ ਕਿ ਜਦੋਂ ਵੀ ਕੋਈ ਗਾਹਕ ਇਸ ਐਪ ਰਾਹੀਂ ਟੈਕਸੀ ਦੀ ਬੁਕਿੰਗ ਕਰਵਾਏਗਾ ਤਾਂ ਡਰਾਈਵਰ ਗਾਹਕਾਂ ਨੂੰ ਬਿਹਤਰ ਕਿਰਾਏ ਦੀ ਪੇਸ਼ਕਸ਼ ਵੀ ਦੇ ਸਕਦੇ ਹਨ। ਪਹਿਲੇ ਫੇਜ਼ 'ਚ ਲੁਧਿਆਣਾ ਵਿਚ ਲਗਭਗ 14 ਕਿਲੋਮੀਟਰ ਦੇ ਘੇਰੇ ਅਧੀਨ ਪੈਂਦੇ ਇਲਾਕਿਆਂ ਵਿਚ ਸ਼ਾਮਲ ਕੀਤਾ ਗਿਆ ਹੈ। ਇਹ ਸਹੂਲਤ ਬਿਹਤਰ ਢੰਗ ਨਾਲ ਹਰ ਕਿਸੇ ਦੇ ਕੋਲ ਪੁੱਜੇ, ਇਸ ਲਈ 2000 ਤੋਂ ਜ਼ਿਆਦਾ ਡਰਾਈਵਰਾਂ ਦੀਆਂ ਸੇਵਾਵਾਂ ਸ਼ਹਿਰ 'ਚ ਲਈਆਂ ਗਈਆਂ ਹਨ।


author

KamalJeet Singh

Content Editor

Related News