ਦਹੀਂ ਨਾ ਦੇਣ ''ਤੇ ਭੜਕੇ ਗਾਹਕ ਨੇ ਨੌਜਵਾਨ ਦੇ ਢਿੱਡ ''ਚ ਮਾਰੇ ਚਾਕੂ

Wednesday, Mar 13, 2019 - 10:11 AM (IST)

ਦਹੀਂ ਨਾ ਦੇਣ ''ਤੇ ਭੜਕੇ ਗਾਹਕ ਨੇ ਨੌਜਵਾਨ ਦੇ ਢਿੱਡ ''ਚ ਮਾਰੇ ਚਾਕੂ

ਜਲੰਧਰ (ਸ਼ੋਰੀ) - ਬੱਸ ਅੱਡੇ ਦੇ ਗੇਟ ਨੰ. 3 ਨੇੜੇ ਸਥਿਤ ਇਕ ਢਾਬੇ 'ਤੇ ਦੇਰ ਰਾਤ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਢਾਬੇ 'ਤੇ ਖਾਣਾ ਖਾਣ ਲਈ ਆਏ ਇਕ ਗਾਹਕ ਨੇ ਢਾਬੇ 'ਤੇ ਕੰਮ ਕਰਦੇ ਇਕ ਨੌਜਵਾਨ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਗਾਹਕ ਨੇ ਨੌਜਵਾਨ 'ਤੇ ਇਹ ਹਮਲਾ ਦਹੀਂ ਨਾ ਦੇਣ 'ਤੇ ਕੀਤਾ ਸੀ। ਉਸ ਦਾ ਦੋਸ਼ ਸੀ ਕਿ ਉਸ ਨੇ ਆਪਣੇ ਖਾਣੇ ਦੇ ਆਰਡਰ 'ਚ ਦਹੀ ਮੰਗਿਆ ਸੀ ਜੋ ਉਸ ਨੂੰ ਨਹੀਂ ਦਿੱਤਾ ਗਿਆ। ਭੜਕੇ ਹੋਏ ਗਾਹਕ ਨੇ ਢਾਬੇ 'ਤੇ ਹੀ ਪਿਆ ਹੋਇਆ ਚਾਕੂ ਉਠਾਇਆ ਤੇ ਪ੍ਰਵਾਸੀ ਨੌਜਵਾਨ ਦੇ ਢਿੱਡ 'ਚ 2 ਵਾਰ ਕਰ ਦਿੱਤੇ। 

ਇਹ ਹਮਲੇ ਤੋਂ ਬਾਅਦ ਖੂਨ ਨਾਲ ਲਥਪਥ ਉਮੇਸ਼ ਦਾਸ ਪੁੱਤਰ ਰਾਮਗਿਰੀ ਨੂੰ ਮੌਕੇ 'ਤੇ ਮੌਜੂਦ ਲੋਕਾਂ ਨੇ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਅਤੇ ਉਸ 'ਤੇ ਹਮਲਾ ਕਰਨ ਵਾਲਾ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਬੱਸ ਅੱਡੇ ਪੁਲਸ ਚੌਕੀ ਨੇ ਗੰਭੀਰ ਜ਼ਖਮੀ ਨੌਜਵਾਨ ਉਮੇਸ਼ ਦਾਸ ਦੇ ਬਿਆਨ ਲੈ ਲਏ ਹਨ। ਫਰਾਰ ਹੋਏ ਹਮਲਾਵਰ ਦੀ ਭਾਲ ਕੀਤੀ ਜਾ ਰਹੀ ਹੈ। ਜ਼ਖਮੀ ਦਾ ਕਹਿਣਾ ਹੈ ਕਿ ਗਾਹਕ ਸ਼ਰਾਬ ਦੇ ਨਸ਼ੇ 'ਚ ਸੀ, ਜਿਸ ਕਾਰਨ ਉਸ ਨੇ ਉਮੇਸ਼ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ।


author

rajwinder kaur

Content Editor

Related News