ਪਤਨੀ ਨੂੰ ਪਸੰਦ ਨਹੀਂ ਕਰਦਾ ਸੀ ਪਤੀ, ਪਹਿਲਾਂ ਲਗਾਇਆ ਕਰੰਟ, ਫਿਰ ਘੁੱਟਿਆ ਗਲਾ

08/04/2019 5:44:53 PM

ਸੰਗਰੂਰ—ਸ਼ਿਵਮ ਕਾਲੋਨੀ 'ਚ ਰਹਿਣ ਵਾਲਾ ਪ੍ਰਮੋਦ ਸ਼ਾਹ ਆਪਣੀ ਪਤਨੀ ਆਰਤੀ ਕੁਮਾਰੀ ਨੂੰ ਪਸੰਦ ਨਹੀਂ ਕਰਦਾ ਸੀ, ਇਸ ਲਈ ਪਹਿਲਾਂ ਉਸ ਨੂੰ ਕਰੰਟ ਲਗਾਇਆ, ਨਹੀਂ ਮਰੀ ਤਾਂ ਗਲ ਘੁੱਟ ਕੇ ਮਾਰ ਦਿੱਤਾ। ਇਸ ਕੰਮ 'ਚ ਦੋਸ਼ੀ ਦਾ ਭਰਾ ਅਤੇ ਉਸ ਦੀ ਭਾਬੀ ਨੇ ਵੀ ਉਸ ਦਾ ਸਾਥ ਦਿੱਤਾ, ਕਿਉਂਕਿ ਉਨ੍ਹਾਂ ਦੀ ਨਜ਼ਰ ਭਰਾ ਦੀ ਕਮਾਈ 'ਤੇ ਸੀ। ਇੰਨਾ ਹੀ ਨਹੀਂ ਹੱਤਿਆ ਦੇ ਬਾਅਦ ਦੋਸ਼ੀਆਂ ਨੇ ਅਣਜਾਣ ਵਿਅਕਤੀਆਂ ਵਲੋਂ ਹੱਤਿਆ ਦਾ ਡਰਾਮਾ ਤੱਕ ਰਚਿਆ। ਪੁਲਸ ਨੇ ਆਰਤੀ ਦੇ ਪਿਤਾ ਦੀ ਸ਼ਿਕਾਇਤ 'ਤੇ ਮ੍ਰਿਤਕਾ ਦੇ ਪਤੀ, ਜੇਠ ਅਤੇ ਜੇਠਾਣੀ 'ਤੇ ਹੱਤਿਆ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਵੀਰਵਾਰ ਰਾਤ ਨੂੰ ਸ਼ਿਵਮ ਕਾਲੋਨੀ ਦੇ ਇਕ ਘਰ ਦੇ ਵਰਾਂਡੇ ਤੋਂ ਆਰਤੀ ਦੀ ਲਾਸ਼ ਬਰਾਮਦ ਕੀਤੀ ਸੀ। ਘਟਨਾ ਦੀ ਸੂਚਨਾ ਮ੍ਰਿਤਕਾ ਦੇ ਰਿਸ਼ਤੇਦਾਰਾਂ ਨੂੰ ਦਿੱਤੀ ਗਈ ਸੀ, ਜੋ ਕਿ ਸ਼ਨੀਵਾਰ ਸਵੇਰੇ ਸੰਗਰੂਰ ਪਹੁੰਚੇ।

ਮ੍ਰਿਤਕਾ ਦੇ ਗਲੇ ਅਤੇ ਮੂੰਹ 'ਤੇ ਨੀਲ ਦੇ ਨਿਸ਼ਾਨ ਸੀ। ਝਾਰਖੰਡ ਦੇ ਗੋੜਾ ਜ਼ਿਲੇ ਦੇ ਪਿੰਡ ਭਾਂਝਪੁਰ ਨਿਵਾਸੀ ਗੋਪਾਲ ਸ਼ਾਹ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਕਿ ਉਸ ਦੀ ਧੀ ਆਰਤੀ ਕੁਮਾਰੀ (22) ਦਾ ਵਿਆਹ 2 ਸਾਲ ਪਹਿਲਾਂ ਬਿਹਾਰ ਦੇ ਪਿੰਡ ਘਨੌਰੀ ਨਿਵਾਸੀ ਪ੍ਰਮੋਦ ਸ਼ਾਹ ਨਾਲ ਕੀਤਾ ਗਿਆ ਸੀ। ਦੋਵੇਂ ਇਸ ਸਮੇਂ ਸੰਗਰੂਰ ਦੀ ਸ਼ਿਵਮ ਕਾਲੋਨੀ 'ਚ ਰਹਿੰਦੇ ਸਨ। ਧੀ ਦੇ ਕੋਲ 8 ਮਹੀਨੇ ਦੀ ਬੱਚੀ ਪ੍ਰਤਿਗਿਆ ਵੀ ਹੈ। ਮਕਾਨ ਦੇ ਦੂਜੇ ਕਮਰੇ 'ਚ ਪ੍ਰਮੋਦ ਦਾ ਭਰਾ ਵਿਨੋਦ ਸ਼ਾਹ ਆਪਣੇ ਪਰਿਵਾਰ ਦੇ ਨਾਲ ਰਹਿੰਦਾ ਹੈ। ਆਰਤੀ ਅਕਸਰ ਹੀ ਪੇਕੇ ਫੋਨ 'ਤੇ ਦੱਸਦੀ ਸੀ ਕਿ ਉਸ ਦਾ ਪ੍ਰਤੀ ਪ੍ਰਮੋਦ, ਜੇਠ  ਵਿਨੋਦ ਸ਼ਾਹ ਅਤੇ ਉਸ ਦੀ ਪਤਨੀ ਸੋਨੀ ਦੇਵੀ ਛੋਟੀ-ਛੋਟੀ ਗੱਲ ਨੂੰ ਲੈ ਕੇ ਉਸ ਨਾਲ ਝਗੜਾ ਕਰਦੇ ਸੀ। ਪ੍ਰਮੋਦ ਨੇ ਕਈ ਵਾਰ ਉਸ ਦੇ ਨਾਲ ਮਾਰਕੁੱਟ ਵੀ ਕੀਤੀ ਸੀ। ਜਿਸ ਕਾਰਨ ਪ੍ਰਮੋਦ ਨੂੰ ਕਈ ਵਾਰ ਸਮਝਾਇਆ ਵੀ ਗਿਆ ਸੀ। ਕੁਝ ਦਿਨ ਪਹਿਲਾਂ ਆਰਤੀ ਨੇ ਘਰ ਫੋਨ ਕਰਕੇ ਦੱਸਿਆ ਸੀ ਕਿ ਪ੍ਰਮੋਦ ਅਤੇ ਉਸ ਦਾ ਭਰਾ ਅਤੇ ਭਾਬੀ ਦੇ ਕਹਿਣ 'ਤੇ ਮਾਰਨ 'ਤੇ ਤੁਲਿਆ ਹੋਇਆ ਹੈ। 1 ਅਗਸਤ ਨੂੰ ਉਨ੍ਹਾਂ ਨੂੰ ਪਤਾ ਚੱਲਿਆ ਕਿ ਪ੍ਰਮੋਦ ਨੇ ਭਰਾ ਅਤੇ ਭਾਬੀ ਦੇ ਕਹਿਣ 'ਤੇ ਆਰਤੀ ਨੂੰ ਜਾਨ ਤੋਂ ਮਾਰ ਦਿੱਤਾ ਹੈ। ਜਿਸ ਦੇ ਬਾਅਦ ਉਹ ਆਪਣੇ ਰਿਸ਼ਤੇਦਾਰਾਂ  ਦੇ ਨਾਲ ਸ਼ਿਵਮ ਕਾਲੋਨੀ ਪਹੁੰਚੇ।

3 ਦਿਨ ਤੋਂ ਮਾਂ ਦੀ ਗੋਦ ਨਾ ਮਿਲਣ 'ਤੇ 8 ਮਹੀਨੇ ਦੀ ਪ੍ਰਤਿਗਿਆ ਦਾ ਰੋ-ਰੋ ਕੇ ਬੁਰਾ ਹਾਲ
ਮਾਂ ਦੀ ਗੋਦ ਤੋਂ ਤਿੰਨ ਦਿਨ ਤੋਂ ਦੂਰ 8 ਮਹੀਨੇ ਦੀ ਧੀ ਪ੍ਰਤਿਗਿਆ ਦਾ ਰੋ-ਰੋ ਕੇ ਬੁਰਾ ਹਾਲ ਸੀ। ਉਸ ਨੂੰ ਨਹੀਂ ਪਤਾ ਕਿ ਮਾਂ ਦਾ ਸਾਇਆ ਸਿਰ ਤੋਂ ਉੱਠ ਚੁੱਕਾ ਹੈ, ਪਰ ਤਿੰਨ ਦਿਨ ਤੋਂ ਮਾਂ ਦੀ ਗੋਦ ਨਸੀਬ ਨਾ ਹੋਣ ਦੇ ਕਾਰਨ ਪ੍ਰਤਿਗਿਆ ਚੁੱਪ ਨਹੀਂ ਹੋ ਰਹੀ ਸੀ। ਹਾਲਾਂਕਿ ਦੋਸ਼ੀ ਜੇਠਾਣੀ ਮੌਕੇ 'ਤੇ ਬੱਚੀ ਨੂੰ ਸੰਭਾਲ ਰਹੀ ਸੀ ਅਤੇ ਖੁਦ ਵੀ ਰੋ ਕੇ ਘਟਨਾ 'ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਪਰ ਹੱਤਿਆ ਦਾ ਦੋਸ਼ ਲਗਾਉਣ ਦੇ ਬਾਅਦ ਮੌਕੇ ਤੇ ਫਰਾਰ ਹੋ ਗਈ।
 

'ਤੇ ਹੱਤਿਆ ਕਰਨ ਦਾ ਰਚਿਆ ਡਰਾਮਾ
ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਦੋਸ਼ੀਆਂ ਨੇ ਪੂਰੀ ਸਾਜਿਸ਼ ਦੇ ਤਹਿਤ ਆਰਤੀ ਦੀ ਹੱਤਿਆ ਕੀਤੀ ਹੈ, ਜਿਸ ਦੇ ਬਾਅਦ ਦੋਸ਼ੀ ਜਾਣਬੁੱਝ ਕੇ ਡਰਾਮਾ ਰਚਣ ਦੇ ਕਾਰਨ ਆਪਣੇ ਕੰਮ 'ਤੇ ਚਲੇ ਗਏ। ਸ਼ਾਮ ਨੂੰ ਵਾਪਸ ਆ ਕੇ ਆਰਤੀ ਦੀ ਅਣਜਾਣ ਲੋਕਾਂ ਵਲੋਂ ਹੱਤਿਆ ਦਾ ਰੌਲਾ ਪਾ ਦਿੱਤਾ।


Shyna

Content Editor

Related News