ਲੁਧਿਆਣਾ : ਕਰਫਿਊ ਦੌਰਾਨ ਢਿੱਲ ਮਿਲਣ ''ਤੇ ਲੋਕਾਂ ਨੇ ਖਰੀਦਿਆ ਸਮਾਨ, ਵਰਤੀ ਪੂਰੀ ਸਾਵਧਾਨੀ

Tuesday, Mar 24, 2020 - 02:20 PM (IST)

ਲੁਧਿਆਣਾ (ਨਰਿੰਦਰ) : ਪੰਜਾਬ ਅੰਦਰ ਲੱਗੇ ਕਰਫਿਊ ਦੌਰਾਨ ਲੁਧਿਆਣਾ ਸ਼ਹਿਰ 'ਚ ਲੋਕਾਂ ਨੂੰ ਸਵੇਰ ਦੇ ਸਮੇਂ ਢਿੱਲ ਦਿੱਤੀ ਗਈ ਤਾਂ ਲੋਕਾਂ ਨੇ ਆਪਣੀਆਂ ਖਾਣ-ਪੀਣ ਦੀਆਂ ਚੀਜ਼ਾਂ ਖਰੀਦ ਲਈਆਂ। ਇਸ ਦੌਰਾਨ ਦੁਕਾਨਦਾਰ ਵੀ ਸਾਵਧਾਨੀ ਵਰਤਦੇ ਹੋਏ ਦਿਖਾਈ ਦਿੱਤੇ। ਦੁਕਾਨਦਾਰਾਂ ਵਲੋਂ ਇਕ-ਇਕ ਕਰਕੇ ਗਾਹਕਾਂ ਨੂੰ ਅੰਦਰ ਆਉਣ ਦਿੱਤਾ ਗਿਆ ਅਤੇ ਲੋੜ ਮੁਤਾਬਕ ਸਮਾਨ ਦਿੱਤਾ ਗਿਆ। ਸ਼ਹਿਰ 'ਚ ਦੁਪਹਿਰ ਦੇ ਸਮੇਂ ਮੀਂਹ ਸ਼ੁਰੂ ਹੋ ਗਿਆ, ਜਿਸ ਕਾਰਨ ਲੋਕ ਘਰਾਂ ਅੰਦਰ ਹੀ ਵੜੇ ਰਹੇ। ਪੁਲਸ ਪਾਰਟੀਆਂ ਵੀ ਡਿਊਟੀ ਨਿਭਾਅ ਰਹੇ ਮੁਲਾਜ਼ਮਾਂ ਤੱਕ ਖਾਣਾ ਪਹੁੰਚਾਉਂਦੀਆਂ ਦਿਖਾਈ ਦਿੱਤੀਆਂ।

ਇਹ ਵੀ ਪੜ੍ਹੋ : ਮਾਲਵੇ 'ਚ ਕਰਫਿਊ ਜਾਰੀ, ਵੇਰਕਾ ਦੀ ਵੈਨ ਘਰ-ਘਰ ਪਹੁੰਚਾ ਰਹੀ ਲੋੜ ਦੀਆਂ ਚੀਜ਼ਾਂ

PunjabKesari
ਕੋਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ 'ਚ ਮੁਕੰਮਲ ਕਰਫਿਊ ਐਲਾਨਿਆ ਗਿਆ ਹੈ, ਜਿਸ ਦੀ ਪਾਲਣਾ ਵੀ ਸਖਤੀ ਨਾਲ ਕਰਵਾਈ ਜਾ ਰਹੀ ਹੈ। ਇਸੇ ਦੇ ਚੱਲਦਿਆਂ ਅੱਜ ਸਵੇਰੇ ਜੋ ਜ਼ਰੂਰੀ ਵਸਤਾਂ ਜਾਂ ਸਬਜ਼ੀਆਂ ਦੀਆਂ ਦੁਕਾਨਾਂ ਖੁੱਲ੍ਹੀਆਂ, ਲੋਕਾਂ ਨੇ ਉੱਥੋਂ ਜੰਮ ਕੇ ਖਰੀਦਦਾਰੀ ਕੀਤੀ। ਦੁਕਾਨਦਾਰਾਂ ਨੇ ਕਿਹਾ ਕਿ ਪਿੱਛੋਂ ਸਮਾਨ ਨਹੀਂ ਆ ਰਿਹਾ ਪਰ ਉਨ੍ਹਾਂ ਦੀਆਂ ਦੁਕਾਨਾਂ 'ਚ ਜੋ ਵੀ ਸਾਮਾਨ ਸੀ, ਉਸ ਨੂੰ ਰੈਗੂਲਰ ਕੀਮਤਾਂ 'ਤੇ ਹੀ ਅੱਗੇ ਵੇਚ ਰਹੇ ਸਨ। ਉਨ੍ਹਾਂ ਕਿਹਾ ਕਿ ਗਾਹਕਾਂ ਨੂੰ ਇੱਕ ਮੀਟਰ ਤੱਕ ਦੀ ਦੂਰੀ ਬਣਾ ਕੇ ਹੀ ਸਾਮਾਨ ਖਰੀਦਿਆ ਵੇਚਿਆ ਜਾ ਰਿਹਾ ਹੈ। ਸਾਮਾਨ ਖਰੀਦਣ ਆਏ ਗਾਹਕਾਂ ਨੇ ਵੀ ਦੱਸਿਆ ਕਿ ਦੁਕਾਨਦਾਰ ਬਿਨਾਂ ਮਾਸਕ ਤੋਂ ਉਨਾਂ ਨੂੰ ਸਾਮਾਨ ਨਹੀਂ ਦੇ ਰਹੇ ਅਤੇ ਜੋ ਸਾਮਾਨ ਦੁਕਾਨਾਂ 'ਤੇ ਮਿਲ ਰਿਹਾ ਹੈ, ਉਹ ਰੈਗੂਲਰ ਕੀਮਤਾਂ 'ਤੇ ਹੀ ਹੈ।

ਇਹ ਵੀ ਪੜ੍ਹੋ : 'ਕੋਰੋਨਾ ਵਾਇਰਸ' : ਜਾਣੋ 'ਮੋਹਾਲੀ' 'ਚ ਕਰਫਿਊ ਦੌਰਾਨ ਕਿਹੜੇ ਸਮੇਂ ਮਿਲੇਗੀ 'ਢਿੱਲ'


Babita

Content Editor

Related News