ਤੰਬਾਕੂ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਚਲਾਨ

Monday, Oct 02, 2017 - 07:42 AM (IST)

ਤੰਬਾਕੂ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਚਲਾਨ

ਤਰਨਤਾਰਨ,  (ਆਹਲੂਵਾਲੀਆ)   ਤੰਬਾਕੂ ਕੰਟਰੋਲ ਐਕਟ 2003 ਨੂੰ ਸਖਤੀ ਨਾਲ ਲਾਗੂ ਕਰਨ ਲਈ ਲੋਕਾਂ ਨੂੰ ਤੰਬਾਕੂਨੋਸ਼ੀ ਦੇ ਬੁਰੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।
 ਇਸ ਤਹਿਤ ਅੱਜ ਜ਼ਿਲਾ ਸਿਹਤ ਅਫਸਰ ਡਾ. ਰਜਿੰਦਰਪਾਲ ਸਿੰਘ ਦੀ ਅਗਵਾਈ ਹੇਠ ਡਿਪਟੀ ਮਾਸ ਮੀਡੀਆ ਅਫਸਰ ਡਾ. ਰਜਿੰਦਰਪਾਲ ਦੀ ਅਗਵਾਈ ਹੇਠ ਡਿਪਟੀ ਮਾਸ ਮੀਡੀਆ ਅਫਸਰ ਸੁਖਵੰਤ ਸਿੰਘ ਸਿੱਧੂ, ਗੁਰਵੇਲ ਚੰਦ ਕੋਆਰਡੀਨੇਟਰ ਤੇ ਅਜੀਤ ਸਿੰਘ ਦੀ ਟੀਮ ਨੇ ਤਰਨਤਾਰਨ ਸ਼ਹਿਰ ਦੇ ਬੱਸ ਸਟੈਂਡ, ਰੇਲਵੇ ਸਟੇਸ਼ਨ ਤੇ ਹੋਰ ਵੱਖ-ਵੱਖ ਜਨਤਕ ਥਾਵਾਂ 'ਤੇ ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟ ਕੇ ਮੌਕੇ 'ਤੇ ਹੀ ਜੁਰਮਾਨੇ ਵਸੂਲ ਕੀਤੇ। ਉਨ੍ਹਾਂ ਤੰਬਾਕੂ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਤੰਬਾਕੂ ਦਾ ਸੇਵਨ ਇਕ ਬੁਰਾ ਨਸ਼ਾ ਹੈ ਤੇ ਇਸ ਨਾਲ ਮੂੰਹ ਦਾ ਕੈਂਸਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦਾ ਟੀਚਾ ਜ਼ਿਲਾ ਤਰਨਤਾਰਨ ਨੂੰ ਪੂਰੀ ਤਰ੍ਹਾਂ ਤੰਬਾਕੂ ਮੁਕਤ ਕਰਨਾ ਹੈ। ਜ਼ਿਲਾ ਸਿਹਤ ਅਫਸਰ ਡਾ. ਰਜਿੰਦਰਪਾਲ ਨੇ ਆਖਿਆ ਕਿ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ। 


Related News