ਚੰਡੀਗੜ੍ਹ ’ਚ CTU ਦੀ ਬੱਸ ਸੇਵਾ ਰਹੇਗੀ ਬੰਦ, ਲੌਂਗ ਰੂਟ ਲਈ ਵੀ ਨਹੀਂ ਚੱਲਣਗੀਆਂ ਬੱਸਾਂ, ਜਾਣੋ ਵਜ੍ਹਾ

10/06/2022 4:06:21 AM

ਚੰਡੀਗੜ੍ਹ (ਰਾਜਿੰਦਰ) : 7 ਅਤੇ 8 ਅਕਤੂਬਰ ਨੂੰ ਸਵੇਰੇ 10.30 ਤੋਂ ਰਾਤ 8 ਵਜੇ ਤੱਕ ਟ੍ਰਾਈਸਿਟੀ ਵਿਚ ਸੀ. ਟੀ. ਯੂ. ਬੱਸ ਸੇਵਾ ਪ੍ਰਭਾਵਿਤ ਹੋਵੇਗੀ ਕਿਉਂਕਿ ਏਅਰ ਸ਼ੋਅ ਦੀ ਸ਼ਟਲ ਸਰਵਿਸ ਲਈ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਦੀਆਂ 400 ਬੱਸਾਂ ਤਾਇਨਾਤ ਕੀਤੀਆਂ ਜਾ ਰਹੀਆਂ ਹਨ। ਇਹ ਸਾਰੀਆਂ ਬੱਸਾਂ ਏਅਰ ਸ਼ੋਅ ਵਿਚ ਲੋਕਾਂ ਨੂੰ ਲਿਜਾਣ ਵਿਚ ਰੁੱਝੀਆਂ ਰਹਿਣਗੀਆਂ। ਸਵੇਰੇ 10.30 ਅਤੇ ਸ਼ਾਮ 8 ਵਜੇ ਤੋਂ ਪਹਿਲਾਂ ਸੀ. ਟੀ. ਯੂ. ਦੀਆਂ ਬੱਸਾਂ ਦੀ ਸੇਵਾ ਆਮ ਵਾਂਗ ਜਾਰੀ ਰਹੇਗੀ। ਇਸ ਸਬੰਧੀ ਡਾਇਰੈਕਟਰ ਟਰਾਂਸਪੋਰਟ ਪ੍ਰਦੁਮਨ ਸਿੰਘ ਨੇ ਦੱਸਿਆ ਕਿ ਦੋਵੇਂ ਦਿਨ ਸੀ. ਟੀ. ਯੂ. ਦੀ ਬੱਸ ਸੇਵਾ ਪ੍ਰਭਾਵਿਤ ਰਹੇਗੀ ਕਿਉਂਕਿ ਏਅਰ ਸ਼ੋਅ ਵਿਚ 400 ਬੱਸਾਂ ਤਾਇਨਾਤ ਕੀਤੀਆਂ ਜਾ ਰਹੀਆਂ ਹਨ। ਸ਼ਹਿਰ 'ਚ ਜ਼ਿਆਦਾਤਰ ਇਲੈਕਟ੍ਰਿਕ ਬੱਸਾਂ ਚੱਲਣਗੀਆਂ, ਜਦੋਂ ਕਿ ਕੁਝ ਇਲੈਕਟ੍ਰਿਕ ਬੱਸਾਂ ਵੀ. ਆਈ. ਪੀ. ਡਿਊਟੀ ਲਈ ਤਾਇਨਾਤ ਕੀਤੀਆਂ ਗਈਆਂ ਹਨ। ਬੱਸ ਸੇਵਾ ਸਾਰ ਦਿਨ ਪ੍ਰਭਾਵਿਤ ਰਹੇਗੀ।

ਇਹ ਵੀ ਪੜ੍ਹੋ : ਬਾਹਾਂ 'ਚ ਚੂੜਾ, ਹੱਥਾਂ 'ਚ ਪੈਟਰੋਲ ਦੀਆਂ ਬੋਤਲਾਂ ਫੜ ਟੈਂਕੀ 'ਤੇ ਚੜ੍ਹ ਗਈਆਂ PTI Teachers

ਪ੍ਰਸ਼ਾਸਨ ਨੇ ਲੋਕਾਂ ਨੂੰ ਇਸ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਸੀ. ਟੀ. ਯੂ. ਦੀਆਂ ਬੱਸਾਂ ਸਵੇਰੇ 11 ਵਜੇ ਤੋਂ ਲੋਕਾਂ ਨੂੰ ਉਨ੍ਹਾਂ ਦੇ ਪਿੱਕਅਪ ਪੁਆਇੰਟ ਤੋਂ ਸੁਖਨਾ ਝੀਲ ਤੱਕ ਛੱਡਣ ਦਾ ਕੰਮ ਸ਼ੁਰੂ ਕਰ ਦੇਣਗੀਆਂ। ਇਸ ਲਈ ਸ਼ਹਿਰ ਵਿਚ ਆਮ ਦਿਨਾਂ ਵਾਂਗ ਸੀ. ਟੀ. ਯੂ. ਦੀਆਂ ਬੱਸਾਂ ਨਹੀਂ ਚੱਲਣਗੀਆਂ। ਇਸ ਤੋਂ ਇਲਾਵਾ ਸੀ. ਟੀ. ਯੂ. ਦੀਆਂ ਕਈ ਬੱਸਾਂ ਵੀ ਲੰਬੇ ਰੂਟਾਂ ’ਤੇ ਨਹੀਂ ਚੱਲਣਗੀਆਂ। ਪ੍ਰਸ਼ਾਸਨ ਵੱਲੋਂ ਇਹ ਬੱਸ ਸੇਵਾ ਦੀ ਸਹੂਲਤ ਲੋਕਾਂ ਨੂੰ 20 ਰੁਪਏ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਸੁਖਨਾ ਝੀਲ ਦੇ ਆਲੇ-ਦੁਆਲੇ ਟ੍ਰੈਫਿਕ ਦੀ ਸਮੱਸਿਆ ਨਾ ਆਵੇ, ਜਿਸ ਕਾਰਨ ਲੋਕਾਂ ਦੇ ਵਾਹਨ ਪਾਰਕ ਕਰਨ ਲਈ ਪਾਰਕਿੰਗ ਸਥਾਨ ਅਤੇ ਪਿੱਕਅਪ ਪੁਆਇੰਟ ਨਿਰਧਾਰਿਤ ਕੀਤੇ ਗਏ ਹਨ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News