ਰਜਵਾਹੇ ''ਚ ਪਿਆ 15 ਫੁੱਟ ਪਾੜ, 50 ਏਕੜ ਝੋਨੇ ਦੀ ਫਸਲ ''ਤੇ ਫਿਰਿਆ ਪਾਣੀ
Saturday, Jul 27, 2024 - 04:18 PM (IST)

ਬਾਘਾਪੁਰਾਣਾ (ਅਜੇ ਅਗਰਵਾਲ) : ਜ਼ਿਲ੍ਹਾ ਮੋਗਾ ਦੇ ਸਬ ਡਵੀਜ਼ਨ ਬਾਘਾਪੁਰਾਣਾ ਦੇ ਨੇੜਲੇ ਪਿੰਡਾਂ ਮੰਡੀਰ ਵਿਖੇ ਪੁੱਲ ਦੇ ਨਾਲ ਅੱਜ ਕਰੀਬ 12 ਵਜੇ ਰਜਵਾਹੇ ਵਿਚ 15 ਫੁੱਟ ਪਾੜ ਪੈ ਜਾਣ ਕਰਕੇ ਕਰੀਬ 50 ਏਕੜ ਤੋਂ ਵੱਧ ਝੋਨੇ ਦੀ ਫਸਲ 'ਤੇ ਪਾਣੀ ਫਿਰ ਗਿਆ। ਮੌਕੇ 'ਤੇ ਮੌਜੂਦ ਕਿਸਾਨਾਂ ਨੇ ਦੱਸਿਆ ਕਿ ਵਿਭਾਗ ਵੱਲੋਂ ਰਜਵਾਹੇ ਦੀ ਪੱਟਰੀ ਵੱਲ ਧਿਆਨ ਨਾ ਦੇਣ ਕਰਕੇ ਇਹ ਪਾੜ ਪਿਆ ਹੈ ਜਿਸ ਕਰਕੇ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਰਜਵਾਹੇ ਦੀ ਪੱਟੜੀ ਜਗ੍ਹਾ ਜਗ੍ਹਾ ਕੰਡਮ ਹੋ ਚੁੱਕੀ ਹੈ। ਜੇਕਰ ਵਿਭਾਗ ਨੇ ਧਿਆਨ ਨਾ ਦਿੱਤਾ ਤਾਂ ਕਿਸੇ ਵੇਲੇ ਵੀ ਹੋਰ ਜਗ੍ਹਾ ਤੋਂ ਟੁੱਟ ਸਕਦੀ ਹੈ।