ਹਰੀਕੇ ਹੈੱਡ ਵਰਕਸ ਦੀ ਫਿਰੋਜ਼ਪੁਰ ਫੀਡਰ ਨਹਿਰ ''ਚ ਫਸਿਆ ਘੜਿਆਲ, ਲੋਕ ਲੈ ਰਹੇ ਸੈਲਫੀਆਂ

Saturday, Sep 09, 2023 - 07:19 PM (IST)

ਹਰੀਕੇ ਹੈੱਡ ਵਰਕਸ ਦੀ ਫਿਰੋਜ਼ਪੁਰ ਫੀਡਰ ਨਹਿਰ ''ਚ ਫਸਿਆ ਘੜਿਆਲ, ਲੋਕ ਲੈ ਰਹੇ ਸੈਲਫੀਆਂ

ਹਰੀਕੇ ਪੱਤਣ (ਲਵਲੀ) : ਬਿਆਸ ਦਰਿਆ ਤੋਂ ਰੁੜ੍ਹ ਕੇ 10 ਫੁੱਟ ਦਾ ਇਕ ਘੜਿਆਲ ਹਰੀਕੇ ਹੈੱਡ ਵਰਕਸ ਦੇ ਫਿਰੋਜ਼ਪੁਰ ਫੀਡਰ ਨਹਿਰ 'ਚ ਆ ਫਸਿਆ ਹੈ। ਇਸ ਘੜਿਆਲ ਨਾਲ ਲੋਕਾਂ ਵੱਲੋਂ ਸੈਲਫੀਆਂ ਲਈਆਂ ਜਾ ਰਹੀਆਂ ਹਨ। ਇਸ ਸਬੰਧੀ ਮੌਕੇ 'ਤੇ ਦੇਖਿਆ ਗਿਆ ਕਿ ਇਹ ਮੱਗਰਮੱਛ ਦੀ ਇਕ ਪ੍ਰਜਾਤੀ ਘੜਿਆਲ ਹੈ, ਜੋ ਕਿ ਬਿਆਸ ਦਰਿਆ ਤੋਂ ਰੁੜ੍ਹ ਕੇ ਹਰੀਕੇ ਹੈੱਡ ਵਰਕਸ ਦੇ ਫਿਰੋਜ਼ਪੁਰ ਫੀਡਰ ਨਹਿਰ ਵਿੱਚ ਆ ਫਸਿਆ ਹੈ, ਜੋ ਅੱਜ ਨਹਿਰ ਦੇ-ਕੰਢੇ ਕੰਢੇ ਤੈਰਦਾ ਆਮ ਨਜ਼ਰ ਆ ਰਿਹਾ ਹੈ। ਲੋਕਾਂ ਵੱਲੋਂ ਇਸ ਦੀਆਂ ਸੈਲਫੀਆਂ ਖਿੱਚ ਦਾ ਕੇਂਦਰ ਬਣ ਰਹੀਆਂ ਹਨ।

ਇਹ ਵੀ ਪੜ੍ਹੋ : Breaking News: ਡੇਰਾ ਬਾਬਾ ਨਾਨਕ ਨੇੜੇ ਪੁਲਸ ਤੇ ਗੈਂਗਸਟਰਾਂ ਵਿਚਾਲੇ ਹੋਈ ਫਾਇਰਿੰਗ, 5 ਗ੍ਰਿਫ਼ਤਾਰ

PunjabKesari

ਦੱਸਣਯੋਗ ਹੈ ਕਿ ਇਕ ਪ੍ਰਜਾਤੀ ਘੜਿਆਲ ਨੂੰ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਵਿਸ਼ਵ ਪ੍ਰਸਿੱਧ ਝੀਲ ਹਰੀਕੇ 'ਚ ਘੜਿਆਲ ਛੱਡਣ ਦੀ ਯੋਜਨਾ ਤਹਿਤ ਸਾਲ 2017-18 'ਚ 94 ਘੜਿਆਲ ਹਰੀਕੇ-ਬਿਆਸ ਦਰਿਆ 'ਚ ਛੱਡੇ ਗਏ ਸਨ। ਇਹ ਜੀਵ ਸੂਰਜ ਦੀਆਂ ਕਿਰਨਾਂ ਦਾ ਆਨੰਦ ਲੈਣ ਅਤੇ ਆਂਡੇ ਦੇਣ ਸਮੇਂ ਪਾਣੀ 'ਚੋਂ ਬਾਹਰ ਆਉਂਦੇ ਹਨ। ਇਸ ਦੀਆਂ ਲੱਤਾਂ ਕਮਜ਼ੋਰ ਹੁੰਦੀਆਂ ਹਨ। ਇਹ ਆਪਣਾ ਭਾਰ ਨਹੀਂ ਚੁੱਕ ਸਕਦਾ, ਜਿਸ ਕਰਕੇ ਜ਼ਮੀਨ 'ਤੇ ਰੀਂਗ ਕੇ ਚੱਲਦਾ ਹੈ ਪਰ ਪਾਣੀ 'ਚ ਪੂਰੀ ਤਾਕਤ ਨਾਲ ਚੱਲਣ ਦੇ ਸਮੱਰਥ ਹੁੰਦਾ ਹੈ। ਘੜਿਆਲ ਆਮ ਤੌਰ 'ਤੇ ਸ਼ਾਂਤ ਹੁੰਦੇ ਹਨ। ਇਹ ਮੱਛੀ ਅਤੇ ਪੂੰਗ ਖਾਂਦਾ ਹੈ। ਘੜਿਆਲ ਕਿਸੇ ਨੂੰ ਕੁਝ ਨਹੀਂ ਕਹਿੰਦਾ। ਇਸ ਦਾ ਮੂੰਹ ਲੰਬਾ ਹੁੰਦਾ ਹੈ। ਇਸ ਪ੍ਰਜਾਤੀ ਨੂੰ ਵੱਡਾ ਹੋਣ 'ਚ 15 ਸਾਲ ਲੱਗ ਜਾਂਦੇ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News