ਚੰਡੀਗੜ੍ਹ : ਦੋਹਾਂ ਹੱਥਾਂ ''ਚ ਪਿਸਤੌਲ ਲੈ ਬੰਦਾ ਮਾਰਨ ਪੁੱਜਾ ਲਾਰੈਂਸ ਦਾ ਗੁਰਗਾ, CCTV ''ਚ ਕੈਦ

10/13/2020 12:03:48 PM

ਚੰਡੀਗੜ੍ਹ (ਸੁਸ਼ੀਲ, ਕੁਲਦੀਪ) : ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਮੌਂਟੀ ਸ਼ਾਹ ਐਤਵਾਰ ਦੇਰ ਸ਼ਾਮ ਹੱਥਾਂ 'ਚ ਪਿਸਤੌਲ ਲੈ ਕੇ ਸੋਨੂ ਸ਼ਾਹ ਕਤਲ ਮਾਮਲੇ 'ਚ ਗਵਾਹ ਉਸ ਦੇ ਭਰਾ ਪਰਵੀਨ ਅਤੇ ਤੀਰਥ ਨੂੰ ਮਾਮਲੇ 'ਚ ਗਵਾਹੀ ਦੇਣ ’ਤੇ ਜਾਨੋਂ ਮਾਰਨ ਦੀ ਧਮਕੀ ਦੇ ਕੇ ਫਰਾਰ ਹੋ ਗਿਆ। ਪਰਵੀਨ ਨੇ ਸੈਕਟਰ-45 ਸਥਿਤ ਦਫ਼ਤਰ 'ਚ ਲੁਕ ਕੇ ਜਾਨ ਬਚਾਈ ਅਤੇ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-34 ਥਾਣਾ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮੌਂਟੀ ਸ਼ਾਹ ਦੀ ਗੱਡੀ ਜ਼ਬਤ ਕਰ ਕੇ ਉਸ ਖਿਲਾਫ਼ ਆਰਮਸ ਐਕਟ, ਜਾਨੋਂ ਮਾਰਨ ਦੀ ਧਮਕੀ ਦੇਣ ਅਤੇ ਹੋਰ ਖ਼ਿਲਾਫ਼ ਆਪਰਾਧਿਕ ਸਾਜਿਸ਼ ਰਚਣ ਦੀ ਧਾਰਾ-120 ਬੀ ਤਹਿਤ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਹੁਣ ਇਸ ਤਾਰੀਖ਼ ਨੂੰ ਜਾਰੀ ਹੋਵੇਗਾ 'ਨੀਟ' ਦਾ ਨਤੀਜਾ, ਉਮੀਦਵਾਰਾਂ ਨੂੰ ਮਿਲਿਆ ਪ੍ਰੀਖਿਆ ਦਾ ਇਕ ਹੋਰ ਮੌਕਾ
ਦਫ਼ਤਰ 'ਚ ਲੁਕ ਕੇ ਬਚਾਈ ਜਾਨ
ਬੁੜੈਲ ਵਾਸੀ ਮ੍ਰਿਤਕ ਸੋਨੂ ਸ਼ਾਹ ਦੇ ਭਰਾ ਪਰਵੀਨ ਨੇ ਦੱਸਿਆ ਕਿ ਉਹ ਤੀਰਥ ਨਾਲ ਆਪਣੇ ਦਫ਼ਤਰ 'ਚ ਬੈਠੇ ਹੋਏ ਸਨ। ਤੀਰਥ ਦਫ਼ਤਰ ਤੋਂ ਬਾਹਰ ਨਿਕਲਿਆ ਤਾਂ ਇਸ ਦੌਰਾਨ ਉਸ ਦੀ ਨਜ਼ਰ ਦੋਵੇਂ ਹੱਥਾਂ 'ਚ ਪਿਸਤੌਲ ਲਏ ਉਸ ਵੱਲ ਆ ਰਹੇ ਮੌਂਟੀ ਸ਼ਾਹ ’ਤੇ ਪਈ। ਤੀਰਥ ਮੁਤਾਬਕ ਮੌਂਟੀ ਸ਼ਾਹ ਨੇ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਪਰ ਕਿਸੇ ਤਰ੍ਹਾਂ ਭੱਜ ਕੇ ਉਹ ਸੈਕਟਰ-45 'ਚ ਮੌਜੂਦ ਆਪਣੇ ਦਫ਼ਤਰ 'ਚ ਜਾ ਲੁਕਿਆ। ਇਸ ਤੋਂ ਬਾਅਦ ਮੁਲਜ਼ਮ ਮੌਂਟੀ ਸ਼ਾਹ ਦੋਵਾਂ ਨੂੰ ਲਾਰੈਂਸ ਖ਼ਿਲਾਫ਼ ਗਵਾਹੀ ਦੇਣ ’ਤੇ ਜਾਨੋਂ ਮਾਰਨ ਦੀ ਧਮਕੀ ਦਿੰਦਿਆਂ ਮੌਕੇ ਤੋਂ ਫਰਾਰ ਹੋ ਗਿਆ। ਦਰਅਸਲ ਪਰਵੀਨ ਸ਼ਾਹ ਅਤੇ ਤੀਰਥ ਬੀਤੇ ਸਾਲ ਸੈਕਟਰ-45 'ਚ ਹੋਏ ਸੋਨੂ ਸ਼ਾਹ ਕਤਲਕਾਂਡ ਦੇ ਗਵਾਹ ਹਨ। ਪੁਲਸ ਨੇ ਇਸ ਕਤਲਕਾਂਡ 'ਚ ਨਾਮੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਵੀ ਮੁਲਜ਼ਮ ਬਣਾਇਆ ਸੀ। ਪੁਲਸ ਮੁਤਾਬਕ ਮੌਂਟੀ ਸ਼ਾਹ ਲਾਰੈਂਸ ਬਿਸ਼ਨੋਈ ਦੇ ਇਸ਼ਾਰੇ ’ਤੇ ਹੀ ਦੋਵਾਂ ਗਵਾਹਾਂ ਨੂੰ ਲਾਰੈਂਸ ਖ਼ਿਲਾਫ਼ ਗਵਾਹੀ ਦੇਣ ’ਤੇ ਜਾਨੋਂ ਮਾਰਨ ਦੀ ਧਮਕੀ ਦੇਣ ਆਇਆ ਸੀ। ਮਾਮਲੇ 'ਚ ਸੈਕਟਰ-34 ਥਾਣਾ ਪੁਲਸ ਨੇ ਮੌਂਟੀ ਸ਼ਾਹ ਖ਼ਿਲਾਫ਼ ਆਰਮਸ ਐਕਟ ਅਤੇ ਹੋਰ ਖ਼ਿਲਾਫ਼ ਅਪਰਾਧਿਕ ਸਾਜਿਸ਼ ਰਚਣ ਦੀ ਧਾਰਾ-120 ਬੀ ਤਹਿਤ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਸ਼ੱਕੀ ਭਰਾ ਨੇ ਵਿਆਹ ਦੀਆਂ ਖੁਸ਼ੀਆਂ 'ਚ ਪੁਆਏ ਵੈਣ, ਲਾੜੀ ਬਣਨ ਤੋਂ ਪਹਿਲਾਂ ਹੀ ਭੈਣ ਨੂੰ ਮਾਰੀਆਂ ਗੋਲੀਆਂ
ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋਈ ਵਾਰਦਾਤ
ਸੂਤਰਾਂ ਮੁਤਾਬਿਕ ਮੌਂਟੀ ਸ਼ਾਹ ਸੈਕਟਰ-45 ਸਥਿਤ ਪਰਵੀਨ ਸ਼ਾਹ ਦੇ ਦਫ਼ਤਰ ਵੱਲ ਦੋਵੇਂ ਹੱਥਾਂ 'ਚ ਪਿਸਤੌਲ ਲੈ ਕੇ ਆਉਂਦੇ ਹੋਏ ਨਜ਼ਰ ਆ ਰਿਹਾ ਹੈ। ਇਸ ਦੌਰਾਨ ਤੀਰਥ ਦਫ਼ਤਰ ਤੋਂ ਬਾਹਰ ਨਿਕਲਿਆ ਹੀ ਸੀ ਕਿ ਉਸ ਦੀ ਨਜ਼ਰ ਆਪਣੇ ਵੱਲ ਆਉਂਦੇ ਮੌਂਟੀ ਸ਼ਾਹ ’ਤੇ ਪਈ, ਜਿਸ ਨੂੰ ਦੇਖ ਉਹ ਵਾਪਸ ਭੱਜ ਕੇ ਦਫ਼ਤਰ 'ਚ ਜਾ ਲੁਕਿਆ।

ਇਹ ਵੀ ਪੜ੍ਹੋ : ਸਕੂਲ ਦੇ ਬਾਥਰੂਮ 'ਚ ਬੱਚੇ ਨਾਲ ਗੰਦੀ ਹਰਕਤ ਕਰਦਾ ਸੀ ਗਾਰਡ, ਮਾਪਿਆਂ ਅੱਗੇ ਇੰਝ ਖੁੱਲ੍ਹਿਆ ਭੇਤ
ਕ੍ਰਾਈਮ ਬ੍ਰਾਂਚ ਨੇ ਹੱਲ ਕੀਤਾ ਸੀ ਕੇਸ
ਸੋਨੂ ਸ਼ਾਹ ਦੇ ਕਤਲ ਦਾ ਕੇਸ ਸੈਕਟਰ-34 ਥਾਣਾ ਪੁਲਸ ਹੱਲ ਨਹੀਂ ਕਰ ਸਕੀ ਸੀ। ਕਤਲ ਦਾ ਕੇਸ ਕ੍ਰਾਈਮ ਬ੍ਰਾਂਚ ਨੇ ਕੀਤਾ ਸੀ। ਇਸ ਤੋਂ ਇਲਾਵਾ ਸੈਕਟਰ-34 ਥਾਣਾ ਪੁਲਸ ਨੂੰ ਵਾਂਟੇਡ ਅਤੇ ਪੀ. ਓ. ਮੋਂਟੀ ਸ਼ਾਹ ਨੂੰ ਵੀ ਹਥਿਆਰਾਂ ਨਾਲ ਕ੍ਰਾਈਮ ਬ੍ਰਾਂਚ ਨੇ ਗ੍ਰਿਫ਼ਤਾਰ ਕੀਤਾ ਸੀ। 


Babita

Content Editor Babita