ਪਤੀ ਨੇ ਕਰਵਾਇਆ ਪਤਨੀ, ਸੱਸ ਤੇ ਸਹੁਰੇ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ

Sunday, Jun 10, 2018 - 01:01 AM (IST)

ਪਤੀ ਨੇ ਕਰਵਾਇਆ ਪਤਨੀ, ਸੱਸ ਤੇ ਸਹੁਰੇ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ

ਰਾਜਪੁਰਾ(ਮਸਤਾਨਾ, ਚਾਵਲਾ)-ਪਤੀ ਨੇ ਲੱਖਾਂ ਰੁਪਏ ਖਰਚ ਕੇ ਆਪਣੀ ਪਤਨੀ ਨੂੰ ਵਿਦੇਸ਼ ਭੇਜਿਆ ਤੇ ਪਤਨੀ ਨੇ ਆਪਣੇ ਮਾਤਾ -ਪਿਤਾ ਨੂੰ ਤਾਂ ਵਿਦੇਸ਼ ਬੁਲਾ ਲਿਆ ਪਰ ਸ਼ਰਤ ਅਨੁਸਾਰ ਪਤੀ ਨੂੰ ਨਾ ਬੁਲਾਇਆ, ਜਿਸ ਕਾਰਨ ਥਾਣਾ ਸਿਟੀ ਦੀ ਪੁਲਸ ਨੇ ਪਤੀ ਦੀ ਸ਼ਿਕਾਇਤ 'ਤੇ ਪਤਨੀ, ਸੱਸ ਤੇ ਸਹੁਰੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਪਿੰਡ ਘੱਗਰ ਸਰਾਏ, ਰਾਜਪੁਰਾ ਵਾਸੀ ਜਤਿੰਦਰ ਸਿੰਘ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਨੇ 25 ਲੱਖ ਰੁਪਏ ਖਰਚ ਕਰ ਕੇ ਆਪਣੀ ਪਤਨੀ ਸੁਖਵੀਰ ਕੌਰ ਨੂੰ ਇਸ ਸ਼ਰਤ 'ਤੇ ਵਿਦੇਸ਼ ਭੇਜਿਆ ਸੀ ਕਿ ਉਹ ਜਾਂਦੇ ਹੀ ਮੈਨੂੰ ਉਥੇ ਬੁਲਾ ਲਏਗੀ ਪਰ ਉਸ ਨੇ ਮੈਨੂੰ ਨਾ ਬੁਲਾ ਕੇ ਆਪਣੀ ਮਾਂ ਰਜਿੰਦਰ ਕੌਰ ਤੇ ਪਿਤਾ ਰਣਜੀਤ ਸਿੰਘ ਨੂੰ ਬੁਲਾ ਲਿਆ ਅਤੇ ਮੇਰਾ ਨਾਲ ਧੋਖਾ ਕੀਤਾ, ਜਿਸ ਦੀ ਸ਼ਿਕਾਇਤ ਦਰਜ ਕਰ ਕੇ ਮਾਮਲਾ ਦਰਜ ਕਰ ਲਿਆ ਹੈ।


Related News