ਪੀ. ਏ. ਯੂ. ਦੀ ਕਲਰਕ ਤੋਂ ਚੂਹੜਪੁਰ ਰੋਡ ''ਤੇ ਸਨੈਚਿੰਗ ਲੁਟੇਰੇ ਕੈਮਰੇ ''ਚ ਕੈਦ

Friday, Apr 20, 2018 - 06:12 AM (IST)

ਪੀ. ਏ. ਯੂ. ਦੀ ਕਲਰਕ ਤੋਂ ਚੂਹੜਪੁਰ ਰੋਡ ''ਤੇ ਸਨੈਚਿੰਗ ਲੁਟੇਰੇ ਕੈਮਰੇ ''ਚ ਕੈਦ

ਲੁਧਿਆਣਾ(ਰਿਸ਼ੀ)-ਵੀਰਵਾਰ ਸ਼ਾਮ ਲੱਗਭਗ 5.15 ਵਜੇ ਐਕਟਿਵਾ 'ਤੇ ਆਪਣੀ ਭਾਬੀ ਨੂੰ ਛੱਡਣ ਅਟਵਾਲ ਨਗਰ ਜਾ ਰਹੀ ਪੀ. ਏ. ਯੂ. ਦੀ ਕਲਰਕ ਦੀ ਇਕ ਤੋਲੇ ਸੋਨੇ ਦੀ ਚੇਨ ਚੂਹੜਪੁਰ ਰੋਡ 'ਤੇ ਸਕੂਟਰੀ 'ਤੇ ਆਏ ਲੁਟੇਰੇ ਲੈ ਉਡੇ। ਪਤਾ ਲੱਗਦੇ ਹੀ ਘਟਨਾ ਸਥਾਨ 'ਤੇ ਪਹੁੰਚੀ ਚੌਕੀ ਜਗਤਪੁਰੀ ਦੀ ਪੁਲਸ ਫੁਟੇਜ ਕਬਜ਼ੇ ਵਿਚ ਲੈ ਕੇ ਜਾਂਚ ਵਿਚ ਜੁਟ ਗਈ। ਜਾਣਕਾਰੀ ਦਿੰਦਿਆਂ ਪ੍ਰਦੀਪ ਕੁਮਾਰ ਨਿਵਾਸੀ ਨਿਊ ਸੰਤ ਨਗਰ ਨੇ ਦੱਸਿਆ ਕਿ ਉਸ ਦੀ ਪਤਨੀ ਪੂਰਨਮ ਸ਼ਰਮਾ (31) ਪੀ. ਏ. ਯੂ. ਵਿਚ ਕਲਰਕ ਹੈ। ਅੱਜ ਸ਼ਾਮ ਨੂੰ ਉਹ ਆਪਣੀ ਭਾਬੀ ਵੰਦਨਾ ਸ਼ਰਮਾ ਨੂੰ ਛੱਡਣ ਉਸ ਦੇ ਘਰ ਅਟਵਾਲ ਨਗਰ ਜਾ ਰਹੀ ਸੀ। ਘਰ ਤੋਂ ਕੁੱਝ ਹੀ ਦੂਰੀ 'ਤੇ ਸਪੀਡ ਬ੍ਰੇਕਰ ਦੇਖ ਕੇ ਜਦੋਂ ਐਕਟਿਵਾ ਹੌਲੀ ਕੀਤੀ ਤਾਂ ਪਿੱਛਿਓਂ ਆਏ ਲੁਟੇਰੇ ਸੋਨੇ ਦੀ ਚੇਨ ਖਿੱਚ ਕੇ ਲੈ ਗਏ। ਇਕ ਕਿਲੋਮੀਟਰ ਤੱਕ ਕੀਤਾ ਪਿੱਛਾ : ਮਹਿਲਾ ਅਨੁਸਾਰ ਘਟਨਾ ਤੋਂ ਬਾਅਦ ਉਸ ਨੇ ਜਦੋਂ ਰੌਲਾ ਪਾਇਆ ਤਾਂ ਲੁਟੇਰਿਆਂ ਨੇ ਐਕਟਿਵਾ ਭਜਾ ਲਈ। ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਐਕਟਿਵਾ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ, ਲੱਗਭਗ 1 ਕਿਲੋਮੀਟਰ ਤੱਕ ਪਿੱਛਾ ਕੀਤਾ ਪਰ ਉਹ ਜੱਸੀਆਂ ਰੋਡ ਵੱਲ ਫਰਾਰ ਹੋਣ ਵਿਚ ਕਾਮਯਾਬ ਹੋ ਗਏ।


Related News