ਵਰਦੀ ਪਾੜਨ ਦੇ ਦੋਸ਼ ''ਚ 2 ਔਰਤਾਂ ਸਣੇ 3 ਖਿਲਾਫ਼ ਮਾਮਲਾ ਦਰਜ
Thursday, Apr 12, 2018 - 02:06 AM (IST)

ਮਾਨਸਾ(ਜੱਸਲ)-ਥਾਣਾ ਜੌੜਕੀਆਂ ਦੇ ਸਹਾਇਕ ਥਾਣੇਦਾਰ ਦੀ ਕੁੱਝ ਵਿਅਕਤੀਆਂ ਵੱਲੋਂ ਵਰਦੀ ਪਾੜ ਦੇਣ 'ਤੇ ਥਾਣਾ ਜੌੜਕੀਆਂ ਵਿਖੇ ਦੋ ਔਰਤਾਂ ਸਣੇ ਤਿੰਨ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਗੁਰਮੀਤ ਕੌਰ ਪਤਨੀ ਜਗਤਾਰ ਸਿੰਘ ਵਾਸੀ ਕੁਸਲਾ ਨੇ ਜ਼ਮੀਨੀ ਵਿਵਾਦ ਸਬੰਧੀ ਕੁਝ ਵਿਅਕਤੀਆਂ ਖਿਲਾਫ਼ ਥਾਣਾ ਜੌੜਕੀਆਂ ਵਿਖੇ ਇਕ ਸ਼ਿਕਾਇਤ ਕੀਤੀ ਸੀ, ਜਿਸ ਸਬੰਧੀ ਸਹਾਇਕ ਥਾਣੇਦਾਰ ਅਜੈਬ ਸਿੰਘ ਆਪਣੀ ਪੁਲਸ ਟੀਮ ਸਮੇਤ ਇਸ ਕੇਸ ਦੀ ਜਾਂਚ ਕਰਨ ਪਿੰਡ ਕੁਸਲਾ ਪੁੱਜੇ। ਇਸ ਦੌਰਾਨ ਵਿਰੋਧੀ ਧਿਰ ਦੇ ਵਿਅਕਤੀਆਂ ਨੇ ਉਸ ਦੀ ਵਰਦੀ ਫਾੜ ਦਿੱਤੀ ਅਤੇ ਸਰਕਾਰੀ ਕੰਮ 'ਚ ਵਿਘਨ ਪਾਇਆ। ਇਸ ਸਬੰਧੀ ਸਹਾਇਕ ਥਾਣੇਦਾਰ ਅਜੈਬ ਸਿੰਘ ਵੱਲੋਂ ਕੀਤੀ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਗੁਰਜੰਟ ਸਿੰਘ, ਲਖਵਿੰਦਰ ਕੌਰ ਅਤੇ ਕਿਰਨਾ ਕੌਰ ਵਾਸੀਆਨ ਪਿੰਡ ਕੁਸਲਾ ਦੇ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।